
CM Mann ਨਾਲ ਮੀਟਿੰਗ ਮਗਰੋਂ ਬੋਲੇ ਜੋਗਿੰਦਰ ਉਗਰਾਹਾਂ
ਚੰਡੀਗੜ੍ਹ : ਫਸਲੀ ਵਿਭਿੰਨਤਾ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਟਿੰਗ ਸੱਦੀ ਸੀ। ਉਗਰਾਹਾਂ ਗਰੁੱਪ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜੋਗਿੰਦਰ ਉਗਰਾਹਾਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲੀ ਵਿਭਿੰਨਤਾ ਬਾਰੇ ਮੀਟਿੰਗ ਸੱਦੀ ਸੀ।
Joginder Singh Ugrahan
ਅਸੀਂ ਵੀ ਸਰਕਾਰ ਅੱਗੇ ਪ੍ਰਸਤਾਵ ਰੱਖੇ ਸੀ। ਸਰਕਾਰ ਨੇ ਵੀ ਪ੍ਰਸਤਾਵ ਰੱਖੇ। ਜਿਵੇਂ ਸਰਕਾਰ ਨੇ ਪਹਿਲਾ ਸਿੱਧੀ ਬੀਜਾਈ, ਦੂਜਾ ਮਾਝਾ, ਮਾਲਵਾ, ਦੁਆਬਾ ਨੂੰ ਜ਼ੋਨਾਂ ਵਿਚ ਵੰਡਣ ਕਿ ਇਕ ਜ਼ੋਨ ਨੂੰ ਝੋਨੇ ਲਈ ਪਹਿਲਾਂ ਪਾਣੀ ਲਾਉਣ ਦਿੱਤਾ ਜਾਵੇ। ਦੂਜੇ ਜ਼ੋਨ ਨੂੰ ਬਾਅਦ ਵਿਚ ਪਾਣੀ ਲਾਉਣ ਦਿੱਤਾ ਜਾਵੇ। ਤੀਜਾ ਜ਼ਮੀਨਾਂ ਖਾਲੀ ਰੱਖਣ ਲਈ ਪ੍ਰਸਤਾਵ ਆਇਆ ਸੀ ਯਾਨੀ ਜੋ 6 ਮਹੀਨੇ ਜ਼ਮੀਨਾਂ ਵਹਿਲੀਆਂ ਰੱਖੇਗਾ ਉਸ ਬਾਰੇ ਕੋਈ ਸਕੀਮ ਲੈ ਕੇ ਆਉਣਗੇ।
Joginder Singh Ugrahan
ਸਾਡੇ ਵਲੋਂ ਬਾਸਪਤੀ ਜੋ ਘੱਟ ਪਾਣੀ, ਘੱਟ ਬਿਜਲੀ ਤੇ ਘੱਟ ਖਾਦਾਂ ਖਾਧੀ ਹੈ ਉਸ 'ਤੇ ਐਮਐਸਪੀ ਦਿਓ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਫਸਲੀ ਵਿਭਿੰਨਤਾ ਬਾਰੇ ਹਰ ਵਾਰ ਗੱਲ ਕੀਤੀ ਜਾਂਦੀ ਪਰ ਅਮਲ ਵਿਚ ਕੁਝ ਨਹੀਂ ਲਿਆਂਦਾ ਜਾਂਦਾ। ਇਸ ਵਾਰ ਸਰਕਾਰ ਨੇ ਫਸਲੀ ਵਿਭਿੰਨਤਾ ਬਾਰੇ ਗੱਲ ਕੀਤੀ। ਇਸ 'ਤੇ ਅਮਲ ਜਾਂ ਕੋਈ ਫੈਸਲਾ ਲਿਆ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ।
Joginder Singh Ugrahan
ਉਗਰਾਹਾਂ ਨੇ ਕਿਹਾ ਕਿ ਕਿਸਾਨ ਆਮਦਨ ਨਾਲ ਜੁੜੇ ਹੋਏ ਹਨ। ਕਿਸਾਨ ਦੀ ਆਰਥਿਕਤਾ ਬਹੁਤ ਮਾੜੀ ਹੈ। ਕਿਸਾਨ ਉਹੀ ਫ਼ਸਲ ਬੀਜਦੇ ਜਿਸ ਦਾ ਝਾੜ ਜਿਆਦਾ ਹੁੰਦਾ ਜਾਂ ਜਿਸ 'ਤੇ ਐਮਐਸਪੀ ਦੀ ਗਾਰੰਟੀ ਹੋਵੇ। ਸਰਕਾਰ ਜਿਹਨਾਂ ਸਮਾਂ ਖੇਤੀਬਾੜੀ ਨੂੰ ਕਾਰਪੋਰਟ ਘਰਾਣਿਆਂ ਵਿਚੋਂ ਨਹੀਂ ਕੱਢਦੀ ਉਹਨਾਂ ਸਮਾਂ ਖੇਤੀਬਾੜੀ ਘਾਟੇ ਵੱਲ ਹੀ ਰਹੇਗੀ। ਖੇਤੀਬਾੜੀ ਨੂੰ ਕਾਰਪੋਰਟ ਦੇ ਪੰਜੇ ਵਿਚੋਂ ਕੱਢਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ।