ਕਸ਼ਮੀਰੀ ਪੰਡਤਾਂ ਨੂੰ ਬਚਾਉਣਾ ਹੈ ਤਾਂ ‘ਕਸ਼ਮੀਰ ਫ਼ਾਈਲਜ਼’ ’ਤੇ ਪਾਬੰਦੀ ਲਗਾਉ : ਫ਼ਾਰੂਕ ਅਬਦੁੱਲਾ
Published : May 17, 2022, 12:10 am IST
Updated : May 17, 2022, 12:10 am IST
SHARE ARTICLE
image
image

ਕਸ਼ਮੀਰੀ ਪੰਡਤਾਂ ਨੂੰ ਬਚਾਉਣਾ ਹੈ ਤਾਂ ‘ਕਸ਼ਮੀਰ ਫ਼ਾਈਲਜ਼’ ’ਤੇ ਪਾਬੰਦੀ ਲਗਾਉ : ਫ਼ਾਰੂਕ ਅਬਦੁੱਲਾ

ਨਵੀਂ ਦਿੱਲੀ, 16 ਮਈ : ਜੰਮੂ-ਕਸਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਸ਼ਮੀਰੀ ਪੰਡਤਾਂ ’ਤੇ ਹੋ ਰਹੇ ਹਮਲਿਆਂ ਨੂੰ ਫ਼ਿਲਮ ਕਸ਼ਮੀਰ ਫਾਈਲਜ਼ ਨਾਲ ਜੋੜਿਆ ਹੈ। ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇਕਰ ਕਸ਼ਮੀਰੀ ਪੰਡਤਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਹੈ ਤਾਂ ਸਰਕਾਰ ਨੂੰ ਫ਼ਿਲਮ ਕਸ਼ਮੀਰ ਫਾਈਲਜ਼ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। 
ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਵਿਚ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਦਾ ਮਾਹੌਲ ਹੈ, ਇਹੀ ਕਸ਼ਮੀਰ ਵਿਚ ਮੁਸਲਿਮ ਨੌਜਵਾਨਾਂ ਵਿਚ ਗੁੱਸੇ ਦਾ ਕਾਰਨ ਹੈ। ਫ਼ਿਲਮ ਕਸ਼ਮੀਰ ਫਾਈਲਜ਼ ਦਾ ਜ਼ਿਕਰ ਕਰਦੇ ਹੋਏ ਫਾਰੂਕ ਅਬਦੁੱਲਾ ਨੇ ਕਿਹਾ,‘‘ ਮੈਂ ਸਰਕਾਰ ਨੂੰ ਪੁਛਿਆ ਸੀ ਕਿ ਕੀ ਫ਼ਿਲਮ ਕਸ਼ਮੀਰ ਫਾਈਲਜ਼ ਸੱਚ ਹੈ? ਕੀ ਕੋਈ ਮੁਸਲਮਾਨ ਪਹਿਲਾਂ ਹਿੰਦੂ ਨੂੰ ਮਾਰ ਦੇਵੇਗਾ, ਫਿਰ ਉਸ ਦਾ ਖੂਨ ਚੌਲਾਂ ਵਿਚ ਪਾ ਕੇ ਉਸ ਦੀ ਪਤਨੀ ਨੂੰ ਕਹੇਗਾ ਕਿ ਤੁਸੀਂ ਇਹ ਖਾਓ। ਕੀ ਇਹ ਹੋ ਸਕਦਾ ਹੈ? ਕੀ ਅਸੀਂ ਇੰਨੇ ਗਿਰੇ ਹੋਏ ਹਾਂ? ਫਾਰੂਕ ਅਬਦੁੱਲਾ ਨੇ ਅੱਗੇ ਕਿਹਾ ਕਿ ਕਸ਼ਮੀਰ ਫਾਈਲਜ਼ ਇਕ ਬੇਬੁਨਿਆਦ ਫ਼ਿਲਮ ਹੈ ਜਿਸ ਨੇ ਦੇਸ਼ ਵਿਚ ਸਿਰਫ਼ ਨਫ਼ਰਤ ਪੈਦਾ ਕੀਤੀ ਹੈ।’’ 
ਜੰਮੂ-ਕਸ਼ਮੀਰ ਦੇ ਬਡਗਾਮ ’ਚ ਕਸ਼ਮੀਰੀ ਪੰਡਤ ਰਾਹੁਲ ਭੱਟ ਦੇ ਕਤਲ ’ਤੇ ਗੱਲ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਉੱਥੇ ਜਾਣਾ ਚਾਹੁੰਦਾ ਸੀ ਪਰ ਮੈਨੂੰ ਰੋਕ ਦਿਤਾ ਗਿਆ। ਉਨ੍ਹਾਂ ਕਿਹਾ, “ਮੈਂ ਉੱਥੇ ਕੋਈ ਰਾਜਨੀਤੀ ਕਰਨ ਨਹੀਂ ਜਾਣਾ ਚਾਹੁੰਦਾ ਸੀ, ਮੈਂ ਸਿਰਫ਼ ਅਪਣੀ ਹਮਦਰਦੀ ਪ੍ਰਗਟ ਕਰਨਾ ਚਾਹੁੰਦਾ ਸੀ।” ਫਾਰੂਕ ਅਬਦੁੱਲਾ ਨੇ ਕਿਹਾ ਕਿ ਅਸੀਂ ਇਕ ਦੂਜੇ ਦੇ ਕਰੀਬ ਕਿਵੇਂ ਆ ਸਕਾਂਗੇ। ਜੇਕਰ ਅਸੀਂ ਇਕ ਦੂਜੇ ਦੇ ਨੇੜੇ ਆਉਣਾ ਚਾਹੁੰਦੇ ਹਾਂ ਤਾਂ ਇਸ ਨਫ਼ਰਤ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਮੁਸਲਮਾਨਾਂ ’ਤੇ ਹੋ ਰਹੇ ਅਤਿਆਚਾਰ ਦਾ ਅਸਰ ਸਾਡੇ ਬੱਚਿਆਂ ’ਤੇ ਵੀ ਪੈ ਰਿਹਾ ਹੈ। ਅਜਿਹੇ ’ਚ ਨਫ਼ਰਤ ਵਾਲੀਆਂ ਫ਼ਿਲਮਾਂ ਅਤੇ ਮੀਡੀਆ ’ਤੇ ਰੋਕ ਲਗਣੀ ਚਾਹੀਦੀ ਹੈ। (ਏਜੰਸੀ)

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement