
ਗੋਹੇ ਵਾਲੀ ਰੇਹੜੀ 'ਚੋਂ ਮਿਲੀ ਲਾਸ਼, ਪੁਲਿਸ ਨੇ ਮਾਮਲਾ ਕੀਤਾ ਦਰਜ
ਬਿਆਸ : ਨੇੜਲੇ ਪਿੰਡ ਜਲਾਲ ਉਸਮਾਂ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇੰਨਾ ਹੀ ਨਹੀਂ ਸਗੋਂ ਲਾਸ਼ ਨੂੰ ਗੋਹੇ ਵਾਲੀ ਰੇਹੜੀ ਵਿਚ ਨੱਪ ਕੇ ਬਾਹਰ ਕੀਤੇ ਸੁੱਟਣ ਜਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਪਹਿਚਾਣ ਮਨਦੀਪ ਕਾਰੁ ਵਜੋਂ ਹੋਈ ਹੈ ਜਿਸ ਨੂੰ ਉਸ ਦੇ ਹੀ ਪਤੀ ਜਿਸ ਦਾ ਨਾਮ ਕੈਪਟਨ ਸਿੰਘ ਹੈ, ਨੇ ਮਾਰ ਕੇ ਗੋਹੇ ਵਾਲੀ ਰੇਹੜੀ ਵਿਚ ਦਬਾ ਦਿੱਤਾ। ਦੱਸ ਦੇਈਏ ਕਿ ਇਹ ਕਤਲ ਰੋਜ਼ ਰੋਜ਼ ਹੁੰਦੇ ਲੜਾਈ ਝਗੜੇ ਤੋਂ ਬਾਅਦ ਹੋਇਆ ਹੈ।
crime
ਲੜਕੀ ਦੀ ਮਾਤਾ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਜੀਆਂ ਦਾ ਪਹਿਲਾਂ ਵੀ ਝਗੜਾ ਚਲਦਾ ਸੀ ਜਿਸ ਕਾਰਨ ਲੜਕੀ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ ਪਰ ਉਨ੍ਹਾਂ ਵਲੋਂ ਸਮਝ ਕੇ ਲੜਕੀ ਨੂੰ ਮੁੜ ਉਸ ਦੇ ਸਹੁਰੇ ਭੇਜ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਹੁਣ ਵੀ ਮਨਦੀਪ ਅਤੇ ਕੈਪਟਨ ਦਾ ਆਪਸ ਵਿਚ ਝਗੜਾ ਹੋਇਆ ਸੀ ਜਿਸ ਦੀ ਖਬਰ ਲੜਕੀ ਦੇ ਪੇਕੇ ਪਰਿਵਾਰ ਨੂੰ ਮਿਲੀ।
ਜਦੋਂ ਲੜਕੀ ਦੇ ਪਰਿਵਾਰ ਵਾਲੇ ਅਗਲੇ ਦਿਨ ਸਵੇਰੇ ਮਨਦੀਪ ਦੇ ਸਹੁਰੇ ਘਰ ਆਏ ਤਾਂ ਮਨਦੀਪ ਉਥੇ ਨਹੀਂ ਸੀ ਜਿਸ 'ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ। ਪੁਲਿਸ ਦੇ ਪਹੁੰਚਣ 'ਤੇ ਪਤਾ ਲੱਗਾ ਕਿ ਮਨਦੀਪ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪਤੀ ਕੈਪਟਨ ਉਸ ਨੂੰ ਗੋਹੇ ਵਾਲੀ ਰੇਹੜੀ ਵਿਚ ਲੁਕੋ ਕੇ ਕੀਤੇ ਸੁੱਟਣ ਚੱਲਿਆ ਸੀ। ਪੁਲਿਸ ਦੇ ਆਉਣ ਦੀ ਖਬਰ ਸੁਨ ਕੇ ਕੈਪਟਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਪੁਲਿਸ ਨੇ ਫੜ੍ਹਿਆ ਹੈ।
crime
ਫਿਲਹਾਲ ਪੁਲਿਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਨੇ ਮੰਨਿਆ ਹੈ ਕਿ ਉਹ ਮ੍ਰਿਤਕ ਮਨਦੀਪ ਦੀ ਲਾਸ਼ ਨੂੰ ਟਿਕਾਣੇ ਲਗਾਉਣ ਚੱਲਿਆ ਸੀ ਪਰ ਉਸ ਦੇ ਪੇਕੇ ਪਰਿਵਾਰ ਦੇ ਆਉਣ ਕਾਰਨ ਅਜਿਹਾ ਨਹੀਂ ਕਰ ਸਕਿਆ। ਪੁਲਿਸ ਨੇ ਕੈਪਟਨ ਸਿੰਘ ਵਿਰੁੱਧ 302 ਦਾ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