ਦਰਬਾਰ ਸਾਹਿਬ ‘ਚ ਲੜਕੀ ਨੂੰ ਦਾਖ਼ਲ ਹੋਣ ਤੋਂ ਰੋਕਣ ਦਾ ਮਾਮਲਾ: SGPC ਦਾ ਬਿਆਨ ਆਇਆ ਸਾਹਮਣੇ

By : GAGANDEEP

Published : Apr 17, 2023, 12:38 pm IST
Updated : Apr 17, 2023, 1:10 pm IST
SHARE ARTICLE
photo
photo

ਸੇਵਾਦਾਰ ਨੇ ਲੜਕੀ ਨੂੰ ਚਿਹਰੇ 'ਤੇ ਪੇਂਟ ਨਾਲ ਤਿਰੰਗਾ ਹੋਣ ਕਾਰਨ ਅੰਦਰ ਜਾਣ ਤੋਂ ਸੀ ਰੋਕਿਆ

 

 ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮੁਟਿਆਰ ਨੂੰ ਹਰਿਮੰਦਰ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ। ਲੜਕੀ ਨੇ ਚਿਹਰੇ 'ਤੇ ਪੇਂਟ ਨਾਲ ਤਿਰੰਗਾ ਬਣਾਇਆ ਹੋਇਆ ਸੀ, ਇਸ ਲਈ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਵੀਡੀਓ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਹਰਿਮੰਦਰ ਸਾਹਿਬ ਦੇ ਸੇਵਾਦਾਰ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ।

 ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਹੋ ਜਾਂਦੋ ਹੋ ਸਾਈਬਰ ਧੋਖਾਧੜੀ ਦੇ ਸ਼ਿਕਾਰ, ਤਾਂ ਤੁਰੰਤ ਕਰੋ ਇਹ ਕੰਮ, ਮਿਲ ਸਕਦਾ ਹੈ ਪੂਰਾ ਰਿਫੰਡ!

ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਸੇਵਾਦਾਰ ਦੇ ਵਿਵਹਾਰ ਲਈ ਮੁਆਫੀ ਮੰਗਦਾ ਹਾਂ। ਉਹਨਾਂ ਕਿਹਾ ਕਿ ਇਹ ਸਿੱਖ ਧਰਮ ਅਸਥਾਨ ਹੈ। ਹਰ ਧਾਰਮਿਕ ਸਥਾਨ ਦੀ ਆਪਣੀ ਮਰਿਆਦਾ ਹੈ। ਅਸੀਂ ਸਾਰਿਆਂ ਦਾ ਸੁਆਗਤ ਕਰਦੇ ਹਾਂ। ਜੇਕਰ ਕਿਸੇ ਅਧਿਕਾਰੀ ਨੇ ਦੁਰਵਿਵਹਾਰ ਕੀਤਾ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ। 

ਇਹ ਵੀ ਪੜ੍ਹੋ: ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਕਾਰ ਸਵਾਰ ਪਰਿਵਾਰ ਨੂੰ ਟਰੱਕ ਨੇ ਮਾਰੀ ਟੱਕਰ, 4 ਮੌਤਾਂ

ਵੀਡੀਓ ਵਿੱਚ, ਵਿਅਕਤੀ ਲੜਕੀ ਨੂੰ ਹਰਿਮੰਦਰ ਸਾਹਿਬ ਦੇ ਸੇਵਾਦਾਰ ਕੋਲ ਲੈ ਜਾਂਦਾ ਹੈ ਅਤੇ ਉਸਨੂੰ ਪੁੱਛਦਾ ਹੈ ਕਿ ਉਸਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਇਸ ਲਈ ਸੇਵਾਦਾਰ ਨੇ ਦਲੀਲ ਦਿੱਤੀ ਕਿ ਉਸਨੇ ਮੂੰਹ 'ਤੇ ਝੰਡਾ ਬਣਾਇਆ ਹੋਇਆ ਹੈ। ਜਦੋਂ ਵਿਅਕਤੀ ਪੁੱਛਦਾ ਹੈ ਕਿ ਇਹ ਭਾਰਤ ਨਹੀਂ ਹੈ ਤਾਂ ਸੇਵਾਦਾਰ ਕਹਿੰਦਾ ਹੈ ਕਿ ਇਹ ਪੰਜਾਬ ਹੈ। ਇਸ 'ਤੇ ਲੜਕੀ ਦੇ ਨਾਲ ਮੌਜੂਦ ਵਿਅਕਤੀ ਦਾ ਕਹਿਣਾ ਹੈ ਕਿ ਪੰਜਾਬ ਭਾਰਤ 'ਚ ਨਹੀਂ ਹੈ। ਇਸ ਤੋਂ ਬਾਅਦ ਸੇਵਾਦਾਰ ਗੁੱਸੇ 'ਚ ਆ ਜਾਂਦਾ ਹੈ ਅਤੇ ਲੜਕੀ ਦਾ ਮੋਬਾਈਲ ਖੋਹਣਾ ਸ਼ੁਰੂ ਕਰ ਦਿੰਦਾ ਹੈ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement