
Derabassi News: ਪੁਲਿਸ ਪਾਰਟੀ ਤਲਾਸ਼ ਲਈ ਜੁਟੀ
ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਡੇਰਾਬੱਸੀ ਅਦਾਲਤ ਵਿਚ ਅੱਜ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਦੋਸ਼ੀ ਪੁਲਿਸ ਹਿਰਾਸਤ ’ਚੋਂ ਹੱਥਕੜੀ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਹਿਚਾਣ ਸਾਹਿਲ ਕੁਮਾਰ ਪੁੱਤਰ ਕੇਹਰ ਸਿੰਘ ਵਾਸੀ ਢੇਹਾ ਕਲੋਨੀ ਮੁਬਾਰਕਪੁਰ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਸਾਹਿਲ ਨੂੰ ਥਾਣਾ ਡੇਰਾਬੱਸੀ ਦੇ ਮੁਕੱਦਮਾ ਨੰ: 56 ਅਧੀਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਦੌਰਾਨ, ਮੁਲਜ਼ਮ ਭੀੜ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਨੂੰ ਚਕਮਾ ਦੇ ਨਜ਼ਰਾਂ ਤੋਂ ਔਝਲ ਹੋ ਗਿਆ। ਪੁਲਿਸ ਪਾਰਟੀ ਉਸ ਦੀ ਤਲਾਸ਼ ਲਈ ਜੁਟੀ ਹੋਈ ਹੈ।