ਵਾਤਾਵਰਣ ਦੀ ਸੰਭਾਲ ਸਬੰਧੀ ਬੱਬਰੀ ਵਿਖੇ ਲਾਇਆ ਵਿਸਾਖੀ ਮੇਲਾ
ਪੰਜਾਬ ਦੀ ਧਰਤੀ ਮੇਲੇ-ਤਿਉਹਾਰਾਂ ਦੀ ਧਰਤੀ ਹੈ, ਮੇਲੇ ਪੰਜਾਬੀ ਸੱਭਿਆਚਾਰਕ ਦਾ ਅਨਮੋਲ ਹਿੱਸਾ ਹਨ ਅਤੇ ਮੇਲੇ ਆਪਸੀ ਪਿਆਰ, ਸਾਂਝ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਇਹ ਪ੍ਰਗਟਾਵਾ ਸੁਨੀਲ ਜਾਖੜ ਸਾਂਸਦ ਗੁਰਦਾਸਪੁਰ ਨੇ ਬੱਬਰੀ ਵਿਖੇ ਮਨਾਏ ਗਏ ਵਿਸਾਖੀ ਮੇਲੇ ਦੌਰਾਨ ਕੀਤਾ। ਵਿਸਾਖੀ ਮੇਲਾ ਕਮੇਟੀ ਬੱਬਰੀ ਦੇ ਨੌਜਵਾਨਾਂ ਵੱਲੋਂ ਸਿੱਖਿਆ ਕੈਰੀਅਰ ਗਾਈਡੈਂਸ, ਸਮਾਜਿਕ ਬੁਰਾਈਆਂ ਦੀ ਰੋਕਥਾਮ, ਸਭਿਆਚਾਰ ਅਤੇ ਵਾਤਾਵਰਣ ਦੀ ਸੰਭਾਲ ਨੂੰ ਸਮਰਪਿਤ ਵਿਸਾਖੀ ਮੇਲਾ 2018 ਲਗਾ ਕੇ ਪੰਜਾਬ ਦੇ ਇਤਿਹਾਸਿਕ ਮੇਲਿਆਂ ਨੂੰ ਨਵੀਂ ਸੋਚ ਦਿੱਤੀ ਗਈ। ਮੁੱਖ ਮਹਿਮਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮ.ਪੀ ਸੁਨੀਲ ਜਾਖੜ, ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਵਿਸ਼ੇਸ਼ ਮਹਿਮਾਨ ਚੇਅਰਮੈਨ ਲੇਬਰਸੈਲ ਪੰਜਾਬ ਗੁਰਮੀਤ ਸਿੰਘ ਪਾਹੜਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਭੰਗੜਾ ਪਾਉਂਦੇ ਨੌਜਵਾਨਾਂ ਤੋ ਵਿਸਾਖੀ ਮੇਲੇ ਦੀ ਸ਼ੁਰੂਆਤ ਕਰਵਾਈ। ਹਰਮੀਕ ਸਿੰਘ ਨੀਟਾ ਅਤੇ ਕਰਮਜੀਤ ਸਿੰਘ ਹਨੀ ਸ਼ੇਰਗਿੱਲ ਵੱਲੋਂ ਮੁੱਖ ਮਹਿਮਾਨ ਜੀ ਅਤੇ ਸਮੂਹ ਇਲਾਕੇ ਤੋ ਮੇਲਾ ਵੇਖਣ ਲਈ ਪਹੁੰਚੇ 8 ਹਜਾਰ ਤੋ ਉਪਰ ਇਲਾਕਾ ਨਿਵਾਸੀਆਂ ਨੂੰ ਜੀ ਆਇਆ ਕਿਹਾ। ਵਿਸਾਖੀ ਮੇਲੇ ਦੇ ਵਿਸ਼ਾਲ ਇਕੱਠ ਅਤੇ ਸਭਿਆਚਾਰਕ ਪ੍ਰੋਗ੍ਰਾਮ ਅਤੇ ਕਬੱਡੀ ਸਮੇਤ ਵੱਖ-ਵੱਖ ਵਿਰਾਸਤੀ ਖੇਡਾ ਵਿੱਚ ਭਾਗ ਲੈਣ ਵਾਲੇ ਇਲਾਕੇ ਭਰ ਤੋ ਆਏ ਨੌਜਵਾਨਾਂ ਅਤੇ ਬਜੁਰਗਾਂ ਨੂੰ ਸੰਬੋਧਨ ਕਰਦਿਆ ਮੁੱਖ ਮਹਿਮਾਨ ਸੁਨੀਲ ਜਾਖੜ ਨੇ ਕਿਹਾ ਕਿ ਬੱਬਰੀ ਪਿੰਡ ਦੇ ਨੌਜਵਾਨ ਭਾਗਾ ਵਾਲੇ ਹਨ, ਜਿਨ੍ਹਾ ਨੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਕਰਵਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ।
ਉਨ੍ਹਾ ਨੇ ਜਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਵੱਲੋਂ ਤਿਆਰ ਕਰਵਾਈ ਗਈ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕੋਰੀਉਗ੍ਰਾਫੀ, ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਦੇ ਵਿਦਿਆਰਥੀਆਂ ਦੇ ਭੰਗੜੇ, ਗਤਕੇ ਅਤੇ ਨੌਜਵਾਨ ਵਿਦਿਆਰਥੀ ਧਰਮਵੀਰ ਸਿੰਘ ਦੇ ਬੋਲ ਮਿੱਟੀ ਦੇ ਬਾਵਾ ਗੀਤ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਬਜੁਰਗਾ ਦੀ ਕਬੱਡੀ, ਅੰਤਰ ਰਾਸ਼ਟਰੀ ਖਿਡਾਰੀਆਂ ਦੀ ਕਬੱਡੀ ਦੇ ਸ਼ੌ ਮੈਚ, ਕੁੱਕੜ ਫੜਨ ਦੀ ਖੇਡ ਅਤੇ ਦੰਦਾ ਨਾਲ ਇੱਟਾ ਚੁੱਕਣੀਆ, ਦੰਦਾ ਨਾਲ ਮੋਟਰਸਾਇਕਲ ਖਿੱਚਣਾ ਵਿਸ਼ੇਸ਼ ਲੋੜਾ ਵਾਲੇ ਵਿਅਕਤੀਆਂ ਵੱਲੋਂ ਮੇਲੇ ਵਿੱਚ ਆਪਣੀ ਕਲਾਂ ਦਿਖਾ ਕੇ ਮੇਲੇ ਵਿੱਚ ਪਹੁੰਚੇ ਹਰ ਵਿਅਕਤੀ ਨੂੰ ਆਪਣੀ ਪੇਸ਼ਕਸ਼ ਨਾਲ ਮੋਹਿਤ ਕੀਤਾ। ਹਲਕਾ ਵਿਧਾਇਕ ਬਰਿਦਰਮੀਤ ਸਿੰਘ ਪਾਹੜਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਸੁਨੀਲ ਜਾਖੜ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਸਾਖੀ ਮੇਲਾ ਕਮੇਟੀ ਮੈਂਬਰ ਜੈਦੀਪ ਸਿੰਘ ਸ਼ੇਰਗਿੱਲ, ਹਰਿੰਦਰ ਸਿੰਘ ਰੰਧਾਵਾ, ਮਨਜਿੰਦਰ ਸਿੰਘ ਮੰਨਾ, ਹਰਦੀਪ ਸਿੰਘ, ਬਲਜੀਤ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੇਲੇ ਦੇ ਅੰਤ ਵਿੱਚ ਜੈਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸੁਨੀਲ ਜਾਖੜ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਸਨਮਾਨਿਤ ਕੀਤਾ ।