ਝੂਠੇ ਦਾਅਵਿਆਂ ਰਾਹੀਂ ਜ਼ਰੂਰੀ ਵਸਤਾਂ ਲੈਣਾ ਲੋਕ ਹਿਤ ਵਿਚ ਨਹੀਂ : ਡੀ.ਸੀ.
Published : Apr 17, 2020, 10:06 am IST
Updated : Apr 17, 2020, 10:06 am IST
SHARE ARTICLE
File Photo
File Photo

ਝੂਠੀ ਸੂਚਨਾ ਦੇਣ ਵਾਲੇ ਨਵਾਂਗਾਉਂ ਵਾਸੀ ਵਿਰੁਧ ਕੇਸ ਦਰਜ

ਐਸ ਏ ਐਸ ਨਗਰ, 16 ਅਪ੍ਰੈਲ (ਸੁਖਦੀਪ ਸਿੰਘ ਸੋਈ): ਜ਼ਿਲ੍ਹਾ ਪ੍ਰਸ਼ਾਸਨ ਕੋਵਿਡ -19 ਦਾ ਮੁਕਾਬਲਾ ਕਰਨ ਲਈ ਲਗਾਏ ਕਰਫ਼ਿਊ ਦੇ ਮੱਦੇਨਜ਼ਰ ਅਸਲ ਲੋੜਵੰਦਾਂ ਨੂੰ ਜ਼ਰੂਰੀ ਚੀਜਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਜ਼ਰੂਰੀ ਅਤੇ ਸਾਡਾ ਮੁਢਲਾ ਫ਼ਰਜ਼ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਗਰੀਸ਼ ਦਿਆਲਨ ਨੇ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਰਾਸ਼ਨ ਦੀ ਉਪਲਬਧਤਾ ਨਾ ਕਰਨ ਸਬੰਧੀ ਝੂਠੇ ਦਾਅਵੇ ਸਿਰਫ ਨੈਤਿਕ ਤੌਰ 'ਤੇ ਗ਼ਲਤ ਨਹੀਂ ਬਲਕਿ ਸਜ਼ਾਯੋਗ ਅਪਰਾਧ ਵੀ ਹੈ।

ਰਾਸ਼ਨ ਦੀ ਘਾਟ ਬਾਰੇ ਝੂਠੇ ਦਾਅਵਿਆਂ 'ਤੇ ਰੋਕ ਲਗਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਹਿਤ ਵਿਚ ਨਹੀਂ ਹੈ ਕਿਉਂਕਿ ਇਸ ਨਾਲ ਨਾ ਸਿਰਫ ਪ੍ਰਸ਼ਾਸਨ ਦੇ ਸਮੇਂ, ਕੋਸ਼ਿਸ਼ਾਂ ਅਤੇ ਸਰੋਤ ਬਰਬਾਦ ਹੁੰਦੇ ਹਨ ਬਲਕਿ ਮੋਹਰਲੀ ਕਤਾਰ ਵਿਚ ਸੇਵਾ ਨਿਭਾਉਣ ਵਾਲਿਆਂ ਲਈ ਨਿਰਾਸ਼ਾ ਪੈਦਾ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪ੍ਰਸ਼ਾਸਨ ਨੇ ਚਾਰ ਸੈਕਟਰ ਪਧਰੀ ਟੀਮਾਂ ਗਠਿਤ ਕੀਤੀਆਂ ਹਨ ਜੋ ਕੰਟਰੋਲ ਰੂਮ ਨੂੰ ਰਾਸ਼ਨ ਲੋੜਾਂ ਸਬੰਧੀ ਕੀਤੀਆਂ ਕਾਲਾਂ ਤਸਦੀਕ ਕਰਦੀਆਂ ਹਨ ਅਤੇ ਉਸੇ ਅਨੁਸਾਰ ਰਾਸ਼ਨ ਸਪਲਾਈ ਕਰਦੀਆਂ ਹਨ।

File photoFile photo

ਉਨ੍ਹਾਂ ਜਾਣਕਾਰੀ ਦਿਤੀ ਕਿ ਰਾਸ਼ਨ ਦੀ ਸਪਲਾਈ ਨਾ ਕਰਨ ਸਬੰਧੀ ਬੁੱਧਵਾਰ ਨੂੰ ਨਯਾਗਾਓਂ ਦੇ ਵਸਨੀਕ ਨੇ ਕੰਟਰੋਲ ਰੂਮ ਫ਼ੋਨ ਕੀਤਾ। ਕੁਝ ਅਧਿਕਾਰੀਆਂ ਅਤੇ ਐਨਜੀਓ ਦੀ ਇਕ ਟੀਮ ਨੂੰ ਉਸ ਵਿਅਕਤੀ ਦੀ ਰਿਹਾਇਸ਼ 'ਤੇ ਨਯਾਗਾਓਂ ਭੇਜਿਆ ਗਿਆ ਸੀ। ਇਸ ਵਿਅਕਤੀ ਨੇ ਅਪਣੇ ਘਰ ਵਿਚ 30 ਕਿਲੋ ਕਣਕ ਦਾ ਆਟਾ ਅਤੇ ਹੋਰ ਸਮਾਨ ਇਕੱਠਾ ਕਰ ਕੇ ਛੁਪਾਇਆ ਹੋਇਆ ਸੀ। ਸਾਰੀ ਪ੍ਰਕਿਰਿਆ ਨੂੰ ਵੀਡੀਉਗ੍ਰਾਫ਼ੀ ਕੀਤੀ ਗਈ ਜਿਸ ਦੇ ਅਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਰਾਸ਼ਨ/ਭੋਜਨ ਉਪਲਬਧ ਨਾ ਹੋਣ ਦੇ ਬਹੁਤ ਸਾਰੇ ਝੂਠੇ ਦਾਅਵਿਆਂ ਦੇ ਮੱਦੇਨਜ਼ਰ ਇਸ ਸਬੰਧੀ ਆਦੇਸ਼ ਦਿਤੇ ਗਏ ਹਨ ਕਿ ਜਿਹੜਾ ਵੀ ਵਿਅਕਤੀ ਗ਼ਲਤ ਦਾਅਵਾ ਕਰਦਾ ਹੈ, ਉਸ 'ਤੇ ਆਫਤਨ ਪ੍ਰਬੰਧਨ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਖੁਦ ਤੋਂ ਉਪਰ ਉਠ ਕੇ ਸਮੁੱਚੇ ਭਾਈਚਾਰੇ ਦੀ ਦੇਖਭਾਲ ਲਈ ਸਹਾਇਤਾ ਕਰਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement