
ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਲਈ ਅੰਮ੍ਰਿਤਸਰ ...
ਅੰਮ੍ਰਿਤਸਰ: ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਲਈ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਅਤੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹਵਾਈ ਅੱਡੇ 'ਤੇ ਮੁੜ ਰੌਣਕਾਂ ਪਰਤਣ ਲੱਗੀਆਂ ਹਨ। ਅੰਮ੍ਰਿਤਸਰ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀ ਉਡਾਣ ਬੀਤੇ 20 ਫ਼ਰਵਰੀ ਤੋਂ ਚਾਲੂ ਹੋ ਚੁੱਕੀ ਹੈ। ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ ਐਕਸ ਏਅਰ ਲਾਈਨ ਦੀ ਇਕ ਹੋਰ ਉਡਾਣ 16 ਅਗੱਸਤ ਨੂੰ ਚਾਲੂ ਹੋ ਜਾਵੇਗੀ, ਜਿਸ ਦੀ ਬੁਕਿੰਗ 2 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਉਡਾਣ ਹਫ਼ਤੇ ਵਿਚ 4 ਦਿਨ ਚੱਲੇਗੀ।ਜੇ.ਪੀ.ਐਮ.ਓ ਦੇ ਆਗੂ ਜਰਮਨਜੀਤ ਸਿੰਘ ਬਾਠ ਨੇ ਕਿਹਾ ਕਿ ਨਵੀਆਂ ਫਲਾਈਟਾਂ ਚਾਲੂ ਕਰਵਾਉਣ ਲਈ ਜੂਝ ਰਹੇ ਗੁਰਜੀਤ ਸਿੰਘ ਔਜਲਾ ਅਤੇ ਸ. ਸਿੱਧੂ ਤੋਂ ਇਲਾਵਾ ਅੰਮ੍ਰਿਤਸਰ ਵਿਕਾਸ ਮੰਚ ਦੇ ਕਠਿਨ ਯਤਨਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
Travel from Amritsar to the US easy
ਸਿੰਘਾਪੁਰ ਏਅਰ ਲਾਈਨ ਦਾ ਜਹਾਜ਼ ਅੰਮ੍ਰਿਤਸਰ ਤੋਂ ਅਮਰੀਕਾ ਦੀਆਂ ਸਵਾਰੀਆਂ ਲੈ ਕੇ ਸਨਫਰਾਂਸਿਸਕੋ ਤਕ ਉਡਾਣ ਭਰਦਾ ਸੀ ਪ੍ਰੰਤੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੁੱਝ ਹੋਰ ਅੰਤਰ ਰਾਸ਼ਟਰੀ ਉਡਾਨਾਂ ਦੇ ਨਾਲ ਸਿੰਘਾਪੁਰ ਏਅਰ ਲਾਈਨ ਉਡਾਣ ਵੀ ਰੱਦ ਕਰਵਾ ਦਿਤੀ। ਉਨ੍ਹਾਂ ਬਠਿੰਡਾ ਏਅਰਪੋਰਟ ਦਾ ਨਿਰਮਾਣ ਕਰਵਾ ਕੇ ਗੁਰੂ ਨਗਰੀ ਦੇ ਹਵਾਈ ਅੱਡੇ ਨੂੰ ਖੰਡਰ ਬਣਾ ਦਿਤਾ। ਹੁਣ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਸਨਫਰਾਂਸਿਸਕੋ ਤਕ ਦੀ ਨਾਨ-ਸਟਾਪ ਸੇਵਾ ਸ਼ੁਰੂ ਹੋਣ ਨਾਲ ਉਹ ਘਾਟਾ ਪੂਰਾ ਹੋ ਗਿਆ ਹੈ।ਏਅਰ ਇੰਡੀਆ ਦੀ ਇਸ ਫਲਾਈਟ ਰਾਹੀਂ ਸਨਫਰਾਂਸਿਸਕੋ ਤੋਂ ਅੰਮ੍ਰਿਤਸਰ ਪਹੁੰਚੇ ਜੇ.ਪੀ.ਐਮ.ਓ ਦੇ ਆਗੂ ਜਰਮਨਜੀਤ ਸਿੰਘ ਬਾਠ ਦੇ ਬੇਟੇ ਅਰਸ਼ਦੀਪ ਸਿੰਘ ਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਮੀਰਾਂਕੋਟ ਨੇ ਨਿੱਘਾ ਸਵਾਗਤ ਕੀਤਾ।