
ਮੈਨੂੰ 5 ਉਦਯੋਗਪਤੀ ਨਹੀਂ ਪੰਜਾਬ ਵਿਚ 200 ਉਦਯੋਗਪਤੀ ਚਾਹੀਦੇ ਹਨ ਜੋ ਕਿਸਾਨਾਂ ਨੂੰ ਇਸ ਨਰਕ ਵਿਚੋਂ ਬਾਹਰ ਕੱਢਣ - ਸਿੱਧੂ
ਸਨੌਰ - ਡਾ: ਨਵਜੋਤ ਕੌਰ ਸਿੱਧੂ ਨੇ ਜੱਟ ਮਹਾਂਸਭਾ ਸਨੌਰ ਵਿਖੇ ਨਵੇਂ ਦਫਤਰ ਦਾ ਉਦਘਾਟਨ ਕਰਦਿਆਂ ਪੰਜਾਬ ਦੀ ਰਾਜਨੀਤੀ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕਿਸਾਨੀ ਅਤੇ ਉਨ੍ਹਾਂ ਦੇ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਹੈ, ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਲਿਜਾਣ ਦੀ ਲੋੜ ਹੈ, ਅਫੀਮ ਦੀ ਕਾਸ਼ਤ ਕਰਨ ਦੀ ਲੋੜ ਹੈ। ਡਾ: ਨਵਜੋਤ ਕੌਰ ਸਿੱਧੂ ਨੇ ਕਿ ਡਾ ਨਵਜੋਤ ਕੌਰ ਸਿੱਧੂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਪਿਛਲੇ 4 ਸਾਲਾਂ ਤੋਂ ਰਾਜਨੀਤੀ ਤੋਂ ਬਾਹਰ ਹੈ ਪਰ ਸੋਸ਼ਲ ਵਰਕਰ ਦੇ ਤੌਰ 'ਤੇ ਕੰਮ ਕਰ ਰਹੀ ਹੈ।
Navjot Kaur sidhu
ਉਹਨਾਂ ਕਿਹਾ ਕਿ ਖ਼ਾਸ ਕਰ ਕੇ ਯੂਥ ਲਈ ਉਹ ਹਰ ਸਮਾਂ ਤਿਆਰ ਹੈ ਜੋ ਇਹ ਕਹਿੰਦੇ ਹਨ ਕਿ ਉਹ ਚੰਗਾ ਕੰਮ ਕਰਨਾ ਚਾਹੁੰਦੇ ਹਨ ਪਰ ਉਹ ਨਹੀਂ ਕਰ ਪਾ ਰਹੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਤੇ ਉਹਨਾਂ ਦੀ ਮਦਦ ਲਈ ਉਹ ਹਮੇਸ਼ਾਂ ਤਿਆਰ ਹਨ। ਉਹਨਾਂ ਰਾਜਨੀਤੀ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦੀਆਂ ਕੰਮ ਕਰਨ ਦੀਆਂ ਕੁੱਝ ਸ਼ਰਤਾਂ ਹਨ ਜਿਵੇਂ ਬੇਈਮਾਨੀ ਨਾਲ ਕੰਮ ਨਹੀਂ ਕਰਨਾ, ਬੰਦ ਕਮਰੇ ਵਿਚ ਬੈਠ ਕੇ ਰਾਜਨੀਤੀ ਨਹੀਂ ਕਰਨੀ ਜੇ ਕਿਸੇ ਤੋਂ ਕੋਈ ਸਮੱਸਿਆ ਹੈ ਤਾਂ ਉਸ ਨਾਲ ਸਾਹਮਣੇ ਬੈਠ ਕੇ ਗੱਲਬਾਤ ਕਰੋ।
Farmer
ਉਹਨਾਂ ਕਿਹਾ ਰਾਜਨੀਤੀ ਵਿਚ ਆ ਕੇ ਲੋਕਾਂ ਦੀ ਸੇਵਾ ਵੀ ਹੋ ਸਕਦੀ ਹੈ, ਚੰਗੇ ਕੰਮ ਵੀ ਹੋ ਸਕਦੇ ਹਨ ਤਾਂ ਸਾਨੂੰ ਚੰਗੇ ਕੰਮਾਂ ਵੱਲ ਜਾਣੇ ਚਾਹੀਦਾ ਹੈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਪਾਲੀਟਿਕਸ ਵਿਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ ਤੇ ਉਹ ਅਜਿਹੇ ਚਿਹਰੇ ਵਿਚ ਵਿਸ਼ਵਾਸ ਰੱਖਦੇ ਹਨ ਜਿਸ ਬਾਰੇ ਲੋਕ ਕਹਿਣ ਕਿ ਹਾਂ ਇਹ ਸਾਨੂ ਲੀਡ ਕਰ ਰਿਹਾ ਹੈ ਸਾਡੇ ਲਈ ਕੰਮ ਕਰ ਰਿਹਾ ਹੈ।
farmers PROTEST
ਨਵਜੋਤ ਸਿੱਧੂ ਨੇ ਕਿਸਾਨਾਂ ਦੇ ਮਸਲੇ 'ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਦਾ ਹੱਲ ਸਿਰਫ਼ ਇਹਨਾਂ ਤਿੰਨਾਂ ਬਿੱਲਾਂ ਨੂੰ ਰੱਦ ਕਰ ਕੇ ਨਹੀਂ ਹੋਵੇਗਾ। ਉਹਨਾਂ ਦੇ ਇਸ ਮਸਲੇ ਦਾ ਹੱਲ ਕਰ ਕੇ ਇਸ ਤੋਂ ਬਾਅਦ ਉਹਨਾਂ ਨੂੰ ਲੱਖਪਤੀ ਕਿਵੇਂ ਬਣਾਉਣਾ ਹੈ ਇਸ ਬਾਰੇ ਵੀ ਸੋਚਣਾ ਹੋਵੇਗਾ ਪਰ ਇਸ ਬਾਰੇ ਉਹਨਾਂ ਕੋਲ ਬਹੁਤ ਚੰਗਾ ਹੱਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ 5 ਉਦਯੋਗਪਤੀ ਨਹੀਂ ਪੰਜਾਬ ਵਿਚ 200 ਉਦਯੋਗਪਤੀ ਚਾਹੀਦੇ ਹਨ ਜੋ ਕਿਸਾਨਾਂ ਨੂੰ ਇਸ ਨਰਕ ਵਿਚੋਂ ਬਾਹਰ ਕੱਢਣ।
Opium Cultivation
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਸਰਕਾਰ ਦੇ ਕੰਟਰੋਲ ਵਿਚ ਹੋਵੇ ਨਾ ਕਿ ਆਊਟ ਆਫ ਕੰਟਰੋਲ। ਉਹਨਾਂ ਕਿਹਾ ਕਿ ਸਰਕਾਰ ਨੇ ਅਫੀਮ ਦੀ ਖੇਤੀ ਇਸ ਕਰ ਕੇ ਬੰਦ ਕੀਤੀ ਸੀ ਕਿਉਂਕਿ ਉਹਨਵਾਂ ਨੇ ਸਿੰਥੈਟਿਕ ਡਰੱਗ ਫੈਲਾਉਣਾ ਸੀ। ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਅਫੀਮ ਦੀ ਉਵਰਡੋਜ਼ ਕਰ ਵੀ ਲੈਂਦਾ ਸੀ ਤਾਂ ਵੀ ਉਸ ਦੀ ਜਾਨ ਨਹੀਂ ਜਾਂਦੀ ਸੀ।