Gurdaspur News : ਸਾਰਾ ਪਰਿਵਾਰ ਨਸ਼ੇ ਦੇ ਕਾਰੋਬਾਰ ’ਚ ਰੁੱਝਿਆ ਪਰ ਕੁਲਵਿੰਦਰ ਨੇ ਚੁਣਿਆ ਦੇਸ਼ ਦੀ ਰਾਖੀ ਦਾ ਰਾਹ 
Published : May 17, 2025, 11:46 am IST
Updated : May 17, 2025, 11:46 am IST
SHARE ARTICLE
The entire family was involved in the drug trade, but Kulwinder chose the path of protecting the country News in Punjabi
The entire family was involved in the drug trade, but Kulwinder chose the path of protecting the country News in Punjabi

Gurdaspur News : ਬੀਐਸਐਫ਼ ਜਵਾਨ ਨੇ ਪ੍ਰਸ਼ਾਸ਼ਨ ਕੋਲ ਕੀਤੀ ਬੇਘਰ ਨਾ ਕਰਨ ਦੀ ਅਪੀਲ 

The entire family was involved in the drug trade, but Kulwinder chose the path of protecting the country News in Punjabi : ਦੀਨਾਨਗਰ : ਕਹਿੰਦੇ ਹਨ ਕਿ ਖਿੜਨਾ ਹੈ ਤਾਂ ਗੁਲਾਬ ਦੀ ਤਰ੍ਹਾਂ ਖਿਡੋ ਜਿਹੜਾ ਕੰਡਿਆਂ ਦੇ ਵਿਚ ਰਹਿ ਕੇ ਵਪ ਖਿੜਨਾ ਨਹੀਂ ਛੱਡਦਾ ਤੇ ਅਜਿਹੀ ਹੀ ਹਕੀਕਤ ਅੱਜ ਨਸ਼ੇ ਦੇ ਗੜ੍ਹ ਵਜੋਂ ਬਦਨਾਮ ਪਿੰਡ ਡੀਡਾ ਸਾਂਸੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਾਸੇ ਤਾਂ ਲੱਗਭਗ ਸਾਰਾ ਹੀ ਪਰਵਾਰ ਨਸ਼ੇ ਦੇ ਮਾਮਲਿਆਂ ਵਿਚ ਜੇਲਾਂ ਦੇ ਅੰਦਰ ਬੰਦ ਹੈ ਪਰ ਦੂਜੇ ਪਾਸੇ ਇਸ ਪਰਵਾਰ ਦਾ ਇਕ ਮੈਂਬਰ ਅਜਿਹਾ ਵੀ ਹੈ ਜੋ ਨਸ਼ੇ ਦੇ ਕਾਰੋਬਾਰੀ ਪਰਵਾਰਕ ਪਿਛੋਕੜ ਤੋਂ ਕੋਹਾਂ ਦੂਰ ਪੂਰੇ ਪਰਵਾਰ ਦੇ ਉਲਟ ਭਾਰਤ-ਪਾਕਿਸਤਾਨ ਸਰਹੱਦ ਉੱਪਰ ਦੇਸ਼ ਦੀ ਰਾਖੀ ਲਈ ਡੱਟ ਕੇ ਪਹਿਰਾ ਦੇ ਰਿਹਾ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਦਾ ਰਹਿਣ ਵਾਲਾ ਕੁਲਵਿੰਦਰ ਲਾਲ ਨਾਂ ਦਾ ਇਹ ਨੌਜਵਾਨ ਇਸ ਵੇਲੇ ਸੀਮਾ ਸੁਰੱਖਿਆ ਬਲ ਵਿਚ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ’ਚ ਭਾਰਤ-ਪਾਕਿਸਤਾਨ ਸਰਹੱਦ ਉੱਤੇ ਤੈਨਾਤ ਹੈ ਪਰ ਕੁਲਵਿੰਦਰ ਲਾਲ ਦੇ ਪਰਵਾਰਕ ਮੈਂਬਰਾਂ ਦਾ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਣਾ ਉਸ ਲਈ ਮੁਸੀਬਤ ਬਣ ਗਿਆ ਹੈ। ਬੀਐਸਐਫ਼ ਦੇ ਜਵਾਨ ਕੁਲਵਿੰਦਰ ਲਾਲ ਦੇ ਦੋ ਭਰਾਵਾਂ ਬਲਜਿੰਦਰ ਲਾਲ ਉਰਫ਼ ਮੰਗਾ ਅਤੇ ਲਖਵਿੰਦਰ ਉਰਫ਼ ਲੂਚਾ ਦੇ ਇਲਾਵਾ ਭੈਣ ਕਮਲੇਸ਼ ਇਸ ਸਮੇਂ ਐਨਡੀਪੀਐਸ ਐਕਟ ਤਹਿਤ ਜੇਲ ਅੰਦਰ ਬੰਦ ਹਨ। ਜਿਨ੍ਹਾਂ ਵਿਰੁਧ ਦੋ ਦਰਜਨ ਦੇ ਕਰੀਬ ਐਨਡੀਪੀਐਸ ਅਤੇ ਆਬਕਾਰੀ ਐਕਟ ਦੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਕੁਲਵਿੰਦਰ ਲਾਲ ਦੇ ਪਿਤਾ ਹਰਦੀਪ ਲਾਲ ਉਰਫ ਬਿੱਲੂ ਅਤੇ ਮਾਂ ਪੁਸ਼ਪਾ ਜਿਨ੍ਹਾਂ ਦੀ ਇਸ ਸਮੇਂ ਮੌਤ ਹੋ ਚੁੱਕੀ ਹੈ, ਉੱਪਰ ਵੀ ਨਸ਼ੇ ਦੇ ਕਈ ਮਾਮਲੇ ਦਰਜ ਸਨ। 

