
ਗੈਂਗਸਟਰ ਦਿਲਪ੍ਰੀਤ ਬਾਬਾ ਤੋਂ ਪੁਲਿਸ ਹਾਲੇ ਤਕ ਕੁੱਝ ਖਾਸ ਪੁਛਗਿਛ ਨਹੀ ਕਰ ਸਕੀ ਹੈ। ਸੈਕਟਰ 36 ਥਾਣੇ ਪੁਲਿਸ ਤੋਂ ਬਾਅਦ ਮਲੋਆ ਥਾਣਾ ਪੁਲਿਸ ਨੇ ਸਰਪੰਚ...
ਚੰਡੀਗੜ੍ਹ, ਗੈਂਗਸਟਰ ਦਿਲਪ੍ਰੀਤ ਬਾਬਾ ਤੋਂ ਪੁਲਿਸ ਹਾਲੇ ਤਕ ਕੁੱਝ ਖਾਸ ਪੁਛਗਿਛ ਨਹੀ ਕਰ ਸਕੀ ਹੈ। ਸੈਕਟਰ 36 ਥਾਣੇ ਪੁਲਿਸ ਤੋਂ ਬਾਅਦ ਮਲੋਆ ਥਾਣਾ ਪੁਲਿਸ ਨੇ ਸਰਪੰਚ ਸਤਨਾਮ ਸਿੰਘ ਹਤਿਆ ਮਾਮਲੇ ਵਿਚ ਦਿਲਪ੍ਰੀਤ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਪੈਰ ਦੀ ਹੱਡੀ ਵਿਚ ਦਰਦ ਹੋਣ ਕਾਰਨ ਦਿਲਪ੍ਰੀਤ ਹਾਲੇ ਵੀ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੈ। ਜਿਸ ਕਰਕੇ ਪੁਲਿਸ ਨੂੰ ਉਸਤੋਂ ਪੁਛਗਿੱਛ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਿਲਪ੍ਰੀਤ ਦੀ ਹਾਲਤ ਪਹਿਲਾਂ ਤੋਂ ਬਿਹਤਰ ਹੈ, ਪਰ ਪੁਲਿਸ ਉਸ ਕੋਲੋਂ ਬਹੁਤੀ ਪੁਛਗਿਛ ਨਹੀ ਕਰ ਸਕੀ ਹੈ।
Baba Dilpreet Singh
ਰਿਮਾਂਡ ਖਤਮ ਹੋਣ ਤੋਂ ਬਾਅਦ ਮੰਗਲਵਾਰ ਪੁਲਿਸ ਦਿਲਪ੍ਰੀਤ ਨੂੰ ਮੁੜ ਅਦਾਲਤ ਵਿਚ ਪੇਸ਼ ਕਰੇਗੀ ਜਾਂ ਫ਼ਿਰ ਹਾਲਤ ਠੀਕ ਨਾ ਹੋਣ ਤੇ ਪਹਿਲਾਂ ਦੀ ਤਰਾਂ ਮੈਜਿਸਟਰੇਟ ਹਸਪਤਾਲ ਵਿਚ ਜਾਣਗੇ।ਜਿਕਰਯੋਗ ਹੈ ਕਿ ਸੈਕਟਰ 38 ਵਿਚ ਸਰਪੰਚ ਸਤਨਾਮ ਸਿੰਘ ਦੀ ਹਤਿਆ ਮਾਮਲੇ ਵਿਚ ਮਲੋਆ ਥਾਣਾ ਪੁਲਿਸ ਨੇ ਦਿਲਪ੍ਰੀਤ ਤੋਂ ਪੁੱਛਗਿਛ ਕਰਨ ਲਈ ਉਸਨੂੰ ਪੁਲਿਸ ਰਿਮਾਂਡ ਤੇ ਲਿਆ ਹੈ। ਦਿਲਪ੍ਰੀਤ ਨੇ ਅਪਣੇ ਸਾਥੀਆਂ ਨਾਲ ਮਿਲਕੇ 9 ਅਪ੍ਰੈਲ 2017 ਵਿਚ ਸਰੇਆਮ ਸਰਪੰਚ ਦੀ ਤਲਵਾਰਾਂ ਅਤੇ ਗੋਲੀਆਂ ਮਾਰਕੇ ਹਤਿਆ ਕਰ ਦਿਤੀ ਸੀ। ਪੁਲਿਸ ਨੂੰ ਇਸ ਮਾਮਲੇ ਵਿਚ ਉਸਦੇ ਸਾਥੀਆਂ ਦੀ ਭਾਲ ਹੈ।
Dilpreet baba
ਜਿਸਦੇ ਲਈ ਉਸਤੋਂ ਪੁਛਗਿੱਛ ਕਰਨੀ ਲਾਜ਼ਮੀ ਹੈ। ਦਿਲਪ੍ਰੀਤ ਨੂੰ ਪੁਲਿਸ ਨੇ ਸੈਕਟਰ 43 ਤੋਂ ਮੁੱਠਭੈੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਜਵਾਬੀ ਕਾਰਵਾਈ ਵਿਚ ਪੁਲਿਸ ਫਾਇਰਿੰਗ ਵਿਚ ਦਿਲਪ੍ਰੀਤ ਜ਼ਖ਼ਮੀ ਹੋ ਗਿਆ ਸੀ। ਜਿਸ ਨੂੰ ਪਹਿਲਾਂ ਪੀਜੀਆਈ ਅਤੇ ਹੁਣ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।