
ਕਿਹਾ- 'ਦੁਕਾਨਦਾਰਾਂ ਨੇ ਕੁੱਟਿਆ ਕੁੱਝ ਨਹੀਂ ਬੋਲੇ ਕਿਸਾਨ'
Punjab News : ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਹੰਸਰਾਜ ਚੋਣ ਪ੍ਰਚਾਰ ਕਰਨ ਪਿੰਡ ਬੀਹਲੇਵਾਲਾ ਪਹੁੰਚੇ ਸਨ। ਇੱਥੇ ਕਿਸਾਨਾਂ ਨੇ ਹੰਸਰਾਜ ਹੰਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਹੰਸਰਾਜ ਹੰਸ ਨੇ ਪਿੰਡ ਦੇ ਜਿਸ ਘਰ 'ਚ ਜਾਣਾ ਸੀ , ਉਸ ਘਰ ਨੂੰ ਜਾਣ ਵਾਲੀ ਸੜਕ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਭਾਜਪਾ ਵਰਕਰਾਂ ਨੂੰ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ। ਭਾਜਪਾ ਉਮੀਦਵਾਰ ਦੇ ਵਿਰੋਧ ਦੀ ਸੂਚਨਾ ਮਿਲਣ ’ਤੇ ਪੁਲੀਸ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕਿਸਾਨਾਂ ਨੂੰ ਰੋਕਿਆ ਗਿਆ ਅਤੇ ਹੰਸਰਾਜ ਹੰਸ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਿੱਤਾ ਗਿਆ।
ਪ੍ਰੋਗਰਾਮ ਵਿੱਚ ਹੰਸਰਾਜ ਹੰਸ ਨੇ ਕਿਹਾ ਕਿ 4 ਜੂਨ ਨੂੰ ਇਹੀ ਲੋਕ ਨਮਨ ਕਰਨਗੇ। ਹੰਸਰਾਜ ਹੰਸ ਨੇ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਵਿਅਕਤੀ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਮ ਅਤੇ ਨੰਬਰ ਨੋਟ ਕਰਨ ਲਈ ਕਿਹਾ। ਨਾਲ ਹੀ ਕਿਹਾ ਕਿ ਇਹ ਲੋਕ 4 ਜੂਨ ਨੂੰ ਪੈਰਾਂ 'ਚ ਡਿੱਗ ਕੇ ਮੁਆਫੀ ਮੰਗਣਗੇ
ਕਿਹਾ- ਦੁਕਾਨਦਾਰਾਂ ਨੇ ਕੁੱਟਿਆ ਕੁੱਝ ਨਹੀਂ ਬੋਲੇ ਕਿਸਾਨ
ਹੰਸਰਾਜ ਹੰਸ ਨੇ ਕਿਹਾ ਕਿ ਤੁਸੀਂ ਬਸ ਸ਼ਾਂਤ ਰਹੋ ਅਤੇ ਉਹੀ ਕਰੋ ਜੋ ਮੈਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਆਪਣਾ ਮੋਬਾਈਲ ਨੰਬਰ ਜਨਤਕ ਕਰਦਿਆਂ ਕਿਹਾ ਕਿ ਜਿਸ ਨੂੰ ਵੀ ਕੋਈ ਸਮੱਸਿਆ ਹੈ, ਉਹ ਤੁਰੰਤ ਮੈਨੂੰ ਫ਼ੋਨ ਕਰੇ, ਮੈਂ ਹੱਲ ਕਰ ਦਿਆਂਗਾ। 2 ਦਿਨ ਪਹਿਲਾਂ ਬਰਨਾਲਾ ਦੇ ਦੁਕਾਨਦਾਰਾਂ ਨੇ ਕਿਸਾਨਾਂ ਨੂੰ ਕੁੱਟਿਆ ਸੀ , ਉੱਥੇ ਤਾਂ ਕੁਝ ਨਹੀਂ ਕਰ ਸਕੇ ਪਰ ਇੱਥੇ ਹਰ ਰੋਜ਼ ਆ ਜਾਂਦੇ ਹਨ।
ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਹੰਸਰਾਜ ਹੰਸ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਗੋਂ ਕੁਝ ਜਥੇਬੰਦੀਆਂ ਹਨ। ਉਨ੍ਹਾਂ ਨੇ ਕਿਹਾ, ਮੈਂ ਸਿਰਫ ਇਹ ਕਿਹਾ ਕਿ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਵੋ ਪਰ ਮੇਰੇ ਮਾਤਾ-ਪਿਤਾ ਅਤੇ ਬੱਚਿਆਂ ਨੂੰ ਕੁਝ ਨਾ ਕਹੋ। ਹੰਸਰਾਜ ਹੰਸ ਨੇ ਕਿਹਾ ਕਿ ਜਦੋਂ ਉਹ ਚੋਣਾਂ ਜਿੱਤ ਜਾਣਗੇ ਤਾਂ ਉਹ ਇਨ੍ਹਾਂ ਜਥੇਬੰਦੀਆਂ ਨਾਲ ਬੈਠ ਕੇ ਉਨ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਨਗੇ, ਉਨ੍ਹਾਂ ਦੀ ਗੱਲ ਸੁਣਨਗੇ ਅਤੇ ਹੱਲ ਕਰਵਾਉਣਗੇ। ਮੈਂ ਹਜ਼ਾਰ ਵਾਰ ਕਿਹਾ ਹੈ ਕਿ ਮੈਂ ਉਨ੍ਹਾਂ ਦਾ ਵਿਚੋਲਾ ਬਣਾਂਗਾ।