ਸੰਵਿਧਾਨ ਤੇ ਜਮਹੂਰੀਅਤ ਦੇ ਕਤਲ ਲਈ ਰਾਜਪਾਲ ਵਾਜੂਭਾਈ ਵਾਲਾ ਦੀ ਤਿੱਖੀ ਆਲੋਚਨਾ 
Published : May 17, 2018, 6:41 pm IST
Updated : May 17, 2018, 6:41 pm IST
SHARE ARTICLE
captain amrinder singh
captain amrinder singh

ਭਾਰਤੀ ਜਨਤਾ ਪਾਰਟੀ ਦੇ ਆਪਣੇ ਸਿਆਸੀ ਆਕਾਵਾਂ ਦੀ ਇੱਛਾ ਅਤੇ ਖਾਹਿਸ਼ ਪੂਰੀ ਕਰਨ ਲਈ ਸਵਿਧਾਨ ਅਤੇ ਜਮਹੂਰੀ ਸਿਆਸਤ ਦਾ ਕਤਲੇਆਮ ਕਰਨ ਵਾਸਤੇ...

ਚੰਡੀਗੜ੍ਹ, 17 ਮਈ : ਭਾਰਤੀ ਜਨਤਾ ਪਾਰਟੀ ਦੇ ਆਪਣੇ ਸਿਆਸੀ ਆਕਾਵਾਂ ਦੀ ਇੱਛਾ ਅਤੇ ਖਾਹਿਸ਼ ਪੂਰੀ ਕਰਨ ਲਈ ਸਵਿਧਾਨ ਅਤੇ ਜਮਹੂਰੀ ਸਿਆਸਤ ਦਾ ਕਤਲੇਆਮ ਕਰਨ ਵਾਸਤੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਕਰਨਾਟਕ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਤਾਬੜ-ਤੋੜ ਬਿਆਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਰਾਜਪਾਲ ਵਾਜੂਭਾਈ ਰੂਧਾਭਾਈ ਵਾਲਾ ਵਲੋਂ ਕਰਨਾਟਕ ਵਿਚ ਸਰਕਾਰ ਬਨਾਉਣ ਲਈ ਘੱਟ ਗਿਣਤੀ ਪਾਰਟੀ ਨੂੰ ਸੱਦਾ ਦੇ ਕੇ ਭਾਰਤੀ ਜਮਹੂਰੀਅਤ ਅਤੇ ਸਵਿਧਾਨ ਦਾ ਕਤਨ ਕਰਨ ਦੀ ਸ਼ਰਮਨਾਕ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। 

vajubhai valavajubhai vala

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਘਟਨਾ ਹੈ ਕਿ ਰਾਜਪਾਲ ਨੇ ਵਿਰੋਧੀ ਧਿਰ ਨੂੰ ਤੋੜਨ ਅਤੇ ਖਰੀਦੋ-ਫਰੋਖਤ ਲਈ ਭਾਰਤੀ ਜਨਤਾ ਪਾਰਟੀ ਨੂੰ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, '' ਆਰ ਐਸ ਐਸ ਦੇ ਇਕ ਰਾਜਪਾਲ ਵਲੋਂ ਤੁਸੀਂ ਹੋਰ ਕੀ ਆਸ ਕਰ ਸਕਦੇ ਹੋ?''ਇਸ ਪੂਰੇ ਘਟਨਾਕ੍ਰਮ ਨੂੰ ਮੰਦਭਾਗਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਘਟਨਾਵਾਂ ਵਾਪਰੀਆਂ ਹਨ ਉਹ ਸਿਰਫ ਉਦਾਸ ਕਰਨ ਵਾਲੀਆਂ ਹੀ ਨਹੀਂ ਹਨ ਸਗੋਂ ਭਾਰਤ ਲਈ ਖਤਰਨਾਕ ਵੀ ਹਨ।

vajubhai valavajubhai vala

ਪੱਤਰਕਾਰਾਂ ਦੇ ਇਕ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, ''ਅਸੀਂ ਨਹੀ ਚਾਹੁੰਦੇ ਕਿ ਭਾਰਤ ਪਾਕਿਸਤਾਨ ਬਣੇ ਜਿਥੇ ਹਰ ਕਦਮ 'ਤੇ ਤਾਨਾਸ਼ਾਹਾਂ ਅਤੇ ਫੌਜ ਵਲੋਂ ਜਮਹੂਰੀਅਤ ਨੂੰ ਢਾਹ ਲਾਈ ਗਈ ਹੈ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮੁੱਚਾ ਦੇਸ਼ ਕਰਨਾਟਕ ਦੇ ਰਾਜਪਾਲ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਨੇ ਕਿਸ ਤਰਕ ਦੇ ਆਧਾਰ 'ਤੇ ਘੱਟ ਗਿਣਤੀ ਭਾਜਪਾ ਨੂੰ ਸਰਕਾਰ ਬਨਾਉਣ ਦਾ ਸੱਦਾ ਦਿਤਾ ਜਦਕਿ ਹਾਲ ਹੀ ਵਿੱਚ ਗੋਆ ਅਤੇ ਮਨੀਪੁਰ ਚੋਣਾਂ ਵਿੱਚ ਹੰਗ ਫਤਵਾ ਹੋਣ ਦੇ ਮਾਮਲਿਆਂ ਵਿੱਚ ਚੋਣਾਂ ਤੋਂ ਬਾਅਦ ਦੇ ਬਹੁਮੱਤ ਗਠਜੋੜ ਦੇ ਹੱਕ ਵਿੱਚ ਸਪਸ਼ਟ ਤੌਰ 'ਤੇ ਮਿਸਾਲ ਸਥਾਪਿਤ ਕੀਤੀ ਗਈ ਹੈ।

captain amrinder singhcaptain amrinder singh

ਉਨ੍ਹਾਂ ਕਿਹਾ ਕਿ ਬਹੁਮੱਤ ਦੇ ਸਮਰਥਨ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਰਾਜਪਾਲ ਵਲੋਂ ਸੱਦਾ ਦਿੱਤਾ ਜਾਣਾ ਚਾਹੀਦਾ ਸੀ ਅਤੇ ਤੁਰੰਤ ਸਦਨ ਵਿੱਚ ਬਹੁਮੱਤ ਸਾਬਤ ਕਰਵਾਉਣਾ ਚਾਹੀਦਾ ਹੈ ਨਾ ਕਿ ਘੱਟ ਗਿਣਤੀ ਵਾਲੀ ਪਾਰਟੀ ਨੂੰ ਸਰਕਾਰ ਬਨਾਉਣ ਤੇ ਬਹੁਮੱਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦੇ ਕੇ ਵਿਰੋਧੀ ਧਿਰ ਨੂੰ ਤੋੜਨ ਅਤੇ ਖਰੀਦੋ-ਫਰੋਖਤ ਦਾ ਰਾਹ ਖੋਲਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਵਿਧਾਨ ਨੂੰ ਬਣਾਈ ਰੱਖਣ ਲਈ ਹੁਣ ਭਾਰਤ ਦੇ ਲੋਕ ਸੁਪਰੀਮ ਕੋਰਟ ਵੱਲ ਦੇਖ ਰਹੇ ਹਨ।

vajubhai valavajubhai vala

ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਨਿਆਂਪਾਲਕਾ ਹੁਣ ਵੀ ਭਾਰਤੀ ਜਮਹੂਰੀ ਢਾਂਚੇ ਨੂੰ ਬਚਾਵੇਗੀ ਜਿਸ ਨੂੰ ਫੁਟਪਾਊ ਸ਼ਕਤੀਆਂ ਵਲੋਂ ਢਾਹ ਲਾਈ ਜਾ ਰਹੀ ਹੈ ਅਤੇ ਭਾਰਤ ਦੀਆਂ ਸ਼ਾਂਤੀਪੂਰਨ ਤੰਦਾਂ ਅਤੇ ਫਿਰਕੂ ਸਦਭਾਵਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਸਵਿਧਾਨ ਦੀ ਰਖਵਾਲੀ ਹੈ ਜਿਸਦੇ ਵਿਰੁਧ ਕਰਨਾਟਕ ਦੇ ਰਾਜਪਾਲ ਨੇ ਕਾਰਜ ਕੀਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਸ਼ਖਤ ਟਵੀਟ ਵਿਚ ਲਿਖਿਆ '' ਕਰਨਾਟਕ ਵਿੱਚ ਜਮਹੂਰੀਅਤ ਨੂੰ ਬੁਰੀ ਤਰ੍ਹਾਂ ਤੋੜਿਆ-ਮਰੋੜਿਆ, ਧੱਕੇਸ਼ਾਹੀ ਅਤੇ ਕਤਲ ਕੀਤਾ ਗਿਆ ਹੈ। ਇਹ ਭਾਰਤ ਦੇ ਭਵਿਖ ਲਈ ਚੰਗਾ ਸ਼ਗਨ ਨਹੀਂ ਹੈ। ਹੁਣ ਸਾਰੀਆਂ ਨਜ਼ਰਾਂ ਸੁਪਰੀਮ ਕੋਰਟ 'ਤੇ ਲੱਗੀਆਂ ਹੋਈਆ ਹਨ ਕਿ ਉਹ ਸਵਿਧਾਨ ਦੀ ਰੱਖਿਆ ਲਈ ਅੱਗੇ ਆਵੇ ਜੋ ਕਿ ਸਾਡੇ ਦੇਸ਼ ਦੀ ਬੁਨਿਆਦ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement