ਮਹਾਨ ਕੋਸ਼ ਦੇ ਹਿੰਦੀ ਅੰਕ 'ਚ 'ਮਹਾਨ' ਗ਼ਲਤੀਆਂ!
Published : Jul 17, 2018, 1:12 am IST
Updated : Jul 17, 2018, 1:12 am IST
SHARE ARTICLE
 Amarjit Singh Dhawan Showing Translated Books
Amarjit Singh Dhawan Showing Translated Books

ਧਰਮ, ਇਤਿਹਾਸ, ਦਰਸ਼ਨ, ਕਾਵਿ ਸ਼ਾਸਤਰ, ਚਿਕਿਤਸਾ ਸ਼ਾਸਤਰ ਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਜ਼ੁਬਾਨ ਤੇ ਭਾਸ਼ਾ 'ਚ ਪ੍ਰਮਾਣਕ ਜਾਣਕਾਰੀ ਮੁਹਈਆ ਕਰਨ ਵਾਲਾ ਹਵਾਲਾ.............

ਚੰਡੀਗੜ੍ਹ : ਧਰਮ, ਇਤਿਹਾਸ, ਦਰਸ਼ਨ, ਕਾਵਿ ਸ਼ਾਸਤਰ, ਚਿਕਿਤਸਾ ਸ਼ਾਸਤਰ ਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਜ਼ੁਬਾਨ ਤੇ ਭਾਸ਼ਾ 'ਚ ਪ੍ਰਮਾਣਕ ਜਾਣਕਾਰੀ ਮੁਹਈਆ ਕਰਨ ਵਾਲਾ ਹਵਾਲਾ ਗੰ੍ਰਥ-ਮਹਾਨ ਕੋਸ਼, ਅਜਕਲ, ਲੇਖਕਾਂ, ਵਿਦਵਾਨਾਂ ਤੇ ਮਾਹਰਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਰਨ ਹੈ ਕਿ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਭਾਸ਼ਾ ਵਿਭਾਗ ਦੇ 'ਮਹਾਂਰਾਖਿਆਂ' ਨੇ ਇਸ ਦਾ ਹਿੰਦੀ ਅਨੁਵਾਦ ਕਰਨ ਤੇ ਕਰਵਾਉਣ 'ਚ ਏਨੀਆਂ ਬਜਰ ਗ਼ਲਤੀਆਂ ਕੀਤੀਆਂ ਹਨ ਕਿ ਅਰਬਾਂ ਦੇ ਅਨਰਥ ਕਰ ਦਿਤੇ ਹਨ।

ਇਹ ਵੀ ਚਰਚਾ ਹੈ ਕਿ ਕੁਲ 1247 ਸਫ਼ਿਆਂ ਵਾਲੇ ਇਸ ਗ੍ਰੰਥ ਯਾਨੀ ਮਹਾਨ ਕੋਸ਼ ਜਿਸ ਦੇ 1116 ਮੁਢਲੇ ਸਫ਼ਿਆਂ 'ਚ 132 ਸਫ਼ੇ ਖ਼ੁਦ ਭਾਈ ਕਾਨ੍ਹ ਸਿੰਘ ਨਾਭਾ ਜੋੜ ਗਏ ਸਨ, ਨੂੰ ਥਾਉਂ-ਥਾਈਂ ਐਡਜਸਟ ਕਰਨ ਵੇਲੇ ਯੂਨੀਵਰਸਟੀ ਦੇ ਵਿਦਵਾਨਾਂ ਅਤੇ ਬਾਹਰਲੇ ਲੇਖਕਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਅਤੇ ਕਈ ਤੱਥਾਂ ਨੂੰ ਵੀ ਤੋੜ-ਮਰੋੜ ਦਿਤਾ ਗਿਆ ਹੈ। ਪੰਜਾਬ ਯੂਨੀਵਰਸਟੀ ਤੋਂ ਅੰਗਰੇਜ਼ੀ, ਹਿੰਦੀ 'ਚ ਕੀਤੀ ਐਮ.ਏ. ਅਤੇ ਬੀ.ਏ. ਤਕ ਸੰਸਕ੍ਰਿਤ ਪੜ੍ਹੇ ਅਤੇ ਅਨੁਵਾਦ ਕਰਨ 'ਚ ਡਿਪਲੋਮਾ ਕਰਨ ਵਾਲੇ ਪੰਜਾਬੀ ਲੇਖਕ ਤੇ ਮਾਹਰ ਅਮਰਜੀਤ ਸਿੰਘ ਧਵਨ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਪੰਜਾਬੀ ਯੂਨੀਵਰਸਟੀ ਦੇ ਮਹਾਨ ਕੋਸ਼ ਦੇ ਪੰਜਾਬੀ,

