
Second day of the drug addiction journey : ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਵੀ ਰਹੇ ਮੌਜੂਦ
CM Bhagwant Mann made the people of Jalalpur village aware against drugs Latest News in punjabi : ਪੰਜਾਬ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ CM ਭਗਵੰਤ ਮਾਨ ਵਲੋਂ ਕੀਤੀ ਗਈ। ਜਿਸ ਦਾ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਯਾਤਰਾ ਦੌਰਾਨ ਬੀਤੇ ਦਿਨ CM ਭਗਵੰਤ ਮਾਨ ਨੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਕੌਮੀ ਕਨਵੀਵਰ ਮੁਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਨਸ਼ਾ ਮੁਕਤੀ ਯਾਤਰਾ ਦੇ ਅੱਜ ਦੂਜਾ ਦਿਨ CM ਭਗਵੰਤ ਮਾਨ ਨੇ ਪਿੰਡ ਜਲਾਲਪੁਰ ਦੇ ਲੋਕਾਂ ਨੂੰ ਨਸ਼ਾ ਵਿਰੁਧ ਜਾਗਰੂਕ ਕੀਤਾ।
ਜਾਣਕਾਰੀ ਅਨੁਸਾਰ ਨਸ਼ਾ ਮੁਕਤੀ ਯਾਤਰਾ ਦੇ ਅੱਜ ਦੂਜਾ ਦਿਨ CM ਭਗਵੰਤ ਮਾਨ ਨੇ ਪਿੰਡ ਜਲਾਲਪੁਰ ਦੇ ਲੋਕਾਂ ਨੂੰ ਨਸ਼ਾ ਵਿਰੁਧ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਇਸ ਮੁਹਿੰਮ ਨਾਲ ਕਈ ਘਰਾਂ ਦੇ ਚੁੱਲ੍ਹਿਆਂ ’ਚ ਅੱਗ ਵਾਪਸ ਬਲੀ ਹੈ ਤੇ ਕਈ ਘਰਾਂ ਦੀ ਅੱਗ ਵਾਪਸ ਆਉਣੀ ਬਾਕੀ ਹੈ। ਇਸ ਲਈ ਹੁਣ ਅਸੀਂ ਕਿਸੇ ਪ੍ਰਕਾਰ ਦੀ ਢਿੱਲ ਜਾਂ ਸੁਸਤੀ ਨਹੀਂ ਵਰਤ ਸਕਦੇ। ਲੋਕਾਂ ਨੂੰ ਸਰਕਾਰ ਦਾ ਇਸੇ ਤਰ੍ਹਾਂ ਸਾਂਥ ਦੇਣਾ ਪਵੇਗਾ।
ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ ਕਿਹਾ ਕਿ ਸਾਨੂੰ ਇਹ ਸੱਭ ਪੁਰਾਣੀਆਂ ਸਰਕਾਰਾਂ ਤੋਂ ਵਿਰਾਸਤ ’ਚ ਮਿਲਿਆ ਹੈ। ਉਨ੍ਹਾਂ ਅਪਣੀਆਂ ਤਾਂ ਜੇਬਾਂ ਭਰ ਲਈਆਂ ਪਰ ਪੰਜਾਬ ਦੇ ਲੋਕਾਂ ਤੇ ਨੌਜਵਾਨੀ ਵੱਲ ਰੱਤੀ ਭਰ ਵੀ ਧਿਆਨ ਨਾ ਦਿਤਾ। ਉਨ੍ਹਾਂ ਕਿਹਾ ਕਿ ਪਾਪ ਦੀ ਕਮਾਈ ਕੰਮ ਨਹੀਂ ਆਉਂਦੀ। ਇਸੇ ਲਈ ਕਈ ਜੇਲਾਂ ’ਚ ਨੇ ਤੇ ਕਈ ਜਮਾਨਤਾਂ ’ਤੇ ਨੇ।
ਉਨ੍ਹਾਂ ਪਿੰਡ ਜਲਾਲਪੁਰ ਦੇ ਲੋਕਾਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਜੋ ਬੀੜਾ ਚੁੱਕਿਆ ਉਹ ਸ਼ਲਾਘਾਯੋਗ ਹੈ। ਜਿਸ ਕਾਰਨ ਲਗਭਗ ਪੂਰਾ ਪਿੰਡ ਨਸ਼ਾ ਮੁਕਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਇਸ ਮੁਹਿੰਮ ’ਚ ਤੁਹਾਨੂੰ ਸਰਕਾਰ ਵਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੋ ਤੁਸੀਂ ਪਿੰਡ ਲਈ ਖੇਡ ਦੇ ਮੈਦਾਨ ਲਈ ਮੰਗ ਪੱਤਰ ਪਾਇਆ ਗਿਆ ਹੈ। ਉਹ ਤੁਹਾਡਾ ਹੱਕ ਪੱਤਰ ਹੈ। ਇਸ ਦੇ ਨਾਲ ਹੀ ਪਿੰਡ ਨੂੰ ਜ਼ਰੂਰਤ ਅਨੁਸਾਰ ਮੁਹੱਲਾ ਕਲੀਨਿਕ, ਲਾਇਬ੍ਰੇਰੀ ਆਦਿ ਵੀ ਦਿਤੀ ਜਾਵੇਗੀ।
ਨਸ਼ਾ ਮੁਕਤੀ ਯਾਤਰਾ ਦੇ ਅੱਜ ਦੂਜਾ ਦਿਨ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਵੀ ਮੌਜੂਦ ਰਹੇ।