ਸਿਵਲ ਸਰਜਨ ਦਫ਼ਤਰ ਮੁਲਾਜ਼ਮਾਂ ਵਲੋਂ ਸਰਕਾਰ ਵਿਰੁਧ ਰੋਸ ਧਰਨਾ 
Published : Jul 17, 2018, 12:33 pm IST
Updated : Jul 17, 2018, 12:33 pm IST
SHARE ARTICLE
People Protesting
People Protesting

ਪੰਜਾਬ ਸਰਕਾਰ ਵਲੋਂ ਦਿਨੋ ਦਿਨ ਮੁਲਾਜ਼ਮਾਂ ਵਿਰੁਧ ਬੇਤਹਾਸ਼ਾ ਟੈਕਸ ਲਾਉਣ 'ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਪਿਛਲੇ ਦਿਨੀ 200 ਰੁਪਏ ਵਿਕਾਸ...

ਹੁਸ਼ਿਆਰਪੁਰ, ਪੰਜਾਬ ਸਰਕਾਰ ਵਲੋਂ ਦਿਨੋ ਦਿਨ ਮੁਲਾਜ਼ਮਾਂ ਵਿਰੁਧ ਬੇਤਹਾਸ਼ਾ ਟੈਕਸ ਲਾਉਣ 'ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਪਿਛਲੇ ਦਿਨੀ 200 ਰੁਪਏ ਵਿਕਾਸ ਟੈਕਸ ਲਗਾ ਕੇ ਮੁਲਾਜ਼ਮਾਂ ਦੀ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਸਿਵਲ ਸਰਜਨ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁਧ ਰੋਸ ਰੈਲੀ ਕੀਤੀ ਤੇ ਜੰਮ੍ਹ ਕੇ ਨਾਹਰੇਬਾਜ਼ੀ ਕੀਤੀ। 

ਇਸ ਮੌਕੇ ਪੈਰਾ ਮੈਡੀਕਲ ਦੇ ਅਰਗੇਨਾਈਜ਼ਰ ਬਸੰਤ ਕੁਮਾਰ ਨੇ ਦਸਿਆ ਕਿ ਪੰਜਾਬ ਸਰਕਾਰ ਭੁੱਖੀ ਨੰਗੀ ਹੋ ਚੁੱਕੀ ਹੈ ਤੇ ਹੁਣ ਮੁਲਾਜ਼ਮਾਂ ਦੇ ਬੇਵਜਾ ਟੈਕਸ ਲਗਾ ਕੇ ਤੰਗ ਕਰਨਾ ਸ਼ੁਰੂ ਕਰ ਦਿਤਾ ਜੋ ਕਿ ਮੁਲਾਜ਼ਮ ਵਰਗ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਪੈਰਾ ਮੈਡੀਕਲ ਦੇ ਪ੍ਰਧਾਨ ਰਣਜੀਤ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾ  ਤੋਂ ਕੋਈ ਮਹਿੰਗਾਈ ਭੱਤੇ  ਦੀ ਕਿਸ਼ਤ ਨਹੀ ਦਿਤੀ ਤੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਹਰ ਘਰ ਵਿਚ ਨੌਕਰੀ, ਕਿਸਾਨਾ ਦੀ ਆਤਮ ਹਤਿਆ  ਤੇ ਨਸ਼ਾ ਜੋ ਪੰਜਾਬ ਵਿਚ ਸ਼ਰ੍ਹੇਆਮ ਵਿੱਕ ਰਿਹਾ ਉਨ੍ਹਾਂ ਤੋਂ ਮੁੱਕਰ ਗਈ ਹੈ।

Income Tax Tax
 

ਦਿਨੋ ਦਿਨ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁਲਾਜ਼ਮਾਂ ਦਾ ਰੋਸ ਵਧਦਾ ਜਾ ਰਿਹਾ ਹੈ ਸਰਕਾਰ ਵਲੋਂ ਮੁਲਾਜ਼ਮਾਂ ਦਾ ਧਿਆਨ ਭਟਕਾਉਣ ਲਈ ਕਦੇ ਡੋਪ ਟੈਸਟ ਤੇ ਹੋਰ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮ ਮਾਰੂ ਨੀਤੀਆ ਨਾ ਬੰਦ ਕੀਤੀਆ ਤੇ ਪੰਜਾਬ ਦਾ ਮੁਲਾਜ਼ਮ ਵੱਡੇ ਪੱਧਰ ਤੇ ਸੰਘਰਸ਼ ਕਰੇਗਾ  ਤੇ ਇਸ ਖਾਮਿਆਜ਼ਜਾ 2019 ਵਿਚ ਭੁਗਤਣਾ ਪਵੇਗਾ।

ਇਸ ਮੌਕੇ ਮਨਿਸਟੀਰੀਅਲ ਸਟਾਫ਼ ਵਲੋਂ ਰਜਿੰਦਰ ਕੌਰ, ਡਰਾਇਵਰ ਯੂਨੀਅਨ ਵਲਂੋ ਪਰਮਜੀਤ ਸਿੰਘ ਤੇ ਸਰਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਦੇਵ ਰਾਜ ਸਿੱਧੂ, ਅਸ਼ੋਕ ਕੁਮਾਰ, ਸੰਜੀਵ ਕੁਮਾਰ ਜਨਰਲ ਸਕੱਤਰ, ਵੀਨਾ , ਜੋਤੀ, ਬਿਮਲਾਦੇਵੀ, ਸੁਮਨ ਸੇਠੀ ਗਗਨ, ਰਕੇਸ਼ ਕੁਮਾਰ, ਵਿਸ਼ਾਲ ਪੁਰੀ ਆਦਿ ਹਾਜ਼ਰ ਸਨ। 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement