
Jalandhar Fire News : ਕਈ ਘਰਾਂ ਨੂੰ ਕਰਵਾਇਆ ਖ਼ਾਲੀ, ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ
Jalandhar Fire News : ਜਲੰਧਰ ਦੇ ਤਿਲਕ ਨਗਰ 'ਚ ਬੀਤੀ ਰਾਤ ਡੇਢ ਵਜੇ ਦੇ ਕਰੀਬ ਖ਼ਾਲੀ ਪਲਾਟ 'ਚ ਬਣੇ ਸਕਰੈਪ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਵਿਖਾਈ ਦੇ ਰਹੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਲਦਬਾਜ਼ੀ ’ਚ ਕਈ ਘਰਾਂ ਨੂੰ ਖ਼ਾਲੀ ਕਰਵਾਇਆ ਗਿਆ। ਇਸ ਦੇ ਨਾਲ ਹੀ ਨੇੜੇ ਸਥਿਤ ਇਕ ਕੈਟਰਿੰਗ ਮਾਲਕ ਦੇ ਘਰੋਂ 36 ਸਿਲੰਡਰ ਹਟਵਾਏ ਗਏ। ਇਸ ਦੇ ਬਾਅਦ ਪੂਰਾ ਮੁਹੱਲਾ ਇਕੱਠਾ ਹੋ ਗਿਆ ਅਤੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕਰੀਬ 3 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਸਨ ਪਰ ਅੱਗ ਲਗਾਤਾਰ ਵੱਧ ਰਹੀ ਸੀ। ਫਾਇਰ ਬ੍ਰਿਗੇਡ ਅਤੇ ਪੁਲਿਸ ਵੱਲੋਂ ਕਬਾੜ ਦੇ ਗੋਦਾਮ ਨੇੜਿਓਂ ਵੀ ਘਰਾਂ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ। ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
(For more news apart from terrible fire broke out in scrap warehouse built in an empty plot in Jalandhar News in Punjabi, stay tuned to Rozana Spokesman)