ਅੰਗਰੇਜ਼ੀ ਅਤੇ ਹਿੰਦੀ ਅੰਕ ਦੇ ਕੁੱਝ ਸਫ਼ਿਆਂ ਦਾ ਅਧਿਐਨ ਕਰਨ 'ਤੇ ਪਤਾ ਲੱਗਾ ਹੈ ਕਿ ਅਨੁਵਾਦ ਅਤੇ ਲਿਪੀ ਅੰਤਰਣ ਦੀਆਂ ਬੇਸ਼ੁਮਾਰ ਗ਼ਲਤੀਆਂ ਦੇ ਨਾਲ-ਨਾਲ ਵਿਸ਼ਰਾਮ ਚਿੰਨ੍ਹਾਂ ਅਤੇ ਸ਼ਬਦ ਜੋੜਾਂ 'ਚ ਵੀ ਸਿਰੇ ਦੀਆਂ ਗ਼ਲਤੀਆਂ ਕੀਤੀਆਂ ਹਨ। ਸ. ਧਵਨ ਨੇ ਦਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ 28 ਸਾਲਾਂ ਦੀ ਨਿਰੰਤਰ ਮਿਹਨਤ ਅਤੇ ਲਗਨ ਨਾਲ ਮਹਾਨ ਕੋਸ਼ ਯਾਨੀ ਵੱਡੀ ਡਿਕਸ਼ਨਰੀ ਦਾ ਗ੍ਰੰਥ ਤਿਆਰ ਕੀਤਾ ਜਿਸ ਨੂੰ 1930 'ਚ ਪਟਿਆਲਾ ਦਰਬਾਰ ਦੇ ਖ਼ਰਚੇ ਉਤੇ ਪ੍ਰਕਾਸ਼ਿਤ ਕੀਤਾ। ਇਸ ਨੂੰ ਵੱਖ-ਵੱਖ ਵਿਸ਼ਿਆਂ ਦੇ ਖੋਜੀ, ਵਿਦਿਆਰਥੀ ਅਤੇ ਭਾਸ਼ਾ ਮਾਹਰ ਬਤੌਰ ਵਿਲੱਖਣ ਗੰ੍ਰਥ ਵਰਤਦੇ ਹਨ

ਅਤੇ ਭਵਿੱਖ ਵਿਚ ਹੋਰ ਅੱਗੇ ਖੋਜ 'ਚ ਲੱਗੇ ਹਨ। ਸ. ਅਮਰਜੀਤ ਸਿੰਘ ਧਵਨ ਨੇ ਤੱਥਾਂ ਸਹਿਤ ਦਸਿਆ ਕਿ ਕਿਵੇਂ ਅੰਗਰੇਜ਼ੀ ਅੰਕ ਵਿਚੋਂ ਵਾਧੇ ਦੇ 132 ਉਨ੍ਹਾਂ ਸਫ਼ਿਆਂ ਨੂੰ ਗ਼ਾਇਬ ਕਰ ਦਿਤਾ ਜੋ ਭਾਈ ਕਾਨ੍ਹ ਸਿੰਘ ਨਾਭਾ ਨੇ 1930 ਤੋਂ 1938 ਤਕ 8 ਸਾਲ ਮਿਹਨਤ ਕਰ ਕੇ ਪਿੱਛੇ ਜੋੜੇ ਸਨ ਅਤੇ ਨਾਲ-ਨਾਲ ਲੋੜੀਂਦੇ ਇਸ਼ਾਰੇ ਲਿਖੇ ਸਨ ਕਿ ਕਿਥੇ-ਕਿਥੇ ਲਫ਼ਜ਼ਾਂ ਨੂੰ ਜੋੜਨਾ ਹੈ। ਅਜੀਬ ਤੇ ਮੂਰਖਤਾਈ ਵਾਲੀ ਗੱਲ ਯੂਨੀਵਰਸਟੀ ਨੇ ਇਹ ਕੀਤੀ ਹੋਈ ਹੈ ਕਿ 132 ਸਫ਼ਿਆਂ ਵਾਲੇ ਵਾਧੇ ਦੇ ਸ਼ਬਦਾਂ ਅਤੇ ਸਮੱਗਰੀ ਨੂੰ ਬਣਦੀ ਥਾਂ 'ਤੇ ਜੋੜਨ ਅਤੇ ਸ਼ਾਮਲ ਕਰਨ 'ਚ ਵੱਡੀਆਂ ਗ਼ਲਤੀਆਂ ਕਰ ਦਿਤੀਆਂ ਹਨ।

ਸ. ਧਵਨ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਟੀ ਦੁਆਰਾ ਪ੍ਰਕਾਸ਼ਤ ਮਹਾਨ ਕੋਸ਼ ਦੇ ਪੰਜਾਬੀ ਅੰਕ 'ਚ ਨਾ ਕੇਵਲ ਸੁਤੰਤਰ ਇੰਦਰਾਜ ਨੂੰ ਪਿਛਲੇ ਇੰਦਰਾਜ ਦਾ ਅਰਥ ਬਣਾ ਦਿਤਾ ਗਿਆ ਬਲਕਿ ਇਸ 'ਚ ਵਿਸ਼ਰਾਮ ਚਿੰਨ੍ਹਾਂ ਦੀਆਂ ਅਰਥਾਂ ਦੀ ਕ੍ਰਮ ਸੰਖਿਆ, ਪੰਜਾਬੀ-ਅੰਗਰੇਜ਼ੀ-ਸੰਸਕ੍ਰਿਤ ਅਤੇ ਉਰਦੂ ਭਾਸ਼ਾਵਾਂ ਦੇ ਹਿਜਿਆਂ 'ਚ ਵੀ ਕਾਫ਼ੀ ਉਲਟ-ਫੇਰ ਕੀਤਾ ਹੈ। ਸ. ਧਵਨ ਨੇ ਮੁਢਲੇ ਅਤੇ ਅਸਲੀ ਮਹਾਨ ਕੋਸ਼ ਸਮੇਤ ਸੋਧੇ ਹੋਏ ਕੋਸ਼ ਦੀਆਂ ਦੋਵੇਂ ਕਾਪੀਆਂ 'ਰੋਜ਼ਾਨਾ ਸਪੋਕਸਮੈਨ' ਨੂੰ ਵਿਖਾਈਆਂ। 
ਪਿਛਲੇ ਛੇ ਸਾਲਾਂ ਵਿਚ ਇਸ ਵਿਸ਼ੇ 'ਤੇ ਲੇਖਕਾਂ-ਮਾਹਰਾਂ ਤੇ ਸਬੰਧਤ ਅਧਿਕਾਰੀਆਂ ਦੀ ਬਣਾਈ ਕਮੇਟੀ, ਉਸ ਦੀਆਂ ਕਰਵਾਈਆਂ ਬੈਠਕਾਂ, ਵਾਈਸ ਚਾਂਸਲਰਾਂ,

ਮੁੱਖ ਮੰਤਰੀਆਂ, ਸ਼੍ਰੋਮਣੀ ਕਮੇਟੀ ਪ੍ਰਧਾਨਾਂ, ਰਾਜਪਾਲਾਂ ਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਦਿਤੇ ਮੰਗ-ਪੱਤਰਾਂ ਤੇ ਮੁਲਾਕਾਤਾਂ ਦਾ ਲੰਮਾਂ-ਚੌੜਾ ਵੇਰਵਾ ਦਿੰਦੇ ਹੋਏ ਸ. ਧਵਨ ਨੇ ਕਿਹਾ ਕਿ ਯੂਨੀਵਰਸਟੀ ਨੇ ਇਸ ਸੰਜੀਦਾ ਤੇ ਸੰਵੇਦਨਸ਼ੀਲ ਮੁੱਦੇ 'ਤੇ ਕਤਈ ਗ਼ੌਰ ਨਹੀਂ ਕੀਤਾ। ਲੱਖਾਂ ਰੁਪਏ ਖ਼ਰਚ ਕਰ ਕੇ, ਕੰਪਿਊਟਰ ਰਾਹੀਂ ਛਾਪੇ ਅੰਕਾਂ ਨੂੰ ਪਹਿਲਾਂ ਧੜੱਲੇ ਨਾਲ ਵੇਚਿਆ, ਸਖ਼ਤ ਇਤਰਾਜ਼ 'ਤੇ 11 ਮਈ 2017 ਨੂੰ ਵਿਕਰੀ 'ਤੇ ਰੋਕ ਲਾ ਦਿਤੀ ਪਰ ਚਾਰ ਦਿਨ ਬਾਅਦ ਇਹ ਰੋਕ ਐਵੇਂ ਹਟਾ ਦਿਤੀ। ਇਸ ਉਪ੍ਰੰਤ ਪੰਜਾਬੀ ਯੂਨੀਵਰਸਟੀ ਨੇ ਇਕ ਕਮੇਟੀ ਫਿਰ ਗਠਤ ਕੀਤੀ, ਉਸ ਨੇ ਰੀਪੋਰਟ ਦਿਤੀ ਕਿ ਤਿੰਨੋਂ ਅੰਕਾਂ ਵਿਚ ਗ਼ਲਤੀਆਂ ਹਨ,

ਦੋ ਮਹੀਨੇ ਮਗਰੋਂ 17 ਜੁਲਾਈ 2017 ਨੂੰ ਫਿਰ ਵਿਕਰੀ 'ਤੇ ਪਾਬੰਦੀ ