ਪੁਲਿਸ ਨੇ ਦੋ ਥਾਣੇਦਾਰਾਂ ਦੇ ਕਤਲ ਮਾਮਲੇ ’ਚ ਲੋੜੀਂਦੇ ਮੁਲਜ਼ਮਾਂ ਦੇ ਪੋਸਟਰ ਕੀਤੇ ਜਾਰੀ
Published : May 17, 2021, 8:54 am IST
Updated : May 17, 2021, 8:55 am IST
SHARE ARTICLE
Wanted
Wanted

''ਥਾਣੇਦਾਰਾਂ ਦੇ ਕਤਲ ਮਾਮਲੇ ’ਚ ਨਾਮੀ ਗੈਂਗਸਟਰ ਜੈਪਾਲ ਫ਼ਿਰੋਜ਼ਪੁਰੀਏ ਦਾ ਹੱਥ ਹੈ''

ਜਗਰਾਉਂ (ਪਰਮਜੀਤ ਸਿੰਘ ਗਰੇਵਾਲ): ਬੀਤੇ ਦਿਨ ਸਥਾਨਕ ਦਾਣਾ ਮੰਡੀ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਸੀ. ਆਈ. ਏ. ਸਟਾਫ਼ ’ਚ ਤੈਨਾਤ ਏ. ਐਸ. ਆਈ. ਭਗਵਾਨ ਸਿੰਘ ਤੇ ਏ. ਐਸ. ਆਈ. ਦਲਵਿੰਦਰ ਸਿੰਘ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ’ਚ ਦੋਵਾਂ ਦੀ ਮੌਤ ਤੋਂ ਬਾਅਦ ਪੂਰੇ ਪੁਲਿਸ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਪੁਲਿਸ ਵਲੋਂ ਦੋਸ਼ੀਆਂ ਦੀ ਪੈੜ ਲੱਭਣ ਲਈ ਛਾਣਬੀਣ ਆਰੰਭ ਕਰਦੇ ਅਪਣਾ ਖ਼ੁਫ਼ੀਆਤੰਤਰ ਲਗਾ ਦਿਤਾ ਤੇ ਦੇਰ ਰਾਤ ਤਕ ਦੋਸ਼ੀਆਂ ਵਲੋਂ ਵਰਤਿਆ ਕੈਂਟਰ ਸ਼ੂਗਰ ਮਿੱਲ ਤੋਂ ਬਰਾਮਦ ਹੋਇਆ।

Police officerPolice officer

ਉਸ ਤੋਂ ਬਾਅਦ ਪਰਤਾਂ ਖੁਲ੍ਹਦੀਆਂ ਗਈਆਂ ਤੇ ਪੁਲਿਸ ਨੇ ਥਾਣੇਦਾਰਾਂ ਦੇ ਕਾਤਲਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿਤੀਆਂ। ਇਸ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਚਰਨਜੀਤ ਸਿੰਘ ਸੋਹਲ ਨੇ ਦਸਿਆ ਕਿ ਥਾਣੇਦਾਰਾਂ ਦੇ ਕਤਲ ਮਾਮਲੇ ’ਚ ਨਾਮੀ ਗੈਂਗਸਟਰ ਜੈਪਾਲ ਫ਼ਿਰੋਜ਼ਪੁਰੀਏ ਦਾ ਹੱਥ ਹੈ

Police officerPolice officer

ਇਸ ਤੋਂ ਇਲਾਵਾ ਬੱਬੀ ਮੋਗਾ, ਜੱਸੀ ਖਰੜ ਤੇ ਇਕ ਅਣਪਛਾਤੇ ਵਿਅਕਤੀ ਸ਼ਾਮਲ ਹੈ, ਜਿਨ੍ਹਾਂ ਵਿਰੁਧ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 93 ਧਾਰਾ 302, 307, 397, 353, 186, 34 ਆਈ. ਪੀ. ਸੀ., 25, 27 ਅਸਲਾ ਐਕਟ ਤਹਿਤ ਦਰਜ ਕਰ ਕੇ ਪੂਰੇ ਪੰਜਾਬ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ. ਐਸ. ਪੀ. ਨੇ ਦਸਿਆ ਕਿ ਜਲਦ ਹੀ ਇਨ੍ਹਾਂ ਗੈਂਗਸਟਰਾਂ ਨੂੰ ਫੜ੍ਹ ਦੇ ਸ਼ਲਾਖਾਂ ਪਿਛੇ ਦਿਤਾ ਜਾਵੇਗਾ।

WantedWanted

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement