ਟੋਲ ਪਲਾਜ਼ਾ ਕਰਮਚਾਰੀਆਂ ਦਾ ਤਨਖ਼ਾਹਾਂ ਸਬੰਧੀ ਰੇੜਕਾ ਖ਼ਤਮ
Published : Jun 17, 2021, 2:23 am IST
Updated : Jun 17, 2021, 2:23 am IST
SHARE ARTICLE
image
image

ਟੋਲ ਪਲਾਜ਼ਾ ਕਰਮਚਾਰੀਆਂ ਦਾ ਤਨਖ਼ਾਹਾਂ ਸਬੰਧੀ ਰੇੜਕਾ ਖ਼ਤਮ

ਭਵਾਨੀਗੜ੍ਹ ,16 ਜੂਨ  ( ਗੁਰਪ੍ਰੀਤ ਸਿੰਘ ਸਕਰੌਦੀ): ਅੱਜ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਅਤੇ ਫੀਡਬੈਕ ਹਾਈਵੇ ਓ,ਐਮ,ਟੀ, ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿਚਕਾਰ ਕਾਲਾ ਝਾੜ ਟੋਲ ਪਲਾਜਾ ਕਰਮਚਾਰੀਆਂ ਦੀਆਂ ਉਜਰਤਾਂ ਬਕਾਏ ਦੀ ਅਦਾਇਗੀ ਸਬੰਧੀ ਸਮਝੌਤਾ ਮੀਟਿੰਗ ਹੋਈ ਜਿਸ ਵਿੱਚ ਟੋਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਟੋਲ ਪਲਾਜਾ ਕੰਪਨੀ ਫੀਡਬੈਕ ਵਲੋਂ ਜਨਰਲ ਮੈਨੇਜਰ ਪੀਊਸ ਗਾਂਧੀ , ਐਚ,ਆਰ, ਭਰਤ ਰਾਣਾ, ਟੋਲ ਪਲਾਜਾ ਮੈਨੇਜਰ ਆਈਉਬ ਖਾਨ ਸਮੇਤ ਕੰਪਨੀ ਮੈਨੇਜਮੈਂਟ ਹਾਜਿਰ ਹੋਈ, ਟੋਲ ਕੰਪਨੀ ਅਤੇ ਯੂਨੀਅਨ ਸਮਝੌਤੇ ਤਹਿਤ ਕੰਪਨੀ ਨੇ ਕਰਮਚਾਰੀਆਂ ਨੂੰ ਪੰਜ ਮਹੀਨਿਆਂ ਦੀ ਉਜਰਤਾਂ ਦੇ ਬਕਾਏ ਦੀ ਅਦਾਇਗੀ ਪੰਤਾਲੀ ਲੱਖ ਚੋਂਹਠ ਹਜਾਰ ਦੋ ਸੋ ਪਚਾਨਵੇਂ ਰੁਪਏ ( 4564295 ਰੁਪਏ) ਕਰਮਚਾਰੀਆਂ ਦੇ ਸਿੱਧੇ ਤੌਰ ਤੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਏ। 
ਇਸ ਦੌਰਾਨ ਟੋਲ ਪਲਾਜਾ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਪਲਾਜਾ ਕਰਮਚਾਰੀਆਂ ਦੇ ਏਕੇ ਦੀ ਜਿੱਤ ਹੈ ਜੋ ਕਿ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਸਨ ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਟੋਲ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਦੌਰਾਨ ਭੁੱਖ ਹੜਤਾਲ ਤੇ ਬੈਠੇ ਸਨ ਜੋ ਕਿ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰ ਡਿਊਟੀ ਰੈਗੂਲਰ ਬਹਾਲੀ ਲਈ ਲਗਾਤਾਰ ਧਰਨੇ ਤੇ ਬੈਠੇ ਰਹਿਣਗੇ ਉਹਨਾਂ ਕਿ ਜਦੋਂ ਤੱਕ ਨਵੀ ਕੰਪਨੀ ਕਰਮਚਾਰੀਆਂ ਨੂੰ ਡਿਊਟੀ ਤੇ ਬਹਾਲ ਨਹੀਂ ਕਰਦੀ ਉਦੋਂ ਤੱਕ ਟੋਲ ਕਰਮਚਾਰੀਆਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ।
ਇਸ ਮੌਕੇ ਟੋਲ ਪਲਾਜਾ ਯੂਨੀਅਨ ਮੈਂਬਰਾਂ ਦਵਿੰਦਰਪਾਲ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ,ਹਰਜਿੰਦਰ ਸਿੰਘ, ਗੁਰਦੀਪ ਸਿੰਘ ਜੈਜੀ,  ਗੁਰਧਿਆਨ ਸਿੰਘ, ਨਰੈਣ ਸਿੰਘ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਨਾਜਰ ਖਾਨ,ਸਲੀਮ ਖਾਨ, ਕੁਲਦੀਪ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਪਰਵਿੰਦਰ ਸਿੰਘ, ਨਾਜਰ ਸਿੰਘ, ਨਾਜਿਮ ਸਿੰਘ, ਰੰਗੀ ਸਿੰਘ, ਪਰਦੀਪ ਸਿੰਘ, ਜਗਵਿੰਦਰ ਸਿੰਘ, ਪ੍ਰਭੂ ਸਿੰਘ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਸਵਰਨ ਸਿੰਘ, ਗੁਰਜੀਤ ਸਿੰਘ, ਜਾਕਰ ਹੁਸੈਨ, ਕੁਲਵਿੰਦਰ ਸਿੰਘ, ਤੇਜਪਾਲ ਸਰਮਾ, ਸਤਾਰ ਖਾਨ ਆਦਿ ਹਾਜ਼ਰ ਸਨ ।
ਫੋਟੋ =16-14
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement