
ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਕਾਰਵਾਈ ਦੀ ਮੰਗ
ਰੋਪੜ : ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਟੋਲ ਪਲਾਜ਼ਾ 'ਤੇ ਛਾਪਾ ਮਾਰਿਆ। ਉਨ੍ਹਾਂ ਟੋਲ ਪਲਾਜ਼ਾ ’ਤੇ ਖੜ੍ਹੀ ਐਂਬੂਲੈਂਸ ਦੀ ਜਾਂਚ ਕੀਤੀ। ਇਸ ਦੌਰਾਨ ਐਂਬੂਲੈਂਸ ਵਿੱਚ ਰੱਖੀ ਫਸਟ ਏਡ ਕਿੱਟ ਦੀ ਜਾਂਚ ਕੀਤੀ ਗਈ। ਅੰਦਰ ਰੱਖੀ ਗਈ ਦਵਾਈਆਂ ਦੀ ਮਿਆਦ ਪੁੱਗ ਚੁੱਕੀ ਸੀ।
PHOTO
ਜਿਸ ਤੋਂ ਬਾਅਦ ਵਿਧਾਇਕ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਤੋਂ ਐਂਬੂਲੈਂਸ ਨੂੰ ਮਹਿਜ਼ ਖਾਨਾਪੂਰਤੀ ਕਰਾਰ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਸਬੰਧਤ ਅਧਿਕਾਰੀਆਂ ਨੂੰ ਐਂਬੂਲੈਂਸ ਦੀ ਅਣਗਹਿਲੀ 'ਤੇ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ।
PHOTO
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਾਰੇ ਟੋਲ ਪਲਾਜ਼ਿਆਂ ’ਤੇ ਐਂਬੂਲੈਂਸਾਂ ਦੇ ਨਾਂ ’ਤੇ ਕਬਾੜ ਵਾਹਨ ਖੜ੍ਹੇ ਕੀਤੇ ਗਏ ਹਨ। ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਲ ਆਕਸੀਜਨ ਸਿਲੰਡਰ ਨਹੀਂ ਹਨ। ਐਂਬੂਲੈਂਸ ਦੇ ਅੰਦਰ ਪਈਆਂ ਦਵਾਈਆਂ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ।
PHOTO
ਵਿਧਾਇਕ ਦਿਨੇਸ਼ ਚੱਢਾ ਨੇ ਜਦੋਂ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਜਵਾਬ ਦੇਣ ਵਿਚ ਸਮਰੱਥ ਨਹੀਂ ਸਨ। ਵਿਧਾਇਕ ਨੇ ਪੁੱਛਿਆ ਕਿ ਜੇਕਰ ਇਥੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਨ੍ਹਾਂ ਐਕਸਪਾਇਰਡ ਦਵਾਈਆਂ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ? ਇਸ ਦਾ ਕੋਈ ਜਵਾਬ ਸਬੰਧਤ ਅਧਿਕਾਰੀ ਕੋਲ ਨਹੀਂ ਸੀ। ਜਿਸ ਤੋਂ ਬਾਅਦ ਵਿਧਾਇਕ ਦਿਨੇਸ਼ ਚੱਢਾ ਨੇ ਜਾਂਚ ਦੇ ਨਿਰਦੇਸ਼ ਦੇ ਦਿੱਤੇ।
PHOTO
सभी टोल पलाजों पर एम्बुलेंस के नाम पर खस्ताहाल,कवाड़ गाड़ियां खड़ी कर लोगों की जिंदगियों से खिलवाड़ किया जा रहा है,इनमे ऑक्सीजन सिलेंडर तक नहीं है और दवाइयाँ भी एक्सपायर्ड रखी हुई ही।आज इनकी चेकिंग कर कार्रवाई के निर्देश दिए।@BhagwantMann @raghav_chadha @ArvindKejriwal pic.twitter.com/2AGkwfrQvV
— Dinesh Chadha (@dineshchadha3) April 17, 2022