
ਦੁਪਹਿਰ 1 ਵਜੇ ਨਿਊ ਕੰਪਲੈਕਸ ਵਿੱਚ ਪ੍ਰੋਗਰਾਮ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਣਗੇ। ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਉਨ੍ਹਾਂ ਦੇ ਸਨਮਾਨ ਵਿਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਇਹ ਪ੍ਰੋਗਰਾਮ ਹਾਈ ਕੋਰਟ ਦੇ ਨਿਊ ਬਾਰ ਕੰਪਲੈਕਸ ਵਿਚ ਦੁਪਹਿਰ 1 ਵਜੇ ਹੋਵੇਗਾ। ਇਸ ਸਮਾਗਮ ਵਿਚ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀਸ਼ੰਕਰ ਝਾਅ ਵੀ ਸ਼ਾਮਲ ਹੋਣਗੇ।
Punjab Haryana High Court
ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਹਾਈ ਕੋਰਟ ਵਿਚ ਵਕੀਲਾਂ ਨਾਲ ਰਸਮੀ ਤੌਰ ’ਤੇ ਮੁਲਾਕਾਤ ਕਰਨਗੇ। ਉਹ ਵਕੀਲਾਂ ਵਿਚਕਾਰ ਕੁਝ ਸਮਾਂ ਬਿਤਾਉਣਗੇ। ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਵਿਸ਼ਾਲ ਅਗਰਵਾਲ ਨੇ ਦੱਸਿਆ ਕਿ ਭਗਵੰਤ ਮਾਨ ਇਸ ਦੌਰਾਨ ਹਾਈ ਕੋਰਟ ਬਾਰ ਲਈ ਕੋਈ ਵੀ ਵਿੱਤੀ ਮਦਦ ਦਾ ਐਲਾਨ ਵੀ ਕਰ ਸਕਦੇ ਹਨ।
Bhagwant Mann
ਦੱਸ ਦਈਏ ਕਿ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀਆਂ ਦੇ ਸਨਮਾਨ ਵਿਚ ਅਜਿਹੇ ਸਮਾਗਮ ਕਰਵਾਏ ਜਾਂਦੇ ਰਹੇ ਹਨ। ਪਿਛਲੇ ਸਾਲ ਦਸੰਬਰ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵਿਕਾਸ ਲਈ 2.5 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਸੰਤੋਖ ਵਿੰਦਰ ਸਿੰਘ ਗਰੇਵਾਲ (ਨਾਭਾ) ਹਨ। ਉੱਥੇ ਹੀ ਉਪ ਪ੍ਰਧਾਨ ਕਰਨ ਨਹਿਰਾ ਅਤੇ ਸਕੱਤਰ ਵਿਸ਼ਾਲ ਅਗਰਵਾਲ ਹਨ। ਇਨ੍ਹਾਂ ਤੋਂ ਇਲਾਵਾ ਕਨੂੰ ਸ਼ਰਮਾ ਸੰਯੁਕਤ ਸਕੱਤਰ, ਸਾਹਿਲ ਗੰਭੀਰ ਨੂੰ ਖਜ਼ਾਨਚੀ ਚੁਣਿਆ ਗਿਆ।