
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਕਾਨੂੰਨ ਵਿਵਸਥਾ
ਚੰਡੀਗੜ੍ਹ, 16 ਮਈ (ਨੀਲ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਚਿੰਤਾਜਨਕ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਦੇ ਲੰਮਾ-ਲੰਮਾ ਸਮਾਂ ਗ਼ਾਇਬ ਰਹਿਣ ਕਾਰਨ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਹੋਰ ਜ਼ਿਆਦਾ ਬਦਤਰ ਹੁੰਦੀ ਜਾ ਰਹੀ ਹੈ। ਸੱਤਾਧਾਰੀਆਂ ਅਤੇ ਅਫ਼ਸਰਸ਼ਾਹੀ ਦੀ ਸ਼ਹਿ ’ਤੇ ਚਲਦੇ ਮਾਫ਼ੀਆ ਰਾਜ ’ਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ।
File photo
ਸੱਭ ਤੋਂ ਵੱਡੀ ਚਿੰਤਾ ਇਹ ਹੈ ਕਿ ਪੁਲਸ-ਪ੍ਰਸ਼ਾਸਨ ‘ਚ ਬੇਲੋੜੇ ਸਿਆਸੀ ਦਖ਼ਲ ਅਤੇ ਅੱਤ ਦੇ ਭ੍ਰਿਸ਼ਟਾਚਾਰ ਨੇ ਪੁਲਸ ਤੰਤਰ ਅੰਦਰ ਵੀ ਅਪਰਾਧੀ ਪ੍ਰਵਿਰਤੀ ਪੈਦਾ ਕਰ ਦਿਤੀ ਹੈ। ਲੱਖਣ ਕੇ ਪੱਡਾ (ਭੁਲੱਥ) ਦੇ ਦੋ ਹੋਣਹਾਰ ਗੱਭਰੂਆਂ ਅਤੇ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਇਕ ਬੇਲਗ਼ਾਮ ਥਾਣੇਦਾਰ (ਏ.ਐਸ.ਆਈ) ਵਲੋਂ ਗੋਲੀਆਂ ਨਾਲ ਭੁੰਨ ਸੁੱਟਣਾ ਪੁਲਸ ਪ੍ਰਣਾਲੀ ’ਚ ਪੈਦਾ ਹੋਈ ਅਪਰਾਧੀ ਪ੍ਰਵਿਰਤੀ ਦੀ ਤਾਜ਼ਾ ਮਿਸਾਲ ਹੈ। ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ਵਿਖੇ ਮ੍ਰਿਤਕ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ (25) ਦੀ ਅੰਤਮ ਅਰਦਾਸ ਅਤੇ ਜ਼ਖਮੀ ਖਿਡਾਰੀ ਪ੍ਰਦੀਪ ਸਿੰਘ ਦਾ ਪਤਾ ਲੈਣ ਪਹੁੰਚੇ ਸਨ।