
ਪਰਗਟ ਸਿੰਘ ਦੇ ਸਮਰਥਨ 'ਚ ਆਏ ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ: ਹਾਲ ਹੀ ਵਿਚ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਵੱਲੋਂ ਧਮਕਾਇਆ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਸਮਰਥਨ ਵਿਚ ਆਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਸਲਾਹਕਾਰਾਂ ਵੱਲੋਂ ਧਮਕਾਉਣਾ ਬੇਹੱਦ ਨਿੰਦਣਯੋਗ ਹੈ।
Partap Singh Bajwa
ਉਹਨਾਂ ਨੇ ਟਵੀਟ ਕੀਤਾ. ‘ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਅਤੇ ਲੋਕਾਂ ਪ੍ਰਤੀ ਆਪਣਾ ਫਰਜ਼ ਨਿਭਾਉਣ ਬਦਲੇ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਸਲਾਹਕਾਰਾਂ ਵੱਲੋਂ ਧਮਕਾਉਣਾ ਬੇਹੱਦ ਨਿੰਦਣਯੋਗ ਹੈ। ਮੈਂ ਉਹਨਾਂ ਦੇ ਨਾਲ ਖੜ੍ਹਾ ਹਾਂ ਅਤੇ ਉਹਨਾਂ ਦਾ ਜਮਹੂਰੀ ਹੱਕ ਹੈ ਕਿ ਉਹ ਪੰਜਾਬ ਨੂੰ ਦਰਪੇਸ਼ ਮੁੱਦਿਆਂ ਬਾਰੇ ਬੋਲਣ। ਆਵਾਜ਼ ਚੁੱਕਣ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਧਮਕਾਉਣ ਦੀ ਇਹ ਕੋਸ਼ਿਸ਼ ਬੰਦ ਹੋਣੀ ਚਾਹੀਦੀ ਹੈ’।
Tweet
ਦੱਸ ਦਈਏ ਕਿ ਪ੍ਰਗਟ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ," ਵੀਰਵਾਰ ਨੂੰ ਮੈਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਜਿਨ੍ਹਾਂ ਕੋਲ ਮੇਰੇ ਲਈ ਮੁੱਖ ਮੰਤਰੀ ਦਾ ਸੰਦੇਸ਼ ਸੀ, ਉਸ ਨੇ ਕਿਹਾ ਕਿ ਉਨ੍ਹਾਂ ਕੋਲ ਤੁਹਾਡੀਆਂ ਕਰਤੂਤਾਂ ਦੀ ਲਿਸਟ ਹੈ ਤੇ ਤੂੰ ਤਿਆਰ ਹੋ ਜਾਂ ਤੈਨੂੰ ਠੀਕ ਕੀਤਾ ਜਾਵੇਗਾ’।
Pargat Singh
ਪਰਗਟ ਸਿੰਘ ਨੇ ਕਿਹਾ ਕੀ ਇਹ ਸੱਚ ਬੋਲਣ ਦੀ ਸਜ਼ਾ ਹੈ? ਅਸੀਂ ਬੇਅਦਬੀ ਮਾਮਲਾ, ਨਸ਼ਾ ਤਸਕਰੀ, ਮਾਈਨਿੰਗ ਤੇ ਮਾਫੀਆ ਵਰਗੇ ਮੁੱਦੇ ਚੁੱਕ ਕੇ ਪੰਜਾਬ ਨੂੰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹ ਇਸ ਸਭ ਦੀ ਸਜ਼ਾ ਹੈ ਤਾਂ ਮੈਨੂੰ ਮਨਜ਼ੂਰ ਹੈ।"