
Batala Hand Grenade News: ਫੌਰੈਂਸਿਕ ਟੀਮ ਕਰ ਰਹੀ ਜਾਂਚ
Batala Hand Grenade News in punjabi : ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਅਲੋਵਾਲ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਬ੍ਰਾਂਚ ਦੇ ਬਾਹਰ ਗ੍ਰਨੇਡ ਮਿਲਿਆ ਹੈ। ਖੁਸ਼ਕਿਸਮਤੀ ਨਾਲ, ਉਕਤ ਗ੍ਰਨੇਡ ਫਟਿਆ ਨਹੀਂ ਅਤੇ ਪੁਲਿਸ ਨੇ ਇਸ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ੀ ਅਤਿਵਾਦੀ ਮਨੂ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆਂ ਨੇ ਲਈ ਹੈ। ਇਸ ਸੰਬੰਧੀ ਇੱਕ ਪੋਸਟ ਵੀ ਜਾਰੀ ਕੀਤੀ ਗਈ ਹੈ। ਜੋ ਪੁਲਿਸ ਤੱਕ ਪਹੁੰਚ ਗਈ ਹੈ। ਉਕਤ ਪੋਸਟ ਦੇ ਆਧਾਰ 'ਤੇ, ਪੁਲਿਸ ਨੇ ਠੇਕੇਦਾਰ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਜ਼ਾਨਾ ਸਪੋਕਸਮੈਨ ਇਸ ਉਪਰੋਕਤ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਗਨ੍ਰੇਡ ਮਿਲਣ ਤੋਂ ਬਾਅਦ ਖੁਫ਼ੀਆ ਏਜੰਸੀਆਂ ਅਤੇ ਪੁਲਿਸ ਚੌਕਸ ਹੋ ਗਈਆਂ। ਗ੍ਰਨੇਡ ਹਮਲੇ ਦੀ ਸੱਚਾਈ ਜਾਣਨ ਲਈ ਨੇੜਲੀਆਂ ਦੁਕਾਨਾਂ ਸੁਚੇਤ ਹੋ ਗਈਆਂ। ਗ੍ਰਨੇਡ ਦੀ ਸੂਚਨਾ ਮਿਲਦੇ ਹੀ ਬਟਾਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਤੁਹਾਨੂੰ ਦੱਸ ਦੇਈਏ ਕਿ ਫੋਕਲ ਪੁਆਇੰਟ 'ਤੇ ਵੱਡੀਆਂ ਫੈਕਟਰੀਆਂ ਅਤੇ ਹੋਰ ਵਪਾਰਕ ਅਦਾਰਿਆਂ ਦੀ ਮੌਜੂਦਗੀ ਕਾਰਨ, ਉੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਗ੍ਰਨੇਡ ਦੀ ਸੂਚਨਾ ਮਿਲਦੇ ਹੀ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ।