
ਅੱਜ ਅਪਣੇ ਅੰਮ੍ਰਿਤਸਰ ਦੌਰੇ 'ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸਾਬਕਾ ਬਾਦਲ ਸਰਕਾਰ ਸਮੇਂ ਹਵਾਈ ਝੂਟਿਆਂ 'ਤੇ ਖਰਚ ਕੀਤੇ ਕਰੋੜਾਂ ਰੁਪਏ ਦੇ ਮਾਮਲੇ ...
ਅੰਮ੍ਰਿਤਸਰ, ਅੱਜ ਅਪਣੇ ਅੰਮ੍ਰਿਤਸਰ ਦੌਰੇ 'ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸਾਬਕਾ ਬਾਦਲ ਸਰਕਾਰ ਸਮੇਂ ਹਵਾਈ ਝੂਟਿਆਂ 'ਤੇ ਖਰਚ ਕੀਤੇ ਕਰੋੜਾਂ ਰੁਪਏ ਦੇ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ, ਇਸ ਨਾਲ ਹੀ ਖਹਿਰਾ ਨੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੂੰ ਹੈਲੀਕਾਪਟਰ 'ਤੇ ਪਹਾੜਾਂ ਦੀ ਸੈਰ ਕਰਨ ਸੰਬੰਧੀ ਵੇਰਵਾ ਨਸ਼ਰ ਕਰਨ ਦੀ ਮੰਗ ਕੀਤੀ ਹੈ।
ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਨੇ ਬਾਦਲ ਪਰਿਵਾਰ ਵਲੋਂ 10 ਸਾਲਾਂ ਵਿਚ 121 ਕਰੋੜ ਰੁਪਏ ਹਵਾਈ ਸਫਰ 'ਤੇ ਖਰਚ ਕੀਤੇ ਜਾਣ ਦਾ ਖੁਲਾਸਾ ਕੀਤਾ ਗਿਆ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਕਿਹੜੇ-ਕਿਹੜੇ ਪਹਾੜਾਂ ਵਿਚ ਗਿਆ ਹੈ ਅਤੇ ਇਸ ਵਿਚ ਕਿਸ-ਕਿਸ ਵਿਅਕਤੀ ਨੇ ਸਫਰ ਕੀਤਾ ਹੈ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
Sukhbir Singh Badal
ਖਹਿਰਾ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਸਮੇਂ ਸਮੇਂ 'ਤੇ ਕਈ ਮੁੱਦੇ ਚੁੱਕੇ ਗਏ ਪਰ ਇਸ ਕਿਸੇ ਵੀ ਮੁੱਦੇ 'ਤੇ ਜਾਂਚ ਨਹੀਂ ਹੋਈ। ਖਹਿਰਾ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਡਰੱਗਸ ਦਾ ਮਸਲਾ, ਕੇਬਲ ਦਾ ਮਸਲਾ, ਗੈਰਕਾਨੂੰਨੀ ਬਿਲਡਿੰਗ ਦਾ ਮਸਲਾ ਉਠਾਇਆ ਇਸ ਦੀ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਜਾਂਚ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਪੰਜਾਬ ਦਾ ਮਸਲਾ ਨਹੀਂ ਉਠਾ ਰਹੇ। ਖਹਿਰਾ ਨੇ ਕਿਹਾ ਕਿ ਸਰਕਾਰੀ ਹਵਾਈ ਜਹਾਜ਼ ਵਰਤਣ ਸਬੰਧੀ ਹਰ ਮਹੀਨੇ ਪੰਜਾਬ ਦੇ ਲੋਕਾਂ ਲਈ ਵਾਈਟ ਪੇਪਰ ਜਾਰੀ ਹੋਵੇ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਟੈਕਸ ਦੇ ਰੂਪ 'ਚ ਦਿੱਤੀ ਆਮਦਨ ਕਿੱਥੇ ਕਿੱਥੇ ਖਰਚ ਹੋ ਰਹੀ ਹੈ ਕਿਉਂਕਿ ਇਹ ਪੈਸਾ ਜਨਤਾ ਦਾ ਹੈ।
Amarinder Singh Chief minister of Punjab
ਇਸ ਤੋਂ ਬਾਅਦ ਰੱਖੇ ਪੱਤਰਕਾਰ ਸੰਮੇਲਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿਚ ਠੇਕੇ 'ਤੇ ਜਾਂ ਐਡਹਾਕ ਤੇ ਕੰਮ ਕਰਦੇ 250 ਦੇ ਕਰੀਬ ਅਧਿਆਪਕਾਂ ਦੇ ਹੱਕ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਵਰਗ ਨਾਲ ਭਾਰੀ ਬੇਇਨਸਾਫੀ ਹੋ ਰਹੀ ਹੈ ਉਨ੍ਹਾਂ ਨੂੰ ਦਿਹਾੜੀਦਾਰ ਕਾਮਿਆਂ ਵਾਂਗ ਵੇਤਨ ਦਿੱਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਸ ਉਚ ਯੋਗਤਾ ਵਾਲੇ ਅਧਿਆਪਕ ਵਰਗ ਨਾਲ ਅਜਿਹਾ ਵਤੀਰਾ ਅਪਨਾਉਣ ਨਾਲ ਉਨ੍ਹਾਂ ਦਾ ਮਨੋਬਲ ਟੁੱਟ ਰਿਹਾ ਹੈ।