ਪਰਵਾਰਕ ਮੈਂਬਰਾਂ ਦੀ ਰਗ-ਰਗ ਵਿਚ ਵਸੇ ਨਸ਼ੇ ਦੇ ਕਾਰੋਬਾਰ ਤੋਂ ਦੂਰ ਇਕਲੌਤੇ ਮੈਂਬਰ ਬੀਐਸਐਫ਼ ਜਵਾਨ ਕੁਲਵਿੰਦਰ ਲਾਲ ਦੀ ਇਹ ਕਹਾਣੀ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਪੁਲਿਸ ਪ੍ਰਸ਼ਾਸ਼ਨ ਵਲੋਂ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰਾਂ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ ਉੱਤੇ ਨਾਜਾਇਜ਼ ਤੌਰ ਤੇ ਉਸਾਰੇ ਗਏ ਘਰਾਂ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਅੱਜ ਜਿਵੇਂ ਹੀ ਪਿੰਡ ਡੀਡਾ ਸਾਂਸੀਆਂ ਵਿਖੇ ਕੁਲਵਿੰਦਰ ਲਾਲ ਦੇ ਦੋਵਾਂ ਭਰਾਵਾਂ ਦੇ ਨਾਜਾਇਜ਼ ਤਰੀਕੇ ਨਾਲ ਬਣਾਏ ਘਰਾਂ ਉੱਪਰ ਪ੍ਰਸ਼ਾਸ਼ਨ ਵਲੋਂ ਬੁਲਡੋਜਰ ਕਾਰਵਾਈ ਆਰੰਭ ਕੀਤੀ ਗਈ ਤਾਂ ਪ੍ਰਸ਼ਾਸਨਕ ਕਾਰਵਾਈ ਤੋਂ ਡਰਦਿਆਂ ਬੀਐਸਐਫ਼ ਜਵਾਨ ਕੁਲਵਿੰਦਰ ਲਾਲ ਦੀ ਪਤਨੀ ਰਿਚਾ ਨੇ ਵੀ ਘਰ ਦਾ ਸਮਾਨ ਕਮਰਿਆਂ ਅੰਦਰੋਂ ਬਾਹਰ ਕੱਢ ਕੇ ਘਰ ਖ਼ਾਲੀ ਕਰਨਾ ਸ਼ੁਰੂ ਕਰ ਦਿਤਾ। 

