ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਤੇ 8ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ 
Published : May 17, 2021, 6:35 pm IST
Updated : May 17, 2021, 6:35 pm IST
SHARE ARTICLE
Result
Result

ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਦੀਆਂ ਬੋਰਡ ਪ੍ਰੀਖਿਆਵਾਂ ਵੱਲੋਂ ਮੈਰਿਟ ਨਹੀਂ ਐਲਾਨੀ ਗਈ।

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਦਾ ਨਤੀਜਾ pseb.ac.in 'ਤੇ ਚੈੱਕ ਕੀਤਾ ਜਾ ਸਕਦਾ ਹੈ। ਬੋਰਡ ਦੇ ਡਿਪਟੀ ਚੇਅਰਮੈਨ ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਵਾਰ ਨਤੀਜਾ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਗਰੇਡ ਦੇ ਨਾਲ ਫ਼ੀਸਦ ਵੀ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਦੀਆਂ ਬੋਰਡ ਪ੍ਰੀਖਿਆਵਾਂ ਵੱਲੋਂ ਮੈਰਿਟ ਨਹੀਂ ਐਲਾਨੀ ਗਈ।

10th Result 10th Result

ਦਸਵੀਂ ਜਮਾਤ ਦਾ ਨਤੀਜਾ 99.93 ਫ਼ੀਸਦ ਜਦਕਿ 8ਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ 99.88 ਫ਼ੀਸਦ ਵਿਦਿਆਰਥੀ ਪਾਸ ਹੋਏ। ਦੋਵਾਂ ਜਮਾਤਾਂ 'ਚ ਕੁੜੀਆਂ ਨੇ ਬਾਜ਼ੀ ਮਾਰੀ ਹੈ ਤੇ ਪਾਸ ਫ਼ੀਸਦ 'ਚ ਮੁੰਡਿਆਂ ਨੂੰ ਪਛਾੜਦਿਆਂ 8ਵੀਂ ਜਮਾਤ 'ਚ 99.90 ਜਦਕਿ 10ਵੀਂ ਵਿਚ 99.94 ਕੁੜੀਆਂ ਪਾਸ ਹੋਈਆਂ।
ਨਤੀਜੇ ਵਿਚ 8ਵੀਂ ਜਮਾਤ ਨਾਲ ਸੰਬੰਧਤ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਕੂਲ ਪਾਸ ਫ਼ੀਸਦ 'ਚ 99.88 ਫ਼ੀਸਦ ਨਤੀਜੇ ਨਾਲ ਬਰਾਬਰ ਰਹੇ। ਜਦਕਿ 10ਵੀਂ ਜਮਾਤ ਵਿਚ ਪਿੰਡਾਂ ਨਾਲ ਸਬੰਧਤ ਸਕੂਲਾਂ ਦਾ ਨਤੀਜਾ 99.94 ਫ਼ੀਸਦ ਰਿਹਾ। ਸ਼ਹਿਰੀ ਖੇਤਰਾਂ 'ਚ ਇਹ ਨਤੀਜਾ 99.90 ਫ਼ੀਸਦ ਰਿਹਾ।

8th Result 8th Result

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਜਾਂ ਨਹੀਂ ਇਸ ਬਾਰੇ ਬੋਰਡ ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਸੀਬੀਐੱਸਈ ਤੇ ਹੋਰ ਬੋਰਡ ਵੱਲੋਂ ਇਸ ਮਾਮਲੇ ਸਬੰਧੀ ਇਕ ਜੂਨ ਨੂੰ ਫੈਸਲਾ ਲੈਣਾ ਹੈ। ਇਸ ਬਾਰੇ ਬੈਠਕ ਹੈ। ਸਰਕਾਰ ਵੱਲੋਂ ਜਿਹੜੀਆਂ ਵੀ ਗਾਈਡਲਾਈਨਜ਼ ਆਉਣਗੀਆਂ, ਉਸੇ ਹਿਸਾਬ ਨਾਲ ਅੱਗੇ ਫ਼ੈਸਲਾ ਹੋਵੇਗਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement