Ludhiana News : ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਗ੍ਰਿਫ਼ਤਾਰ, ਪਰਿਵਾਰ ਵਾਲਿਆਂ ਤੋਂ 10 ਲੱਖ ਰੁਪਏ ਦੀ ਕੀਤੀ ਸੀ ਮੰਗ 

By : BALJINDERK

Published : Apr 17, 2025, 6:06 pm IST
Updated : Apr 17, 2025, 6:06 pm IST
SHARE ARTICLE
ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਗ੍ਰਿਫ਼ਤਾਰ, ਪਰਿਵਾਰ ਵਾਲਿਆਂ ਤੋਂ 10 ਲੱਖ ਰੁਪਏ ਦੀ ਕੀਤੀ ਸੀ ਮੰਗ 
ਪੁਲਿਸ ਨੂੰ ਗੁੰਮਰਾਹ ਕਰਨ ਵਾਲਾ ਗ੍ਰਿਫ਼ਤਾਰ, ਪਰਿਵਾਰ ਵਾਲਿਆਂ ਤੋਂ 10 ਲੱਖ ਰੁਪਏ ਦੀ ਕੀਤੀ ਸੀ ਮੰਗ 

Ludhiana News : ਆਪਣੇ ਆਪ ਨੂੰ ਦੇ ਅਗ਼ਵਾ ਹੋਣ ਦਾ ਰਚਿਆ ਸੀ ਡਰਾਮਾ, ਮਨਘੜਤ ਕਹਾਣੀ ਬਣਾ ਕੇ ਆਪਣੇ ਪਰਿਵਾਰ ਅਤੇ ਪੁਲਿਸ ਪਾਰਟੀ ਨੂੰ ਗੁੰਮਰਾਹ ਕੀਤਾ  

Ludhiana News In Punjabi : ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਮੁੱਖ ਅਫਸਰ ਥਾਣਾ ਮੋਤੀ ਨਗਰ, ਲੁਧਿਆਣਾ ਅਤੇ ਪੁਲਿਸ ਪਾਰਟੀ ਨੂੰ ਕਾਮਯਾਬੀ ਮਿਲੀ।

ਪੁਲਿਸ ਪਾਰਟੀ ਨੂੰ ਅਰਵਿੰਦ ਉਪਧਿਆਏ ਵੱਲੋਂ ਇੱਕ ਸੂਚਨਾ ਮਿਲੀ ਕਿ ਉਸਦੇ ਭਰਾ ਸ਼ੁਭਮ ਉਪਾਧਿਆਏ ICICI Health Insurance Company ਦਿੱਲੀ ਵਿਖੇ ਸੇਲਜ਼ ਮੈਨੇਜਰ ਦੀ ਨੌਕਰੀ ਕਰਦਾ ਹੈ। ਮਿਤੀ 13 ਅਪ੍ਰੈਲ ਨੂੰ ਰਾਤ 2 ਵਜੇ ਸ਼ੁਭਮ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਮਿਲਣ ਆਇਆ ਸੀ। ਜੋ ਸਹੁਰੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਰਾਤ 8 ਵਜੇ ਕਰੀਬ ਵਾਪਸ ਦਿੱਲੀ ਲਈ ਚਲਾ ਗਿਆ ਸੀ। ਪਰ ਉਹ ਆਪਣੇ ਘਰ ਦਿੱਲੀ ਵਾਪਸ ਨਹੀ ਪਹੁੰਚਿਆ।  ਜਿਸ ਸਬੰਧੀ ਮੁਕੱਦਮਾ ਨੰਬਰ 16.04.2025 ਅ/ਧ 127(6) BNS (346 IPC) ਥਾਣਾ ਮੋਤੀ ਨਗਰ ਜ਼ਿਲ੍ਹਾ ਲੁਧਿਆਣਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਸ਼ੁਭਮ ਨੇ ਲੋਕਾਂ ਦਾ ਕਾਫੀ ਪੈਸਾ ਦੇਣਾ ਸੀ, ਜਿਸ ਕਰ ਕੇ ਉਹ ਆਪਣੀ ਭੈਣ ਅਤੇ ਭਰਾ ਨੂੰ ਵਾਰ-ਵਾਰ ਫੋਨ ਕਰਕੇ ਅਤੇ ਮੈਸੇਜਾਂ ਰਾਹੀਂ ਆਪਣੇ ਕਿਡਨੈਪ ਹੋਣ ਸਬੰਧੀ ਦੱਸ ਰਿਹਾ ਸੀ ਅਤੇ 10,00,000/- ਰੁਪਏ ਫਿਰੌਤੀ ਦੀ ਮੰਗ ਕਰ ਰਿਹਾ ਸੀ। ਜਿਸ ਨੇ ਮਨਘੜਤ ਕਹਾਣੀ ਬਣਾ ਕੇ ਆਪਣੇ ਪਰਿਵਾਰ ਅਤੇ ਪੁਲਿਸ ਪਾਰਟੀ ਨੂੰ ਗੁੰਮਰਾਹ ਕੀਤਾ। ਜੋ ਪੁਲਿਸ ਪਾਰਟੀ ਵੱਲੋ ਬੜੀ ਚਾਲਾਕੀ ਅਤੇ ਮੁਸਤੈਦੀ ਨਾਲ ਸ਼ੁਭਮ ਉਪਾਧਿਆਏ ਨੂੰ ਟੈਕਨੀਕਲ ਅਤੇ ਹਿਊਮਨ ਇੰਨਟੈਲੀਜੈਸ ਰਾਹੀ ਕਾਬੂ ਕੀਤਾ ਅਤੇ ਮੁਕੱਦਮਾ ਉਕਤ 127(6) BNS (346 IPC) ਜੁਰਮ ਦਾ ਘਾਟਾ ਕਰਕੇ 308(2), 62 BNS (384, 511 IPC) ਜੁਰਮ ਦਾ ਵਾਧਾ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ।

(For more news apart from  Man arrested for misleading police, demanded Rs 10 lakh from family News in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement