
Punjab News: ਵੱਖ-ਵੱਖ ਥਾਣਿਆਂ 'ਚ ਨਿਭਾਅ ਚੁੱਕੇ ਸਨ ਸੇਵਾ
Punjab policeman's car fell into a deep ravine Dalhousie News: ਗਰਮੀਆਂ ਵਿਚ ਪ੍ਰਵਾਰ ਨਾਲ ਪਹਾੜਾਂ ਵਿਚ ਘੁੰਮਣ ਗਏ ਪੰਜਾਬ ਦੇ ਪੁਲਿਸ ਮੁਲਾਜ਼ਮ ਨਾਲ ਮੰਦਭਾਗਾ ਭਾਣਾ ਵਾਪਰਿਆ ਹੈ।
ਇਹ ਵੀ ਪੜ੍ਹੋ: Assam Electricity Bill News: ਅਸਾਮ 'ਚ VIP ਕਲਚਰ ਖਤਮ, CM ਹਿਮੰਤ ਬਿਸਵਾ ਸਰਮਾ ਸਮੇਤ ਮੰਤਰੀ ਹੁਣ ਖੁਦ ਭਰਨਗੇ ਬਿਜਲੀ ਦੇ ਬਿੱਲ
ਇਥੇ ਉਨ੍ਹਾਂ ਦੀ ਕਾਰ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਉਸ ਦੀ ਮੌਕ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੰਟਰੋਲ ਰੂਮ 'ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਰਮਨ ਕੁਮਾਰ ਦੀ ਹਿਮਾਚਲ ਦੇ ਖਜੀਅਰ 'ਚ ਪਾਰਕਿੰਗ ਦੌਰਾਨ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Spanish couple Beat in Himachal: ਸਾਬਕਾ CM ਚੰਨੀ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਗੱਲ, ਕਾਰਵਾਈ ਦੀ ਕੀਤੀ ਮੰਗ
ਰਮਨ ਕੁਮਾਰ ਆਪਣੇ ਪਰਿਵਾਰ ਨਾਲ ਡਲਹੌਜ਼ੀ ਖੱਜਿਆਰ ਗਿਆ ਹੋਇਆ ਸੀ ਅਤੇ ਜਿਵੇਂ ਹੀ ਉਸ ਨੇ ਖੱਜੀਅਰ ਨੇੜੇ ਕਾਰ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕਾਰ ਪਿੱਛੇ ਖੱਡ ਵਿੱਚ ਜਾ ਡਿੱਗੀ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਮਨ ਕੁਮਾਰ ਵੱਖ-ਵੱਖ ਥਾਣਿਆਂ 'ਚ ਸੇਵਾ ਨਿਭਾਅ ਚੁੱਕਾ ਹੈ ਅਤੇ ਇਸ ਸਮੇਂ ਕੰਟਰੋਲ ਰੂਮ 'ਚ ਤਾਇਨਾਤ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਸਮੇਂ ਉਹ ਗੁਰਦਾਸਪੁਰ ਪੁਲਿਸ ਕੰਟਰੋਲ ਰੂਮ ਵਿੱਚ ਤਾਇਨਾਤ ਸੀ। ਉਧਰ, ਖੱਜਿਆਰ ਰੋਡ 'ਤੇ ਟ੍ਰੈਫਿਕ ਜਾਮ ਨੂੰ ਦੇਖਦਿਆਂ ਰਮਨ ਨੇ ਪਰਿਵਾਰ ਨੂੰ ਪੈਦਲ ਚੱਲਣ ਲਈ ਕਿਹਾ ਅਤੇ ਖੁਦ ਕਾਰ 'ਚ ਬੈਠ ਕੇ ਜਾਣ ਲੱਗਾ। ਪਰਿਵਾਰ ਕੁਝ ਦੂਰ ਹੀ ਗਿਆ ਸੀ ਕਿ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ।
(For more Punjabi news apart from Punjab policeman's car fell into a deep ravine Dalhousie News, stay tuned to Rozana Spokesman)