
ਜਿਸ 'ਚ ਕੋਈ ਵੀ ਨਾਗਰਿਕ ਜਿਸ ਦੀ ਉਮਰ 1 ਜਨਵਰੀ 2021 ਤੱਕ 18 ਸਾਲ ਜਾਂ ਇਸ ਤੋਂ ਵੱਧ ਹੈ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)-ਅਗਾਮੀ ਵਿਧਾਨ ਸਭਾ ਚੋਣਾਂ, 2022 ਨੂੰ ਮੱਦੇਨਜ਼ਰ ਰੱਖਦੇ ਹੋਏ ਪੀ.ਡਬਲਯੂ.ਡੀਜ਼. ਵਿਅਕਤੀਆਂ ਦੀ ਵਧ ਤੋਂ ਵਧ ਵੋਟਰ ਰਜਿਸਟੇਰਸ਼ਨ ਲਈ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ 'ਚ ਕੋਈ ਵੀ ਨਾਗਰਿਕ ਜਿਸ ਦੀ ਉਮਰ 1 ਜਨਵਰੀ 2021 ਤੱਕ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਸ ਦਾ ਨਾਮ ਵੋਟਰ ਸੂਚੀ 'ਚ ਦਰਜ ਨਹੀਂ ਹੋਇਆ ਹੈ, ਆਪਣੀ ਵੋਟ ਬਣਵਾਉਣ ਲਈ ਆਪਣਾ ਫਾਰਮ 6 ਭਰ ਕਰ ਸਕਦਾ ਹੈ।
ਇਹ ਵੀ ਪੜ੍ਹੋ-'ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸ਼ਚਿਤ'
Voter registration camp
ਇਸ ਮੁਹਿੰਮ ਤਹਿਤ ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ. ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਪੀ.ਡਬਲਯੂ.ਡੀਜ਼. ਵਿਅਕਤੀਆਂ ਦੀ ਵਧ ਤੋਂ ਵਧ ਵੋਟਰ ਰਜਿਸਟਰੇਸ਼ਨ ਲਈ ਪਿੰਗਲਵਾੜਾ ਮਾਂਨਾਵਾਲਾ ਵਿਖੇ ਇਕ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮੁੱਖ ਖਿੱਚ ਦਾ ਕੇਂਦਰ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਰਹੇ।
ਇਹ ਵੀ ਪੜ੍ਹੋ-ਨੋਵਾਵੈਕਸ ਦੇ ਟੀਕੇ ਦਾ ਜੁਲਾਈ ਤੋਂ ਬੱਚਿਆਂ 'ਤੇ ਟਰਾਇਲ ਸ਼ੁਰੂ ਕਰ ਸਕਦੀ ਹੈ ਸੀਰਮ ਇੰਸਟੀਚਿਊਟ
ਵਰਨਣਯੋਗ ਹੈ ਕਿ ਮੋਹਨਾ ਸਿੰਘ ਅਤੇ ਸੋਹਨਾ ਸਿੰਘ ਇਕ ਸਰੀਰ ਵਾਲੇ ਦੋ ਵਿਅਕਤੀ ਹਨ, ਕੈਂਪ ਦੌਰਾਨ ਇਹਨਾ ਦੋਹਾਂ ਵਿਅਕਤੀਆ ਵੱਲੋਂ ਆਪਣੀ ਵੋਟ ਰਜਿਸਟਰੇਸ਼ਨ ਲਈ ਵੱਖ-ਵੱਖ ਫਾਰਮ-6 ਭਰੇ ਗਏ। ਇਸ ਮੌਕੇ ਅਜਿਹੇ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨ੍ਹਾਂ ਕਿਸੇ ਸੰਕੋਚ ਦੇ ਆਪਣੀ ਵੋਟ ਬਣਵਾਉਣ ਲਈ ਸਾਹਮਣੇ ਆਉਣ ਅਤੇ ਦੁਨੀਆ ਦੇ ਵੱਡੇ ਲੋਕਤੰਤਰ ਦਾ ਹਿੱਸਾ ਬਨਣ।
ਇਹ ਵੀ ਪੜ੍ਹੋ-ਖਾਤਾਧਾਰਕਾਂ ਨੂੰ ਵੱਡੀ ਰਾਹਤ, EPFO ਨੇ ਆਧਾਰ ਨੂੰ UAN ਨਾਲ ਲਿੰਕ ਕਰਨ ਦੀ ਵਧਾਈ ਮਿਆਦ