ਲੋਕ ਸਭਾ ਚੋਣਾਂ 2019: ਪੰਜਾਬ ‘ਚ ਭਾਜਪਾ ਕਰ ਸਕਦੀ ਹੈ ਇਹ ਵੱਡਾ ਬਦਲਾਅ!
Published : Apr 17, 2019, 12:44 pm IST
Updated : Apr 17, 2019, 12:44 pm IST
SHARE ARTICLE
BJP Chandigarh
BJP Chandigarh

: ਲੋਕ ਸਭਾ ਚੋਣਾਂ 2019 ਦੇ ਲਈ ਭਾਜਪਾ ਪੰਜਾਬ ਵਿਚ ਅਪਣੇ ਉਮੀਦਵਾਰ ਬਦਲ ਸਕਦੀ ਹੈ...

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਦੇ ਲਈ ਭਾਜਪਾ ਪੰਜਾਬ ਵਿਚ ਅਪਣੇ ਉਮੀਦਵਾਰ ਬਦਲ ਸਕਦੀ ਹੈ। ਸੂਤਰਾਂ ਦੇ ਮੁਤਾਬਿਕ ਭਾਜਪਾ ‘ਚ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਕਿਰਨ ਖੇਰ ਦੀ ਸੀਟ ਬਦਲਨ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਪਾਰਟੀ ਕਿਰਨ ਖੇਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਭੇਜ ਸਕਦੀ ਹੈ ਅਤੇ 1-2 ਦਿਨਾਂ ‘ਚ ਪੰਜਾਬ ‘ਚ ਟਿਕਟ ਦਾ ਐਲਾਨ ਕਰ ਸਕਦੀ ਹੈ।

Kiran Kher with PM Modi Kiran Kher with PM Modi

ਭਾਜਪਾ ਵਿਚ ਅੰਮ੍ਰਿਤਸਰ ਸੀਟ ਦੇ ਲਈ ਕਿਰਨ ਖੇਰ ਦੇ ਨਾਲ ਹਰਦੀਪ ਸਿੰਘ ਪੁਰੀ ਅਤੇ ਰਾਜਿੰਦਰ ਮੋਹਨ ਛੀਨਾ ਦਾ ਵੀ ਨਾਮ ਚੱਲ ਰਿਹਾ ਹੈ। ਸੂਤਰਾਂ ਮੁਤਾਬਿਕ ਭਾਜਪਾ ਚੰਡੀਗੜ੍ਹ ਤੋਂ ਸੰਜੇ ਟੰਡਨ ਅਤੇ ਸੱਤਪਾਲ ਜੈਨ ਵਿਚੋਂ ਕਿਸੇ ਇਕ ਨੂੰ ਟਿਕਟ ਦੇ ਸਕਦੀ ਹੈ ਜਦਕਿ ਹੁਸ਼ਿਆਰਪੁਰ ਤੋਂ ਵਿਜੈ ਸਾਂਪਲਾ ਦਾ ਨਾਮ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੋਮ ਪ੍ਰਕਾਸ਼ ਦਾ ਨਾਮ ਵੀ ਚਰਚਾ ਵਿਚ ਚੱਲ ਰਿਹਾ ਹੈ।

BJPBJP

ਉਥੇ ਗੁਰਦਾਸਪੁਰ ਸੀਟ ਦੇ ਲਈ ਖੰਨਾ ਪਰਵਾਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਸੀਟ ਦੇ ਲਈ ਰਾਜਪੂਤ ਚਿਹਰਾ ਰਘੂਨਾਥ ਸਿੰਘ ਰਾਣਾ ਅਤੇ ਨਰਿੰਦਰ ਪਰਮਾਰ ਦਾ ਨਾਮ ਵੀ ਚੱਲ ਰਿਹਾ ਹੈ। ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਤੋਂ ਸੰਗਠਨ ਮਜਬੂਤ ਹੈ ਅਤੇ ਸ਼ਹਿਰ ਦੀ ਸੀਟ ਭਾਜਪਾ ਹੀ ਜਿੱਤੇਗੀ।

BJPBJP

ਪਾਰਟੀ ਇਹ ਮੰਨ ਰਹੀ ਹੈ ਕਿ ਜੇਕਰ ਕਿਰਨ ਖੇਰ ਜਾ ਕੋਈ ਸੈਲੀਬ੍ਰਿਟੀ ਨੂੰ ਉਮੀਦਵਾਰ ਬਣਾ ਕੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਸੀਟ ‘ਤ ਭੇਜ ਦਿੱਤਾ ਜਾਵੇ ਤਾਂ ਜੋ ਭਾਜਪਾ ਇਹ ਸੀਟਾਂ ਵੀ ਜਿੱਤ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement