
''ਗਾਂਧੀ ਪਰਿਵਾਰ ਛੱਡੇ ਕਾਂਗਰਸ ਦੀ ਲੀਡਰਸ਼ਿਪ, ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖੋ'' - Kapil Sibal
ਚੰਡੀਗੜ੍ਹ - ਬੀਤੇ ਦਿਨੀਂ ਕਪਿਲ ਸਿੱਬਲ ਨੇ ਗਾਂਧੀ ਪਰਿਵਾਰ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ''ਗਾਂਧੀ ਪਰਿਵਾਰ ਛੱਡੇ ਕਾਂਗਰਸ ਦੀ ਲੀਡਰਸ਼ਿਪ, ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖੋ'' ਕਪਿਲ ਸਿੱਬਲ ਦੇ ਇਸ ਬਿਆਨ ਨੂੰ ਲੈ ਕੇ ਅੱਜ ਕਾਂਗਰਸ ਐੱਮਪੀ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਫੇਸਬੁੱਕ ਪੋਸਟ ਪਾ ਕੇ ਕਿਹਾ ਕਿ ''ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ. ਰਾਜੀਵ ਗਾਂਧੀ ਜੀ ਦੀ ਸ਼ਹਾਦਤ ਦੇ ਸਦਮੇ ਦੇ ਬਾਵਜੂਦ ਇਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਨ ਜਿਨ੍ਹਾਂ ਨੇ 1998 ਵਿਚ ਕਦਮ ਰੱਖਿਆ ਜਦੋਂ ਕਾਂਗਰਸ ਪਾਰਟੀ ਲੀਡਰਹੀਣ ਅਤੇ ਨਿਘਾਰ ਵੱਲ ਜਾ ਰਹੀ ਸੀ।
ਉਹਨਾਂ ਨੇ ਕੇਂਦਰ ਅਤੇ ਲਗਭਗ ਹਰ ਸੂਬੇ ਵਿਚ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਲਈ ਦਿਨ ਰਾਤ ਕੰਮ ਕੀਤਾ। ਅੱਜ ਕਪਿਲ ਸਿੱਬਲ, ਜਿਨ੍ਹਾਂ ਨੇ ਨਤੀਜਿਆਂ ਤੋਂ ਡਰਦਿਆਂ 2019 ਦੀਆਂ ਚੋਣਾਂ ਵੀ ਨਹੀਂ ਲੜੀਆਂ ਸਨ, ਕਾਂਗਰਸ ਪਾਰਟੀ ਦੇ ਸਭ ਤੋਂ ਸਫ਼ਲ ਚੇਅਰਪਰਸਨ ਵੱਲ ਉਂਗਲ ਉਠਾ ਰਹੇ ਹਨ। ਉਹਨਾਂ ਨੂੰ ਸਖ਼ਤ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।