Punjab News: ਵਿਕਾਸ ਪ੍ਰਭਾਕਰ ਕਤਲ ਕੇਸ ਦੇ ਮੁਲਜ਼ਮਾਂ ਦੀ ਅਦਾਲਤ ਵਿਚ ਪੇਸ਼ੀ; ਪੁਲਿਸ ਨੂੰ ਮਿਲਿਆ 6 ਦਿਨ ਦਾ ਰਿਮਾਂਡ
Published : Apr 17, 2024, 4:39 pm IST
Updated : Apr 17, 2024, 4:39 pm IST
SHARE ARTICLE
VHP leader murderers on Six days remand
VHP leader murderers on Six days remand

ਮੁਲਜ਼ਮਾਂ ਨੂੰ 23 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Punjab News:  ਵਿਸ਼ਵ ਹਿੰਦੂ ਪ੍ਰਰੀਸ਼ਦ ਨੰਗਲ ਬਲਾਕ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਜੁਡੀਸ਼ਅਲ ਕੋਰਟ ਕੰਪਲੈਕਸ ਨੰਗਲ ਵਿਖੇ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਪੁਲਿਸ ਨੂੰ ਮੁਲਜ਼ਮਾਂ ਦਾ 6 ਦਿਨ ਦਾ ਰਿਮਾਂਡ ਦਿਤਾ ਹੈ। ਮੁਲਜ਼ਮਾਂ ਨੂੰ 23 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਪੰਜਾਬ ਪੁਲਿਸ ਨੇ ਬੀਤੇ ਦਿਨ ਜਾਣਕਾਰੀ ਦਿੰਦਿਆਂ ਦਸਿਆ ਸੀ ਕਿ ਉਸ ਨੇ ਵਿਕਾਸ ਪ੍ਰਭਾਕਰ ਕਤਲ ਕੇਸ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਸੁਲਝਾਇਆ ਹੈ। ਰੂਪਨਗਰ ਪੁਲਿਸ ਵਲੋ SSOC ਮੁਹਾਲੀ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਪਾਕਿਸਤਾਨ ਅਧਾਰਿਤ ਅਤਿਵਾਦੀ ਮਾਸਟਰਮਾਈਂਡ ਦੁਆਰਾ ਸਮਰਥਨ ਪ੍ਰਪਾਤ ਅਤਿਵਾਦੀ ਮਾਡਿਊਲ ਦੇ 2 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਵਿਗਿਆਨਕ ਜਾਂਚ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ, ਜਿਨ੍ਹਾਂ ਨੂੰ 32 ਬੋਰ ਦੇ 2 ਪਿਸਤੌਲ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਵਾਰਦਾਤ ਵਿਚ ਵਰਤੀ ਗਈ ਇਕ ਟੀ.ਵੀ.ਐਸ. ਜੁਪੀਟਰ ਸਕੂਟਰ ਸਮੇਤ ਕਾਬੂ ਕੀਤਾ ਗਿਆ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇਕ ਦਹਿਸ਼ਤੀ ਮਾਡਿਊਲ ਹੈ, ਜਿਸ ਨੂੰ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਸੰਚਾਲਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਫੰਡ ਦਿਤਾ ਜਾਂਦਾ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

 (For more Punjabi news apart from VHP leader murderers on Six days remand, stay tuned to Rozana Spokesman)

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement