
ਧਾਰਮਿਕ ਸਥਾਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ
ਬਰਨਾਲਾ : ਧਾਰਮਿਕ ਸਥਾਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਥੇ ਲੋਕ ਗੁਰਦੁਆਰਿਆਂ, ਮੰਦਰਾਂ ਜਾਂ ਹੋਰ ਧਾਰਮਿਕ ਸਥਾਨਾਂ ਤੋਂ ਵੀ ਚੋਰੀ ਕਰਨ 'ਚ ਜ਼ਰ੍ਹਾ ਸ਼ਰਮ ਨਹੀਂ ਕਰਦੇ। ਪੈਸਿਆਂ ਦੀ, ਕੀਮਤੀ ਸਮਾਨ ਜਾਂ ਮੂਰਤੀਆਂ ਚੋਰੀ ਕੀਤੇ ਜਾਣ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ ਪਰ ਬਰਨਾਲਾ ਦੇ ਪਿੰਡ ਨਾਭਾ ਮੌੜ 'ਚ ਇਕ ਗੁਰਦੁਆਰਾ ਸਾਹਿਬ 'ਚੋਂ ਭਾਂਡੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ।
Two women stole utensils from Gurudwara Sahib
ਇਸ ਗੁਰਦੁਆਰਾ ਸਾਹਿਬ ਵਿਚ ਦੋ ਔਰਤਾਂ ਗੁਰਦੁਆਰੇ ਦੇ ਪਿਛਲੇ ਗੇਟ ਤੋਂ ਦਾਖ਼ਲ ਹੋਈਆਂ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਰਸੋਈ ਘਰ 'ਚ ਰੱਖੇ ਭਾਂਡੇ ਚੋਰੀ ਕੀਤੇ ਅਤੇ ਫ਼ਰਾਰ ਹੋ ਗਈਆਂ। ਚੋਰੀ ਦੀ ਇਹ ਵਾਰਦਾਤ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਗੁਰਦੁਆਰੇ ਦੇ ਮੁੱਖ ਸੇਵਾਦਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 2 ਔਰਤਾਂ ਨੇ ਕਰੀਬ 10 ਮਿੰਟ 'ਚ ਇਹ ਚੋਰੀ ਕੀਤੀ ਹੈ ਤੇ ਕੜ੍ਹਾਹੀਆਂ ਸਮੇਤ ਹੋਰ 20-25 ਹਜ਼ਾਰ ਦਾ ਸਮਾਨ ਚੋਰੀ ਕਰ ਕੇ ਫ਼ਰਾਰ ਹੋ ਗਈਆਂ।
Two women stole utensils from Gurudwara Sahib
ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਆਕਰੀ ਨੇ ਦਸਿਆ ਸੀਸੀਟੀਵੀ ਫੁਟੇਜ 'ਚ ਚੋਰੀ ਕਰਦੀਆਂ 2 ਔਰਤਾਂ ਵਿਖਾਈ ਦੇ ਰਹੀਆਂ ਹਨ ਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦਸ ਦਈਏ ਕਿ ਗੁਰਦੁਆਰੇ ਦੇ ਗੋਲਕ ਵਾਲੇ ਕਮਰੇ ਨੂੰ ਜਿੰਦਾ ਲਗਿਆ ਹੋਇਆ ਸੀ, ਜਿਸ ਕਾਰਨ ਵੱਡੀ ਚੋਰੀ ਹੋਣ ਬਚਾਅ ਰਿਹਾ।