ਜਦੋਂ ਇਸ ਗੱਲ ਦਾ ਪਤਾ ਭਾਰਤ-ਪਾਕਿਸਤਾਨ ਸਰਹੱਦ ਤੇ ਤੈਨਾਤ ਬੀਐਸਐਫ਼ ਜਵਾਨ ਕੁਲਵਿੰਦਰ ਲਾਲ ਨੂੰ ਲੱਗਾ ਤਾਂ ਉਸ ਨੇ ਵੀਡਿਉ ਕਾਲ ਰਾਹੀਂ ਪ੍ਰਸ਼ਾਸ਼ਨ ਅੱਗੇ ਅਪਣਾ ਪੱਖ ਰੱਖਦਿਆਂ ਪਰਵਾਰ ਨੂੰ ਬੇਘਰ ਨਾ ਕਰਨ ਦੀ ਅਪੀਲ ਕੀਤੀ। ਪਤਨੀ ਰਿਚਾ ਨੇ ਵੀ ਪ੍ਰਸ਼ਾਸ਼ਨ ਕੋਲ ਅਪੀਲ ਕੀਤੀ ਹੈ ਕਿ ਉਸ ਦਾ ਪਤੀ ਅਪਣੇ ਸਾਰੇ ਪਰਵਾਰ ਦੇ ਮਾੜੇ ਕੰਮਾਂ ਨਾਲੋਂ ਦੂਰ ਦੇਸ਼ ਲਈ ਕੰਮ ਕਰ ਰਿਹਾ ਹੈ, ਜਿਸ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਉਸ ਨੂੰ ਬੇਘਰ ਨਾ ਕੀਤਾ ਜਾਵੇ।

ਬੀਐਸਐਫ਼ ਜਵਾਨ ਦੀ ਅਪੀਲ ਮਗਰੋਂ ਸਾਰੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਡੀਐਸਪੀ ਰਜਿੰਦਰ ਮਿਨਹਾਸ ਨੇ ਬੀਐਸਐਫ਼ ਜਵਾਨ ਕੁਲਵਿੰਦਰ ਲਾਲ ਦੀ ਪਤਨੀ ਰਿਚਾ ਨੂੰ ਫਿਲਹਾਲ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿਤਾ ਹੈ।

ਪਰਵਾਰਕ ਮੈਂਬਰਾਂ ਦਾ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਹੋਣਾ ਕੁਲਵਿੰਦਰ ਲਾਲ ਲਈ ਬਣਿਆ ਮੁਸੀਬਤ
ਨਹਿਰੀ ਵਿਭਾਗ ਅਤੇ ਪੁਲਿਸ ਵਲੋਂ ਹਾਲ ਦੀ ਘੜੀ ਟਾਲੀ ਗਈ ਇਹ ਕਾਰਵਾਈ ਕਿੰਨਾ ਕੁ ਚਿਰ ਮੁਲਤਵੀ ਰਹਿੰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਕਿਉਂਕਿ ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਲਾਲ ਨੂੰ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਬਣਿਆ ਇਹ ਘਰ ਮਾਤਾ-ਪਿਤਾ ਕੋਲੋਂ ਵਿਰਾਸਤ ਵਿਚ ਮਿਲਿਆ ਹੋਇਆ ਹੈ। ਹਾਲਾਂਕਿ ਕੁਲਵਿੰਦਰ ਲਾਲ ਦੇ ਮਾਤਾ-ਪਿਤਾ ਵੀ ਨਸ਼ੇ ਦੇ ਕਾਰੋਬਾਰੀ ਸਨ ਅਤੇ ਹੁਣ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਵੇਲੇ ਕੁਲਵਿੰਦਰ ਲਾਲ ਦੇ ਪਰਵਾਰ ਲਈ ਬਹੁਤੀ ਮੁਸੀਬਤ ਉਸ ਦੀ ਭੈਣ ਕਾਰਨ ਖੜ੍ਹੀ ਹੋਈ ਦੱਸੀ ਜਾ ਰਹੀ ਹੈ, ਜੋ ਕਿ ਵਿਆਹੀ ਹੋਣ ਦੇ ਬਾਵਜੂਦ ਅਪਣੇ ਬੱਚਿਆਂ ਨਾਲ ਕੁਲਵਿੰਦਰ ਲਾਲ ਦੇ ਘਰ ਰਹਿ ਰਹੀ ਸੀ ਅਤੇ ਇਸ ਸਮੇਂ ਐਨਡੀਪੀਐਸ ਐਕਟ ਤਹਿਤ ਜੇਲ ਅੰਦਰ ਬੰਦ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement