
ਇਹ ਕਰਮਚਾਰੀ ਲੋਕਾਂ ਤੋਂ ਰਿਸ਼ਵਤ ਲੈ ਕੇ ਡੋਪ ਟੈਸਟ ਅਤੇ ਅਪੰਗਤਾ...
ਮਾਨਸਾ: ਮਾਨਸਾ ਵਿੱਚ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਮਾਨਸਾ ਵਿੱਚ ਤੈਨਾਤ ਤਿੰਨ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਇੱਕ ਫਾਰਮਾਸਿਸਟ, ਇੱਕ ਲੈਬ ਟੈਕਨੀਸ਼ੀਅਨ ਅਤੇ ਫਾਇਨਾਂਸ-ਕਮ-ਲਾਜਿਸਟਿਕ ਅਫ਼ਸਰ ਸ਼ਾਮਲ ਨੇ।
Vigilance Range SSP Bathinda Paramjit Singh Virk
ਇਹ ਕਰਮਚਾਰੀ ਲੋਕਾਂ ਤੋਂ ਰਿਸ਼ਵਤ ਲੈ ਕੇ ਡੋਪ ਟੈਸਟ ਅਤੇ ਅਪੰਗਤਾ ਸਰਟੀਫਿਕੇਟ ਦੀ ਰਿਪੋਰਟ ਵਿਚ ਹੇਰਾ-ਫੇਰੀ, ਐਮ.ਐਲ.ਆਰ. ਵਿੱਚ ਦਰਜ ਸੱਟਾਂ ਵਿੱਚ ਤਬਦੀਲੀ ਅਤੇ ਆਯੂਸ਼ਮਾਨ ਯੋਜਨਾ ਦੇ ਤਹਿਤ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਰੈਫਰ ਕਰਵਾ ਦਿੰਦੇ ਸਨ, ਜਿਨ੍ਹਾਂ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Staff
ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਸਿਵਲ ਹਸਪਤਾਲ ਮਾਨਸਾ ਵਿੱਚ ਰੇਡ ਕੀਤੀ ਗਈ ਅਤੇ ਇਸ ਰੇਡ ਦੌਰਾਨ ਦਰਸ਼ਨ ਸਿੰਘ ਫਾਰਮਾਸਿਸਟ, ਵਿਜੈ ਕੁਮਾਰ ਲੈਬ ਟੈਕਨੀਸ਼ੀਅਨ ਅਤੇ ਤੇਜਿੰਦਰ ਪਾਲ ਸ਼ਰਮਾ ਐਫ.ਐਲ.ਓ. ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਤਿੰਨਾਂ ਦੀਆਂ ਗਤੀਵਿਧੀਆਂ ਉੱਤੇ ਵਿਭਾਗ ਦੀ ਨਜ਼ਰ ਰੱਖੀ ਜਾ ਰਹੀ ਸੀ।
police
ਐਸਐਸਪੀ ਵਿਜੀਲੈਂਸ ਵਿਭਾਗ ਬਠਿੰਡਾ ਪਰਮਜੀਤ ਸਿੰਘ ਵਿਰਕ ਨੇ ਦਸਿਆ ਕਿ ਵਿਜ਼ੀਲੈਂਸ ਬਿਊਰੋ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਿਵਲ ਹਸਪਤਾਲ ਮਾਨਸਾ ਵਿਚ ਰੇਡ ਕੀਤਾ ਗਿਆ ਜਿਸ ਵਿਚ ਦਰਸ਼ਨ ਸਿੰਘ, ਜਿਹੜਾ ਕਿ ਫਰਮਾਸਿੰਸਟ ਹੈ, ਇਕ ਵਿਜੈ ਕੁਮਾਰ, ਟਕਨੀਸ਼ਨ ਹੈ ਤੇ ਇਕ ਤੇਜਿੰਦਰਪਾਲ ਸ਼ਰਮਾ, ਜੋ ਕਿ ਫੈਲੋ ਹੈ, ਇਹ ਤਿੰਨੋ ਹਸਪਤਾਲ ਦੇ ਕਰਮਚਾਰੀ ਹਨ, ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Staff
ਇਹਨਾਂ ਵਿਅਕਤੀਆਂ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਗਲਤੀਆਂ ਬਾਰੇ ਜਾਣਕਾਰੀ ਮਿਲੀ ਸੀ। ਇੱਥੇ ਆਉਣ ਵਾਲੇ ਮਰੀਜ਼ਾਂ ਦਾ ਟੈਸਟ ਪੈਸੇ ਲੈ ਕੇ ਗਲਤ ਕਰ ਦਿੱਤਾ ਜਾਂਦਾ ਹੈ। ਇਹਨਾਂ ਮਾੜੀਆਂ ਕਾਰਵਾਈਆਂ ਕਰ ਕੇ ਸਰਕਾਰ ਦੀਆਂ ਹਦਾਇਤਾਂ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ। ਇਹ ਕਰਮਚਾਰੀ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕਰਵਾ ਦਿੰਦੇ ਹਨ।
Police
ਜਿਹੜੇ ਅੰਗਹੀਣ ਲੋਕ ਹਨ ਉਹਨਾਂ ਤੋਂ ਮੋਟੀ ਰਕਮ ਵਸੂਲ ਕੇ ਉਹਨਾਂ ਦਾ ਫਰਜ਼ੀ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਇਸ ਨਾਲ ਉਹ ਲੋਕ ਨੌਕਰੀ ਪੇਸ਼ਾ ਵਿਚ ਫਾਇਦਾ ਚੁੱਕ ਰਹੇ ਹਨ। ਹੁਣ ਮੁਕੱਦਮਾ ਨੰਬਰ 8 ਹੇਠ ਵੱਖ ਵੱਖ ਧਾਰਾਵਾਂ ਵਿਚ ਗ੍ਰਿਫਤਾਰ ਕਰ ਲਿਆ ਹੈ। ਦਸ ਦਈਏ ਕਿ ਵਿਜੀਲੈਂਸ ਵਿਭਾਗ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।