
ਜਗੀਰ ਲਾਲ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸ਼ਾਹਕੋਟ ਵਿਖੇ ਬਾਕੀ ਕਾਰਵਾਈ ਕਰਨ ਲਈ ਲਿਆਂਦਾ ਗਿਆ ਹੈ
ਜਲੰਧਰ (ਸੁਸ਼ੀਲ ਹੰਸ)- ਜ਼ਿਲ੍ਹਾ ਜਲੰਧਰ ਦੀ ਵਿਜੀਲੈਂਸ ਬਿਊਰੋ ਟੀਮ ਨੇ ਹੋਮਗਾਰਡ ਦੇ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਡੀ ਐੱਸ ਪੀ ਵਿਜੀਲੈਂਸ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਟੀਮ ਨੇ ਟਰੈਪ ਲਗਾ ਕੇ ਸ਼ਾਹਕੋਟ ਥਾਣੇ ‘ਚ ਤਾਇਨਾਤ ਹੋਮਗਾਰਡ ਦੇ ਪਲਟੂਨ ਕਮਾਂਡਰ ਜਗੀਰ ਲਾਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਗ੍ਰਿਫ਼ਤਾਰ ਕਰ ਲਿਆ ਅਤੇ ਸ਼ਿਕਾਇਤ ਕਰਤਾ ਮੇਜਰ ਸਿੰਘ ਨੇ ਦੱਸਿਆ ਕਿ ਉਹ ਸ਼ਾਹਕੋਟ ਥਾਣੇ ‘ਚ ਹੋਮਗਾਰਡ ਵਜੋਂ ਤਾਇਨਾਤ ਹੈ ਅਤੇ ਪਲਟੂਨ ਕਮਾਂਡਰ ਜਗੀਰ ਲਾਲ ਉਸ ਦੀਆਂ ਗੈਰ ਹਾਜ਼ਰੀਆਂ ਲਗਾ ਕੇ ਤੰਗ ਪਰੇਸ਼ਾਨ ਕਰਦਾ ਸੀ ਅਤੇ ਹਾਜ਼ਰੀਆਂ ਲਗਾਉਣ ਲਈ ਪੈਸਿਆਂ ਦੀ ਮੰਗ ਕਰਦਾ ਸੀ
Hardev Singh
ਇਹ ਵੀ ਪੜ੍ਹੋ: ਭਾਰਤੀ ਮੂਲ ਦੇ Satya Nadella ਨੂੰ ਮਿਲੀ ਵੱਡੀ ਕਾਮਯਾਬੀ, Microsoft ਨੇ ਬਣਾਇਆ ਕੰਪਨੀ ਦਾ ਚੇਅਰਮੈਨ
ਉਸ ਨੇ ਸਮਾਜ ਸੇਵਕ ਹਰਦੇਵ ਸਿੰਘ ਰਾਮੂਵਾਲ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਅੱਜ ਜਦੋਂ ਜਗੀਰ ਲਾਲ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਟਰੈਪ ਲਗਾ ਕੇ ਬੱਸ ਸਟੈਂਡ ਨੇੜੇ ਵਿਜੀਲੈਂਸ ਟੀਮ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਸ਼ਾਹਕੋਟ ਵਿਖੇ ਬਾਕੀ ਕਾਰਵਾਈ ਕਰਨ ਲਈ ਲਿਆਂਦਾ ਗਿਆ।
Major singh
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਦੇ ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਪਲਟੂਨ ਕਮਾਂਡਰ ਜਗੀਰ ਲਾਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਲੰਧਰ ਵਿਖੇ ਕੀਤੀ ਜਾਵੇਗੀ ਅਤੇ ਜਦੋਂ ਡੀ ਐੱਸ ਪੀ ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਨੂੰ ਪੁਲਿਸ ਥਾਣੇ ਅੰਦਰ ਹੀ ਹਾਜ਼ਰੀ ਲਗਾਉਣ ਦੇ ਨਾਮ ‘ਤੇ ਪਲਟੂਨ ਕਮਾਂਡਰ ਵੱਲੋਂ ਹੋਮਗਾਰਡ ਦੇ ਜਵਾਨ ਕੋਲੋਂ ਰਿਸ਼ਵਤ ਮੰਗਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਮਸਲੇ ਸਬੰਧੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਕਿਸੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਗਈ ਅਤੇ ਜੇਕਰ ਸਥਾਨਕ ਪੱਧਰ ‘ਤੇ ਉਨ੍ਹਾਂ ਤੱਕ ਕੋਈ ਸ਼ਿਕਾਇਤ ਪੁੱਜਦੀ ਤਾਂ ਉਹ ਜ਼ਰੂਰ ਕਾਰਵਾਈ ਕਰਦੇ।