ਗੁਰਦਾਸਪੁਰ ਦੇ ਪਿੰਡ ਜੌੜਾ ਛੱਤਰਾਂ ਵਿਚ ਹੋਈ ਸ੍ਰੀ ਨਿਸ਼ਾਨ ਸਾਹਿਬ ਦੀ ਬੇਅਦਬੀ, ਵੀਡੀਓ CCTV 'ਚ ਕੈਦ 
Published : May 17, 2021, 3:34 pm IST
Updated : May 17, 2021, 3:38 pm IST
SHARE ARTICLE
File Photo
File Photo

ਗੁਰਵਿੰਦਰ ਸਿੰਘ ਨੇ ਕੀਤੀ ਨਿਸ਼ਾਨ ਸਾਹਿਬ ਦੀ ਦੀਵਾਰ ਤੋੜਣ ਵਾਲੇ ਖਿਲਾਫ਼ ਕਾਰਵਾਈ ਦੀ ਮੰਗ

ਗੁਰਦਾਸਪੁਰ (ਨਿਤਿਨ ਲੂਥਰਾ) - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੌੜਾ ਛੱਤਰਾਂ ਵਿਚ ਬੀਤੀ ਦੇਰ ਸ਼ਾਮ ਸ੍ਰੀ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੇ ਭਰਾ ਦੇ ਪਰਿਵਾਰ ਨੇ ਆਪਣੇ ਹੀ ਚਾਚੇ ਤੇ ਸ੍ਰੀ ਨਿਸ਼ਾਨ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਦੇ ਆਰੋਪ ਲਗਾਏ ਹਨ। ਇਸ ਮਾਮਲੇ ਨੂੰ ਲੈ ਕੇ ਸੀ.ਸੀ.ਟੀ ਵੀਡੀਓ ਵੀ ਜਾਰੀ ਕੀਤਾ ਗਿਆ ਹੈ।

Gurwinder Singh Gurwinder Singh

ਮਾਮਲਾ ਇਕੋ ਪਰਿਵਾਰ ਦੇ ਜਾਇਦਾਦ ਬਟਵਾਰੇ ਨੂੰ ਲੈ ਕੇ ਹੈ। ਜਿੱਥੇ ਇਕ ਭਰਾ ਨੇ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਰੱਖਿਆ ਹੋਇਆ ਹੈ ਅਤੇ ਆਪਣੀ ਬੇਟੀ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਓਥੇ ਦਿਨ ਰਾਤ ਪਾਠ ਕਰਦਾ ਹੈ। ਉਕਤ ਵਿਅਕਤੀ ਨੇ ਦੋਸ਼ ਲਗਾਏ ਕਿ ਮੇਰਾ ਚਾਚਾ ਇਸ ਗੁਰਦੁਆਰੇ ਨੂੰ ਤੋੜ ਕੇ ਉਥੇ ਕਬਜ਼ਾ ਕਰਨਾ ਚਾਹੁੰਦਾ ਹੈ, ਜਦ ਕਿ ਮੈਂ ਇਹ ਜਗ੍ਹਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਐਫੀਡੇਵਟ ਦੇ ਕੇ ਸਰੀ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਉਨਾਂ ਦੇ ਨਾਮ ਕਰ ਦਿੱਤੀ ਹੈ।

ਇਸ ਸਬੰਧੀ ਆਪਣੇ ਸਕੇ ਚਾਚਾ ਤੇ ਆਰੋਪ ਲਗਾਉਂਦੇ ਹੋਏ ਭਤੀਜੇ ਗੁਰਵਿੰਦਰ ਸਿੰਘ ਕੁਪ ਰਹੀੜਾ ਪਿੰਡ ਬੱਸੀ ਜੌੜਾ ਛੱਤਰਾਂ ਨੇ ਆਪਣੀ ਬੇਟੀ ਅਮਨਜੋਤ ਕੌਰ ਅਤੇ ਮਨਦੀਪ ਕੌਰ ਨਾਲ ਦੱਸਿਆ ਕਿ ਮੇਰੀ ਬੇਟੀ ਦੇਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਦਾ ਪਾਠ ਕਰ ਰਹੀ ਸੀ ਤਾਂ ਮੇਰੇ ਚਾਚੇ ਨੇ ਉਸ ਨੂੰ ਗੁਰਦੁਆਰੇ ਵਿਚੋਂ ਬਾਹਰ ਕਰ ਦਿੱਤਾ ਫਿਰ ਤਾਲਾ ਮਾਰ ਕੇ ਅਤੇ ਨਿਸ਼ਾਨ ਸਾਹਿਬ ਦੀ ਦੀਵਾਰ ਤੋੜ ਕੇ ਬੇਅਦਬੀ ਕੀਤੀ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਵਿਚ ਕੈਦ ਵੀ ਹੋ ਗਈ ਹੈ। 

Amandeep Kaur Mandeep Kaur

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਗ੍ਹਾ 2004 ਵਿਚ ਮੇਰੇ ਪਿਤਾ ਹੀਰਾ ਸਿੰਘ ਨੇ ਮੇਰੇ ਚਾਚਾ ਜੀ ਤੋਂ ਖਰੀਦੀ ਸੀ 2008 ਵਿਚ ਗਰਨੇ ਦੇ ਪਿਤਾ ਨੇ ਇਹ ਜਗ੍ਹਾ ਮੇਰੇ ਨਾਮ ਕਰ ਦਿੱਤੀ, ਫੇਰ ਮੈਂ ਐਫੀਡੇਵਟ ਰਾਹੀਂ ਬਿਆਨ ਜਾਰੀ ਕਰ ਇਸ ਜਗ੍ਹਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕਰ ਦਿੱਤਾ, ਹੁਣ ਇਹ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਹੈ, ਜਿੱਥੇ ਮੈਂ ਗੁਰਦਵਾਰਾ ਸਾਹਿਬ ਵਿਚ ਪੂਰੀ ਸ਼ਰਧਾ ਭਾਵਨਾ ਨਾਲ ਆਪਣੀ ਬੇਟੀ ਨਾਲ ਪਾਠ ਕਰਦਾ ਹਾਂ, ਪਰ ਬੀਤੇ ਕੱਲ੍ਹ ਮੇਰੇ ਚਾਚਾ ਨੇ ਮੇਰੀ ਬੇਟੀ ਨੂੰ ਪਾਠ ਕਰਨ ਤੋਂ ਰੋਕਿਆ ਤੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਤਾਲਾ ਮਾਰ ਦਿੱਤਾ

ਜਿਸ ਤੋਂ ਬਾਅਦ ਸ੍ਰੀ ਨਿਸ਼ਾਨ ਸਾਹਿਬ ਦੀ ਦੀਵਾਰ ਨੂੰ ਤੋੜ ਦਿੱਤਾ ਗਿਆ, ਜਿਸ ਦੀ ਸਾਰੀ ਘਟਨਾ ਉਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਉਸ ਨੇ ਪਰਿਵਾਰ ਸਮੇਤ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਸ ਨੇ ਨਿਸ਼ਾਨ ਸਾਹਿਬ ਦੀ ਦੀਵਾਰ ਨੂੰ ਤੋੜਿਆ ਹੈ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇ।

Photo

ਉਥੇ ਹੀ ਦੂਜੇ ਪਾਸੇ ਚਾਚਾ ਭਗਵੰਤ ਸਿੰਘ 'ਤੇ ਲੱਗੇ ਆਰੋਪਾਂ ਦੇ ਸਬੰਧ ਵਿਚ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਮੇਰੇ ਉੱਪਰ ਲਗਾਏ ਆਰੋਪ ਝੂਠੇ ਤੇ ਬੇਬੁਨਿਆਦ ਹਨ, ਮੈਂ ਖੁਦ ਗੁਰਦੁਆਰੇ ਵਿਚ ਪਾਠ ਕਰਦਾ ਹਾਂ ਮੈਂ ਕੋਈ ਨਿਸ਼ਾਨ ਸਾਹਿਬ ਦੀ ਦੀਵਾਰ ਨਹੀਂ ਤੋੜੀ ਇਹ ਪਹਿਲੇ ਹੀ ਟੁੱਟੀ ਹੋਈ ਸੀ ਅਤੇ ਨਾ ਹੀ ਮੈਂ ਲੜਕੀ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢਿਆ ਹੈ, ਤੇ ਇਹ ਮੇਰੀ ਜਗ੍ਹਾ ਹੈ ਮੇਰੇ ਭਰਾ ਨੇ ਤਸੀਲਦਾਰ ਨਾਲ ਰਲ ਕੇ ਆਪਣੇ ਨਾਮ ਤੇ ਕਰਵਾਈ ਹੈ। ਭਗਵੰਤ ਸਿੰਘ ਨੇ ਆਪਣੇ 'ਤੋ ਲੱਗੇ ਇਲਜ਼ਾਮਾਂ ਨੂੰ ਸਾਫ਼ ਤੌਰ 'ਤੇ ਨਾਕਾਰ ਦਿੱਤਾ। 

ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇੱਥੇ ਨਿਸ਼ਾਨ ਸਾਹਿਬ ਦੀ ਦੀਵਾਰ ਤੋੜੀ ਗਈ ਹੈ। ਦੋ ਸਕੇ ਭਰਾਵਾਂ ਹੀਰਾ ਸਿੰਘ ਅਤੇ ਭਗਵੰਤ ਸਿੰਘ ਦਾ ਕੋਈ ਜ਼ਮੀਨ ਨੂੰ ਲੈ ਮਾਮਲਾ ਹੈ। ਉਹਨਾਂ ਕਿਹਾ ਕਿ ਦੋਨੋਂ ਧਿਰਾਂ ਆਪਣੀਆਂ ਮੰਗਾਂ ਰੱਖ ਰਹੀਆਂ ਹਨ ਤੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM
Advertisement