Ludhiana News : ਲੁਧਿਆਣਾ ਦੇ ਨਾਈਟ ਕਲੱਬ 'ਚ ਦੋ ਧਿਰਾਂ 'ਚ ਹੋਈ ਝੜਪ

By : BALJINDERK

Published : Jun 17, 2024, 1:02 pm IST
Updated : Jun 17, 2024, 1:02 pm IST
SHARE ARTICLE
ਝਗੜੇ ਦੀ ਤਸਵੀਰ
ਝਗੜੇ ਦੀ ਤਸਵੀਰ

Ludhiana News : ਨੱਚਦੀ ਹੋਈ ਲੜਕੀ ਦੇ ਮੋਢੇ ਨਾਲ ਟਕਰਾਉਣ ’ਤੇ ਹੋਇਆ ਝਗੜਾ

Ludhiana News :  ਲੁਧਿਆਣਾ ਵਿਚ ਇੱਕ ਨਾਈਟ ਕਲੱਬ ’ਚ ਦੋ ਧਿਰਾਂ ਵਿਚ ਖੂਨੀ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਸੁਰੱਖਿਆ ਕਰਮੀਆਂ ਨੂੰ ਦਖ਼ਲ ਦੇਣਾ ਪਿਆ। ਚਸ਼ਮਦੀਦਾਂ ਮੁਤਾਬਕ ਦੋਵੇਂ ਧਿਰ ਡਾਂਸ ਫਲੋਰ 'ਤੇ ਡਾਂਸ ਕਰ ਰਹੇ ਸੀ। ਅਚਾਨਕ ਇੱਕ ਲੜਕੇ ਦਾ ਮੋਢਾ ਇੱਕ ਕੁੜੀ ਦੇ ਨਾਲ ਵੱਜ ਗਿਆ। ਇਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਦੇਖਣ ਲੱਗੇ। ਡਾਂਸ ਫਲੋਰ 'ਤੇ ਹੀ ਹੰਗਾਮਾ ਸ਼ੁਰੂ ਹੋ ਗਿਆ। ਇਸ ਝਗੜੇ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚੋਂ ਇੱਕ ਨੂੰ DMC ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਲੱਬ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੋਵਾਂ ਪਾਸਿਆਂ ਦੇ ਲੋਕਾਂ ਦੇ ਨਾਮ ਨੋਟ ਕਰ ਲਏ ਹਨ।

ਇਹ ਵੀ ਪੜੋ:West Bengal Rail accident : ਰਾਜ ਮੰਤਰੀ ਰਵਨੀਤ ਬਿੱਟੂ ਨੇ ਪੱਛਮੀ ਬੰਗਾਲ ਰੇਲ ਹਾਦਸੇ 'ਤੇ ਕੀਤਾ ਦੁੱਖ ਪ੍ਰਗਟ 

ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਇਕੱਠੇ ਕਲੱਬ 'ਚ ਆਏ ਸਨ। ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਡਾਂਸ ਕਰਦੇ ਸਮੇਂ ਅਚਾਨਕ ਉਸ ਦਾ ਹੱਥ ਲੜਕੀ ਦੇ ਮੋਢੇ ਨੂੰ ਛੂਹ ਗਿਆ, ਜਿਸ ਤੋਂ ਬਾਅਦ ਗਾਲ੍ਹਾਂ ਸ਼ੁਰੂ ਹੋ ਗਈਆਂ। ਸਟਾਫ਼ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਕਲੱਬ ਅੰਦਰ ਬੋਤਲਾਂ ਉੱਡਦੀਆਂ ਰਹੀਆਂ। ਤਿੰਨ ਨੌਜਵਾਨਾਂ ਨੂੰ ਬੋਤਲਾਂ ਤੋਂ ਸ਼ੀਸ਼ੇ ਵੀ ਵੱਜੇ। ਇਸ ਮਾਮਲੇ ਸਬੰਧੀ SHO ਪਰਮਵੀਰ ਸਿੰਘ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਮਾਮੂਲੀ ਤਕਰਾਰ ਹੋ ਗਈ। ਪਰ ਕਿਸੇ ਨੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਗੋਲੀ ਚਲਾਈ ਗਈ ਹੈ। ਪੁਲਿਸ ਨੂੰ ਅਜੇ ਤੱਕ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਫਿਰ ਵੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਸੀਂ ਆਪਣੇ ਪੱਧਰ 'ਤੇ ਜਾਂਚ ਕਰ ਰਹੇ ਹਾਂ।

(For more news apart from clash between two parties took placein the night club in Ludhiana News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement