
ਜ਼ਿਲ੍ਹਾ ਪਠਾਨਕੋਟ 'ਚ ਹੁਣ ਤਕ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਸੰਖਿਆ 24 ਹੈ ਅਤੇ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ
ਪਠਾਨਕੋਟ, 16 ਅਪ੍ਰੈਲ (ਤੇਜਿੰਦਰ ਸਿੰਘ): ਜ਼ਿਲ੍ਹਾ ਪਠਾਨਕੋਟ 'ਚ ਹੁਣ ਤਕ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਸੰਖਿਆ 24 ਹੈ ਅਤੇ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਜਿਸ ਨੂੰ ਆਈਸੋਲੇਟ ਹਸਪਤਾਲ 'ਚ ਤਬਦੀਲ ਕੀਤਾ ਗਿਆ ਹੈ, ਏਕਾਂਤਵਾਸ ਵਿਚ ਰਖਿਆ ਗਿਆ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪਿਛਲੇ ਦਿਨ ਬੀਤੀ ਰਾਤ ਜੈ ਪਾਲ (31) ਪੁੱਤਰ ਰਾਮੇਸ਼ ਮਾਮੂਨ ਕੈਂਟ ਪਠਾਨਕੋਟ ਅਤੇ ਸੰਗੀਤਾ (40) ਕਿਲਾ ਮੁਹੱਲਾ ਸੁਜਾਨਪੁਰ ਨਿਵਾਸੀ ਦੀ ਮੈਡੀਕਲ ਰੀਪੋਰਟ ਪਾਜ਼ੇਟਿਵ ਹੈ ਜਦਕਿ ਦੋ ਲੋਕਾਂ ਦੀ ਮੈਡੀਕਲ ਰੀਪੋਰਟ ਨੈਗੇਟਿਵ ਆਈ ਹੈ।
File photo
ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀ ਰੀਪੋਰਟ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤਕ 205 ਲੋਕਾਂ ਦੀ ਮੈਡੀਕਲ ਰੀਪੋਰਟ ਨੈਗੇਟਿਵ ਹੈ ਅਤੇ 24 ਲੋਕਾਂ ਦੀ ਪਾਜ਼ੇਟਿਵ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਖੇਤਰਾਂ ਵਿਚ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।