2 ਭਰਾਵਾਂ ਦੇ ਕਤਲ ਮਾਮਲੇ ’ਚ 25 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
Published : May 17, 2022, 12:16 am IST
Updated : May 17, 2022, 12:16 am IST
SHARE ARTICLE
image
image

2 ਭਰਾਵਾਂ ਦੇ ਕਤਲ ਮਾਮਲੇ ’ਚ 25 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਪਲੱਕੜ (ਕੇਰਲ), 16 ਮਈ : ਕੇਰਲ ਦੀ ਇਕ ਸੈਸ਼ਨ ਅਦਾਲਤ ਨੇ ਪਲੱਕੜ ਜ਼ਿਲ੍ਹੇ ’ਚ ਸਾਲ 2013 ਵਿਚ ਹੋਏ 2 ਭਰਾਵਾਂ ਦੇ ਕਤਲ ਦੇ ਮਾਮਲੇ ’ਚ 25 ਦੋਸ਼ੀਆਂ ਨੂੰ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਸਾਰੇ ਦੋਸ਼ੀ ਆਈ.ਯੂ.ਐਮ.ਐਲ. (ਇੰਡੀਅਨ ਯੂਨੀਅਨ ਮੁਸਲਿਮ ਲੀਗ) ਦੇ ਵਰਕਰ ਹਨ। ਅਦਾਲਤ ਨੇ ਹਰੇਕ ਦੋਸ਼ੀ ’ਤੇ 1.15 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਇਹ ਪੂਰੀ ਰਾਸ਼ੀ ਪੀੜਤ ਪਰਵਾਰ ਨੂੰ ਦਿਤੀ ਜਾਵੇਗੀ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿਥ ਟੀ.ਐਚ. ਨੇ 12 ਮਈ ਨੂੰ 2 ਭਰਾਵਾਂ- ਨੁਰੂਦੀਨ ਅੇਤ ਹਮਸਾ ਦੇ ਕਤਲ ਦੇ ਮਾਮਲੇ ’ਚ 25 ਆਰੋਪੀਆਂ ਨੂੰ ਦੋਸ਼ੀ ਠਹਿਰਾਇਆ ਸੀ। ਦੋਵੇਂ ਭਰਾ ਏ.ਪੀ. ਸੁੰਨੀ ਪਾਰਟੀ ਦੇ ਮੈਂਬਰ ਸਨ, ਜੋ ਖੱਬੇ ਪੱਖੀ ਮੋਰਚੇ ਦੇ ਸਮਰਥਕ ਸਨ। ਵਿਸ਼ੇਸ਼ ਸਰਕਾਰੀ ਵਕੀਲ ਕਿ੍ਰਸ਼ਨਨ ਨਾਰਾਇਣਨ ਨੇ ਸੋਮਵਾਰ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੀ ਪੁਸ਼ਟੀ ਕੀਤੀ।
ਅਦਾਲਤ ਨੇ ਹਰ ਦੋਸ਼ੀ ਨੂੰ ਆਈ.ਪੀ.ਸੀ. ਦੀ ਧਾਰਾ 302 (ਕਤਲ) ਦੇ ਨਾਲ ਹੀ ਧਾਰਾ 149 (ਗ਼ੈਰ-ਕਾਨੂੰਨੀ ਤੌਰ ’ਤੇ ਇਕੱਠੇ ਹੋਣ ਵਾਲਾ ਹਰ ਮੈਂਬਰ ਸਮਾਨ ਉਦੇਸ਼ ਨਾਲ ਕੀਤੇ ਗਏ ਅਪਰਾਧ ਦਾ ਦੋਸ਼ੀ) ਦੇ ਅਧੀਨ ਸਜ਼ਾ ਸੁਣਾਈ। ਨਾਰਾਇਣਨ ਨੇ ਕਿਹਾ ਕਿ ਪੀੜਤ ਦੇ ਭਰਾ ’ਤੇ ਹਮਲੇ ਲਈ ਵੀ ਸਾਰੇ ਦੋਸ਼ੀਆਂ ਨੂੰ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਵੀ ਦੋਸ਼ੀ ਠਹਿਰਾਇਆ ਗਿਆ। ਤਿੰਨ ਭਰਾਵਾਂ ’ਤੇ ਹੋਏ ਹਮਲੇ ’ਚ ਸਿਰਫ਼ ਕੁੰਜੁ ਮੁਹੰਮਦ ਜਿਊਂਦਾ ਬਚ ਸਕਿਆ ਅਤੇ ਉਹ ਇਸ ਮਾਮਲੇ ਦਾ ਮੁੱਖ ਗਵਾਹ ਰਿਹਾ। ਨਾਰਾਇਣਨ ਨੇ ਦਸਿਆ ਕਿ ਇਕ ਮਸਜਿਦ ਦੇ ਚੰਦੇ ਨੂੰ ਲੈ ਕੇ ਦੋਹਾਂ ਪੱਖਾਂ ’ਚ ਹੋਈ ਕਹਾਸੁਣੀ ਤੋਂ ਬਾਅਦ ਹਮਲਾ ਕੀਤਾ ਗਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement