
ਕੇਜਰੀਵਾਲ ਦਾ ਪੂਰਾ ਧਿਆਨ ਸਿਰਫ਼ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵੱਲ ਹੈ
ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਬਹੁਤ ਘੱਟ ਹੈ। ਕਿਸਾਨਾਂ ਨੇ ਮੈਨੂੰ ਮੁਆਵਜ਼ੇ ਦੀ ਮੰਗ ਉਠਾਉਣ ਲਈ ਕਿਹਾ ਹੈ। ਮਾਛੀਵਾੜਾ ਪੁੱਜੇ ਸਿੱਧੂ ਨੇ ਕਿਹਾ ਕਿ ਰੂਸ-ਯੂਕਰੇਨ ਸੰਕਟ ਕਾਰਨ ਕੌਮਾਂਤਰੀ ਮੰਡੀ ਵਿਚ ਕਰੀਬ 25-30 ਫੀਸਦੀ ਕਣਕ ਦੀ ਕਮੀ ਆਈ ਹੈ ਅਤੇ ਰੇਟ ਵਧਿਆ ਹੈ।
Navjot sidhu Meet Farmers
ਨਵਜੋਤ ਸਿੱਧੂ ਨੇ ਅੱਜ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਘੱਟੋ-ਘੱਟ 400 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਗਰਮੀ ਕਰ ਕੇ ਇਸ ਸਾਲ ਕਣਕ ਦੀ ਫਸਲ ਵਿਚ 30 ਤੋਂ 40 ਪ੍ਰਤੀਸ਼ਤ ਤੱਕ ਦੀ ਕਮੀ ਆਈ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਕਣਕ ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਤੋਂ ਜ਼ਿਆਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਭ ਦਾ ਘੱਟੋ-ਘੱਟ ਇਕ ਤਿਹਾਈ ਹਿੱਸਾ ਕਿਸਾਨਾਂ ਨੂੰ ਦੇਵੇ। ਉਹਨਾਂ ਕਿਹਾ ਕਿ ਸਾਰਾ ਮੁਨਾਫ਼ਾ ਸਰਕਾਰ ਅਤੇ ਵਿਚੋਲਗੀਆਂ ਦੀ ਜੇਬ ਵਿਚ ਹੀ ਕਿਉਂ ਜਾਵੇ ਜਦੋਂ ਕਿਸਾਨ ਲਗਾਤਾਰ ਮਹਿੰਗਾਈ ਅਤੇ ਜਲਵਾਯੂ ਸੰਕਟ ਦਾ ਸਾਹਮਣਾ ਕਰ ਰਹੇ ਹਨ।
Navjot sidhu Meet Farmers
ਮੈਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਣਕ 'ਤੇ ਨਿਰਧਾਰਿਤ ਐੱਮੈੱਸਪੀ ਤੋਂ ਜ਼ਿਆਦਾ ਮੁਆਵਜ਼ਾ ਦੇਣ ਦੀ ਅਪੀਲ ਕਰਦਾ ਹਾਂ। ਨਵਜੋਤ ਸਿੱਧੂ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ। ਕਣਕ ਦੀ ਫਸਲ ਦੇਖਣ ਨਵਜੋਤ ਸਿੱਧੂ ਅੱਜ ਜੰਡਿਆਲਾ ਦੀ ਮੰਡੀ ਗਏ ਸਨ ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ 25 ਅ੍ਰਪੈਲ ਨੂੰ ਕਿਸਾਨਾਂ ਦੁਆਰਾ ਨਿਰਧਾਰਿਤ ਰੇਲ ਰੋਕੋ ਅੰਦੋਲਨ ਦਾ ਸਮਰਥਨ ਕਰਨਗੇ। ਸਿੱਧੂ ਨੇ ਕਿਹਾ ਕਿ ਇੰਟਰਨੈਸ਼ਨਲ ਲੈਵਲ 'ਤੇ ਕਣਕ ਦੀ ਕੀਮਤ 2200 ਤੋਂ 4000 ਕੁਇੰਟਲ ਹੈ ਪਰ ਦੇਸ਼ ਵਿਚ ਅੱਜ ਵੀ ਸਿਰਫ਼ 9 ਫੀਸਦੀ ਐੱਮਐੱਸਪੀ ਦਿੱਤੀ ਜਾ ਰਹੀ ਹੈ। ਉਹ ਵੀ ਅਜਿਹੇ ਸਮੇਂ ਜਦੋਂ ਜੇਬ ਖਰਚ 100 ਫੀਸਦੀ ਵਧ ਚੁੱਕਿਆ ਹੈ।
Navjot sidhu Meet Farmers
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਵੀ ਨਿਸਾਨਾ ਸਾਧਿਆ ਤੇ ਕਿਹਾ ਕਿ ਕੇਜਰੀਵਾਲ ਸਿਰਫ਼ ਚੋਣਾਂ ਦੇ ਸਮੇਂ ਹੀ ਐਕਟਿਵ ਰਹਿੰਦੇ ਹਨ ਤੇ ਬੋਲਦੇ ਹਨ। ਚੋਣਾਂ ਤੋਂ ਪਹਿਲਾਂ ਆਪ ਨੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਹੁਣ ਉਹਨਾਂ ਨੂੰ ਇਹ ਪੈਸੇ ਦੇਣੇ ਚਾਹੀਦੇ ਹਨ ਕਿਉਂਕਿ ਫਸਲ ਦਾ ਜਾੜ 25 ਤੋਂ 50 ਫੀਸਦੀ ਘੱਟ ਹੋਇਆ ਹੈ ਪਰ ਹੁਣ ਕੇਜਰੀਵਾਲ ਦਾ ਪੂਰਾ ਧਿਆਨ ਸਿਰਫ਼ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵੱਲ ਹੈ।