
ਮਾਮਲਾ ਪੁਲਿਸ ਵਲੋਂ ਵਾਪਰੇ ਗਿਦੜੀ ਕਾਂਡ ਦੇ ਸੱਚ 'ਤੇ ਪਰਦਾ ਪਾਉਣ ਦਾ
ਲੁਧਿਆਣਾ, 11 ਜੂਨ (ਆਰ. ਪੀ. ਸਿੰਘ) : ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ,ਜਥੇਬੰਦਕ ਸਕੱਤਰ ਰਵਿੰਦਰਸਿੰਘ ਵੜੈਚ ਅਤੇ ਜਨਰਲ ਸਕੱਤਰ ਕੋਮਲ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਐਸ.ਐਚ.ਓ. ਪੁਲਿਸ ਥਾਣਾ ਦੋਰਾਹਾ ਅਤੇ ਪੀੜਤਾ ਨਾਲ ਸੰਪਰਕ ਕੀਤਾ ਗਿਆ। ਮਾਮਲੇ ਦੀ ਸੱਚਾਈ ਅਤੇ ਗੰਭੀਰਤਾ ਨੂੰ ਦੇਖਦਿਆਂ ਐਫ਼.ਆਈ.ਆਰ. ਵਿਚ ਬਣਦੀਆਂ ਧਾਰਾਵਾਂ ਦਾ ਵਾਧਾ ਕਰਨ ਲਈ ਮਿਤੀ 27-5-2020 ਨੂੰ ਆਈ.ਜੀ. ਲੁਧਿਆਣਾ ਰੇਂਜ ਦੇ ਪੀੜਤ ਨੂੰ ਪੇਸ਼ ਕਰ ਕੇ ਸੰਸਥਾ ਵਲੋਂ ਲਿਖਤੀ ਸ਼ਿਕਾਇਤ ਦਿਤੀ ਗਈ ਪਰ ਇਨਸਾਫ਼ ਨਾ ਮਿਲਣ ਕਰ ਕੇ ਸੰਸਥਾ ਵਲੋਂ ਮਿਤੀ:2-6-2020 ਨੂੰ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਸ਼੍ਰੀਮਤੀ ਮਨੀਸ਼ਾ ਗੁਲਾਟੀ ਦੇ ਧਿਆਨ ਵਿਚ ਲਿਆਂਦਾ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਵਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਅਧੀਨ ਪੜਤਾਲ/ਕਾਰਵਾਈ ਹਿੱਤ ਐਸ.ਐਸ.ਪੀ. ਖੰਨਾ ਨੂੰ ਸ਼ਿਕਾਇਤ ਦੀ ਕਾਪੀ ਭੇਜੀ ਗਈ ਅਤੇ ਸ਼ਿਕਾਇਤ ਦੀ ਨਿਰਪੱਖ ਪੜਤਾਲ ਮੈਰਿਟ ਦੇ ਅਧਾਰ ਤੇ ਸ਼ਿਕਾਇਤ ਵਿਚ ਦਰਸਾਏ ਗਏ ਤੱਥਾਂ ਦੇ ਅਧਾਰ ਤੇ ਕਰਨ ਦੀ ਹਿਦਾਇਤ ਦਿੱਤੀ ਗਈ ਅਤੇ ਪੜਤਾਲ ਵਿੱਚ ਜੋਵੀ ਤੱਥ ਸਾਹਮਣੇ ਆਉਣ ਉਸ ਦਾ ਸਾਰ/ਰਿਪੋਰਟ ਦੱਸ ਦਿਨਾਂ ਦੇ ਵਿੱਚ ਕਮਿਸ਼ਨ ਨੂੰ ਭੇਜਣ ਦੀ ਹਿਦਾਇਤ ਕੀਤੀ ਗਈ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਦਰਿੰਦਗੀ ਦੀ ਸ਼ਰਮਸਾਰ ਕਰਦੀ ਘਟਨਾ ਜਿਸ ਦੌਰਾਨ ਪੀੜਤ ਮਹਿਲਾ ਨੂੰ ਦੋਸ਼ੀ ਘਿਸੀਟਦੇ ਹੋਏ ਅਗਵਾਹ ਕਰ ਕੇ ਅਪਣੇ ਘਰ ਲੈ ਜਾਣ ਅਤੇ ਉਸ ਨੂੰ ਸਮਾਜ ਵਿਚ ਜ਼ਲੀਲ ਕਰਨ ਲਈ ਰਸਤੇ ਵਿਚ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਅਪਣੀਆਂ ਪਤਨੀਆਂ ਸਾਹਮਣੇ ਕਰਨ।
ਪਰ ਇਹ ਸਾਰੀ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ ਵੀ ਐਸ.ਐਚ.ਓ. ਪੁਲਿਸ ਥਾਣਾ ਦੌਰਾਹਾ ਨਾ ਤਾਂ ਇਸ ਨੂੰ ਅਗਵਾ ਦੀ ਘਟਨਾ ਮੰਨ ਰਿਹਾ ਹੈ ਅਤੇ ਨਾ ਹੀ ਰੇਪ ਕਰਨ ਦੀ ਕੋਸ਼ਿਸ਼। ਜਦੋਂ ਕਿ ਮੌਕੇ ਦੀ ਰਿਕਾਰਡਡ ਵੀਡੀਓਵਿੱਚ ਸਾਫ ਜਾਹਿਰ ਹੈ। ਜ਼ਿਕਰ ਯੋਗ ਹੈ ਕਿ ਮਿਤੀ: 1-5-2020 ਨੂੰ ਪੁਲਿਸ ਥਾਣਾ ਦਰਾਹਾ ਅਧੀਨ ਪੈਂਦੇ ਪਿੰਡ ਗਿਦੜੀ ਦੀ ਵਾਸੀ ਕੁਲਜੀਤ ਕੌਰ ਨੂੰ ਪਿੰਡ ਦੇ ਕੁਝਵਿਅਕਤੀਆਂ ਵੱਲੋਂ ਗਾਲੀ ਗਲੋਚ ਕੀਤਾ ਸੀ ਅਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਜਿਸ ਸਬੰਧੀ ਪੀੜਤਾ ਦੇ ਲੜਕੇ ਨੇ 112/181 ਤੇ ਕਾਲ ਕਰ ਦਿੱਤੀਸੀ ਤੇ ਉਥੋਂ ਨੰਬਰ ਮਿਲਣ ਤੇ ਐਸ.ਐਚ.ਓ. ਪੁਲਿਸ ਥਾਣਾ ਦੋਰਾਹਾ ਅਤੇ ਪਿੰਡ ਦੇ ਸਰਪੰਚ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਸੀ ।
File
ਜਦੋਂ ਪੀੜਤਾ ਸਵੇਰੇ ਘਰ ਵਿੱਚ ਝਾੜੂ ਲਗਾ ਰਹੀ ਸੀ ਤਾਂ ਐਫ.ਆਈ.ਆਰ. ਵਿੱਚ ਸ਼ਾਮਲ ਦੋਸ਼ੀ ਅਜਮੇਰ ਸਿੰਘ, ਅਮਨਦੀਪ ਸਿੰਘ ਨੇ ਪੀੜਤਾ ਦੇ ਘਰ ਆ ਕੇ ਗਾਲੀ ਗਲੋਚ ਕੀਤਾ ਅਤੇ ਉਸਨੂੰੰ ਧੂਹ ਕੇ ਗਲੀ ਵਿੱਚ ਲੈ ਗਏ। ਜਿਥੇ ਉਨ੍ਹਾਂ ਦੀਆਂ ਪਤਨੀਆਂ ਬਲਜਿੰਦਰ ਕੌਰ ਅਤੇ ਰਮਨਦੀਪ ਕੌਰ ਵੀ ਆ ਗਈਆਂ ਅਤੇ ਪੀੜਤਾ ਧੂਹ ਕੇ ਆਪਣੇ ਘਰ ਲਿਜਾਦੇ ਸਮੇਂ ਅਜਮੇਰ ਸਿੰਘ ਵੱਲੋਂ ਗਲੀ ਵਿੱਚ ਪੀੜਤਾਨਾਲ ਬਲਾਤਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਨੇ ਘਰ ਲਿਜਾਕੇ ਪੀੜਤਾ ਨੂੰ ਕੁੱਟਿਆ ਅਤੇ ਉਸਦੇ ਕੱਪੜੇ ਭਾੜ ਦਿੱਤੇ। ਉਸ ਸਮੇਂ ਇਨ੍ਹਾਂ ਦੇ ਪਿਤਾਅਵਤਾਰ ਸਿੰਘ ਵੀ ਮੌਕੇ ਤੇ ਹਾਜਰ ਸੀ। ਜਿਸਵੱਲੋਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਅਤੇ ਕੁੱਟ ਮਾਰ ਕੀਤੀ ਗਈ ।
ਜਿਥੋ ਏ.ਐਸ.ਆਈ. ਹਰਦਮ ਸਿੰਘ ਨੇ ਪਿੰਡ ਦੇ ਪੰਚਅਵਤਾਰ ਸਿੰਘ ਨਾਲ ਗੱਲ ਕਰਕੇ ਉਸਨੂੰ ਦੋਸ਼ੀਆਂ ਦੇ ਚੁੰਗਲ ਵਿੱਚੋ ਛੁਡਵਾਇਆ ਅਤੇ ਥਾਣੇ ਲਿਜਾ ਕੇ ਨਾਮਾਤਰਾ ਧਾਰਾਵਾਂ ਅਧੀਨ ਐਫ.ਆਈ.ਆਰ. ਨੰਬਰ 31 ਮਿਤੀ: 2-5-2020 ਪੁਲਿਸ ਥਾਣਾ ਦਰਾਹਾ ਅ/ਧ 323, 354, 188, 148, 149 ਆਈ.ਪੀ.ਸੀ. ਅਧੀਨ ਪਰਚਾ ਦਰਜ ਕਰਕੇ ਖਾਨਾ ਪੁਰਤੀ ਕਰ ਦਿੱਤੀ ਗਈ। ਇਸ ਤੋਂ ਬਾਅਦ ਪੀੜਤਾਐਸ.ਐਸ.ਪੀ. ਸਾਹਿਬ ਖੰਨਾ ਦੇ ਲਿਖਤੀ ਸ਼ਿਕਾਇਤ ਲੈ ਕੇ ਪੇਸ਼ ਹੋਈ। ਜਿਸ ਤੇ ਬਣਦੀਆਂ ਧਾਰਾਵਾਂ ਦੇ ਜਾਗਹ ਨਾਮਾਤਰ ਧਾਰਾ 452 ਆਈ.ਪੀ.ਸੀ. 342 ਆਈ.ਪੀ.ਸੀ. ਦਾ ਵਾਧਾਕਰਕੇ ਸੱਚ ਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ।