
Ludhiana News : ਤੇਜ਼ਧਾਰ ਹਥਿਆਰ ਨੂੰ ਪ੍ਰਮੋਟ ਕਰਕੇ ਪੁਲਿਸ ਨੂੰ ਕੀਤਾ ਜਾ ਰਿਹਾ ਚੈਲੈਂਜ, ਥਾਣੇ ’ਚ ਅੰਦਰ ਵੜਦੇ ਦੀ ਬਣਾਈ ਵੀਡੀਓ
Ludhiana News : ਲੁਧਿਆਣਾ ’ਚ ਰਹਿਣ ਵਾਲੀ ਇੱਕ ਲੜਕੀ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਕਾਨੂੰਨ ਦਾ ਕੋਈ ਡਰ ਨਹੀਂ ਹੈ। ਵੀਡੀਓ ਵਿਚ ਲੜਕੀ ਵਲੋਂ ਤੇਜ਼ਧਾਰ ਹਥਿਆਰ ਪਕੜ ਕੇ ਸਿੱਧਾ ਪੁਲਿਸ ਨੂੰ ਚੈਲੇਂਜ ਕੀਤਾ ਜਾ ਰਿਹਾ। ਇਸ ਤੋਂ ਬਾਅਦ ਦੂਸਰੀ ਵੀਡੀਓ ਵਾਇਰਲ ਹੁੰਦੀ ਹੈ। ਜਿਸ ਵਿਚ ਕੁੜੀ ਗਾਣਾ ਲਗਾ ਕੇ ਥਾਣੇ ਦੇ ਅੰਦਰ ਅਤੇ ਬਾਹਰ ਜਾਂਦੇ ਦੀ ਵੀਡੀਓ ਬਣਾ ਕੇ ਵਾਇਰਲ ਕਰਦੀ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਮੁੰਡੇ ਅਤੇ ਕੁੜੀਆਂ ਦੇ ਖ਼ਿਲਾਫ਼ ਆਏ ਦਿਨ ਕਾਰਵਾਈ ਵੀ ਹੁੰਦੀ, ਪਰ ਫਿਰ ਵੀ ਇਹੋ ਜਿਹੇ ਨੌਜਵਾਨ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਆਪਣਾ ਫੇਮ ਭਾਲਣ ਦੀ ਭਾਲ ’ਚ ਰਹਿੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਇਹ ਖ਼ਬਰ ਨਸ਼ਰ ਹੋਣ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਦੀ ਹੈ।
(For more news apart from The video of Ludhiana Habowal is going viral fast News in Punjabi, stay tuned to Rozana Spokesman)