ਸਰਕਾਰ ਵਲੋਂ ਪਸ਼ੂਆਂ ਨੂੰ ਸਾਰੇ ਟੀਕੇ ਮੁਫ਼ਤ ਲਾਉਣ ਦਾ ਫ਼ੈਸਲਾ
Published : May 17, 2020, 5:26 am IST
Updated : May 17, 2020, 5:26 am IST
SHARE ARTICLE
File Photo
File Photo

ਪੰਜਾਬ ਦੇ ਤਕਰੀਬਨ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਅਹਿਮ ਕਦਮ ਚੁਕਦਿਆਂ,

ਚੰਡੀਗੜ੍ਹ, 16 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਤਕਰੀਬਨ 11 ਲੱਖ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਇੱਕ ਅਹਿਮ ਕਦਮ ਚੁਕਦਿਆਂ, ਪੰਜਾਬ ਸਰਕਾਰ ਨੇ ਅੱਜ ਫੈਸਲਾ ਕੀਤਾ ਹੈ ਕਿ ਪਸ਼ੂਆਂ ਨੂੰ ਗਲਘੋਟੂ, ਸਵਾਈਨ ਬੁਖ਼ਾਰ ਅਤੇ ਪੱਟਸੋਜ਼ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਮੁਫ਼ਤ ਲਾਏ ਜਾਣਗੇ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿਚ ਹੁਣ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲਾਏ ਜਾਂਦੇ ਸਾਰੇ ਟੀਕੇ ਮੁਫ਼ਤ ਹੋ ਜਾਣਗੇ।  ਤ੍ਰਿਪਤ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਨੇ ਇਹ ਫ਼ੈਸਲਾ ਕੋਰੋਨਾ ਮਹਾਂਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁੱਝ ਰਾਹਤ ਦੇਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਲੀ ਗਲਘੋਟੂ ਬੀਮਾਰੀ ਦੇ ਬਚਾਅ ਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਵਰ੍ਹੇ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਦਾ ਖ਼ਰਚ ਕਰਨਾ ਪੈਂਦਾ ਸੀ ਜੋ ਹੁਣ ਬਿਲਕੁਲ ਮੁਫ਼ਤ ਲਾਇਆ ਜਾਵੇਗਾ। ਸੂਬੇ ਵਿਚ ਇਹ ਟੀਕਾ ਹਰ ਵਰ੍ਹੇ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ। 

ਸ਼੍ਰੀ ਬਾਜਵਾ ਨੇ ਦਸਿਆ ਕਿ ਗਲਘੋਟੂ ਤੋਂ ਬਿਨਾਂ ਪੰਜਾਬ ਸਰਕਾਰ ਨੇ ਸਵਾਈਨ ਬੁਖ਼ਾਰ ਅਤੇ ਪੱਟ ਸੋਜ਼ ਬੀਮਾਰੀਆਂ ਦੇ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਵੀ ਮੁਫ਼ਤ ਲਾਉਣ ਦਾ ਫ਼ੈਸਲਾ ਕੀਤਾ ਹੈ। ਪਸ਼ੂ ਪਾਲਣ ਮੰਤਰੀ ਨੇ ਦਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਵਿਚ ਟੀਕਾਕਰਨ ਪ੍ਰੋਗਰਾਤ ਤਹਿਤ ਪਸ਼ੂਆਂ ਅਤੇ ਮੁਰਗੀਆਂ ਨੂੰ ਰੋਗਾਂ ਤੋਂ ਬਚਾਉਣ Ñਲਾਏ ਜਾਂਦੇ ਸਾਰੇ ਹੀ ਟੀਕੇ ਮੁਫ਼ਤ ਲਾਏ ਜਾਣਗੇ। ਉਨ੍ਹਾਂ ਦਸਿਆ ਕਿ ਪਸ਼ੂਆਂ ਨੂੰ ਮੂੰਹਖ਼ੁਰ ਅਤੇ ਫਲ ਸਿੱਟਣ ਦੀ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਪਹਿਲਾਂ ਹੀ ਮੁਫ਼ਤ ਲਾਏ ਜਾਂਦੇ ਹਨ।

ਇਸੇ ਤਰਾਂ ਹੀ ਬੱਕਰੀਆਂ ਨੂੰ ਲੱਗਣ ਵਾਲਾ ਪੀਪੀਆਰ ਅਤੇ ਮੁਰਗੀਆਂ ਨੂੰ ਲੱਗਣ ਵਾਲੀ ਰਾਣੀਖੇਤ ਵੈਕਸੀਨ ਦੇ ਟੀਕੇ ਵੀ ਮੁਫ਼ਤ ਲਾਏ ਜਾ ਰਹੇ ਹਨ। 
ਸ਼੍ਰੀ ਬਾਜਵਾ ਨੇ ਦਸਿਆ ਕਿ ਪੰਜਬ ਸਰਕਾਰ ਦੇ ਇਸ ਫ਼ੈਸਲੇ ਨਾਲ ਸਾਰੇ ਪਸ਼ੂਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਸਫ਼ਲਤਾ ਦਾ ਮਿਥਿਆ ਗਿਆ ਟੀਚਾ ਹਾਸਲ ਵਿਚ ਬਹੁਤ ਵੱਡੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਤੰਦਰੁਸਤ ਅਤੇ ਬੀਮਾਰੀਆਂ ਤੋਂ ਮੁਕਤ ਪਸ਼ੂਆਂ ਅਤੇ ਮੁਰਗੀਆਂ ਦਾ ਸਿੱਧਾ ਸਬੰਧ ਮਨੁੱਖਾਂ ਦੀ ਸਿਹਤ ਨਾਲ ਵੀ ਹੈ। ਇਸ ਲਈ ਇਹ ਫ਼ੈਸਲਾ ਜਿੱਥੇ ਪਸ਼ੂਆਂ ਦੀ ਸਿਹਤ ਵਿਚ ਸੁਧਾਰ ਲਿਆਵੇਗਾ ਉਤੇ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਧਾਉਣ ਵਿਚ ਵੀ ਮਦਦਗਾਰ ਸਾਬਤ ਹੋਵੇਗਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement