
ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਤੋਂ ਬਰਾਮਦ ਹੋਈ
ਅੰਮ੍ਰਿਤਸਰ : ਪੰਜਾਬ 'ਚ ਅੰਮ੍ਰਿਤਸਰ ਦੇ ਪਿੰਡ ਰਾਮਪੁਰਾਫੂਲ 'ਚ ਅਗਵਾ ਹੋਈ ਬੱਚੀ ਦੀ ਲਾਸ਼ ਪਿੰਡ 'ਚੋਂ ਹੀ ਬਰਾਮਦ ਹੋਈ ਹੈ। ਬੱਚੇ ਨੂੰ ਉਸ ਦੀ ਮਤਰੇਈ ਮਾਂ ਨੇ ਮਾਰ ਦਿਤਾ ਸੀ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਮ੍ਰਿਤਕ ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ (7) ਵਜੋਂ ਹੋਈ ਹੈ। 15 ਮਈ ਨੂੰ ਉਹ ਟਿਊਸ਼ਨ ਲਈ ਗਈ ਸੀ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਈ। ਰਿਸ਼ਤੇਦਾਰਾਂ ਨੇ ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ਵਿਚ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਕੇ ਤਲਾਸ਼ੀ ਲਈ।
ਪੜ੍ਹੋ ਇਹ ਖ਼ਬਰ : ਨਸ਼ੇ ਲਈ ਵੇਚ ਦਿਤਾ ਸੱਭ ਕੁੱਝ, ਹੁਣ ਬੀਤੇ ਵੇਲੇ ਨੂੰ ਪਛਤਾ ਰਿਹੈ ਬੇਅੰਤ ਸਿੰਘ
ਜਦੋਂ ਪਿੰਡ ਵਿਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਗਈ ਤਾਂ ਲੜਕੀ ਔਰਤ ਅਤੇ ਬਾਈਕ ਸਵਾਰ ਵਿਅਕਤੀ ਦੇ ਨਾਲ ਜਾਂਦੀ ਦਿਖਾਈ ਦਿਤੀ। ਜਿਸ ਤੋਂ ਬਾਅਦ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਤੋਂ ਬਰਾਮਦ ਹੋਈ। ਜਾਂਚ ਵਿੱਚ ਮਤਰੇਈ ਮਾਂ ਦਾ ਨਾਮ ਸਾਹਮਣੇ ਆਇਆ। ਦਸਿਆ ਗਿਆ ਹੈ ਕਿ ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਖ਼ਬਰ : ਕਰਜ਼ੇ ਤੋਂ ਪਰੇਸ਼ਾਨ ਦੋ ਬੱਚੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ
ਅਭਿਰੋਜ ਜੋਤ ਦੇ ਪਿਤਾ ਅਜੀਤ ਸਿੰਘ ਨੇ ਤਲਾਕ ਤੋਂ ਬਾਅਦ ਔਰਤ ਨਾਲ ਦੂਸਰਾ ਵਿਆਹ ਕਰ ਲਿਆ ਸੀ। ਔਰਤ ਨੇ ਆਪਣੀ ਭੈਣ ਨਾਲ ਮਿਲ ਕੇ ਬੱਚੀ ਦਾ ਕਤਲ ਕਰ ਦਿਤਾ।
ਪਰਿਵਾਰਿਕ ਮੈਂਬਰਾਂ ਨੇ ਦਸਿਆ ਕਿ ਬੱਚੀ ਦੀ ਮਤਰੇਈ ਮਾਂ ਵੱਲੋਂ ਉਸ ਦੇ ਮੂੰਹ ਅੱਗੇ ਸਿਰ੍ਹਾਣਾ ਰੱਖ ਕੇ ਘੋਟਣੇ ਨਾਲ ਕੁੱਟ-ਕੁੱਟ ਕੇ ਬੇਰਹਿਮ ਮੌਤ ਦਿਤੀ ਗਈ। ਫਿਰ ਮਤਰੇਈ ਮਾਂ ਜਿਸ ਦਾ ਨਾਂ ਜੋਤੀ ਦਸਿਆ ਜਾ ਰਿਹਾ ਹੈ, ਨੇ ਬਾਲਟੀ 'ਚ ਬੱਚੀ ਦੀ ਲਾਸ਼ ਨੂੰ ਪਾ ਕੇ ਛੱਪੜ ਨੇੜੇ ਸੁੱਟ ਦਿਤਾ। ਬੱਚੀ ਦੀ ਲਾਸ਼ ਨੂੰ ਸੁੱਟਣ ਜਾ ਰਹੀ ਮਾਂ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ। ਕਤਲ ਕਿਉਂ ਕੀਤਾ ਗਿਆ ਫ਼ਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਨੇ ਇਕ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੂਰੇ ਮਾਮਲੇ ਨੂੰ ਸੁਲਝਾਇਆ ਹੈ ਅਤੇ ਬੱਚੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਫ਼ਿਲਹਾਲ ਪੁਲਿਸ ਵੱਲੋਂ ਇਸ ਮਾਮਲੇ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।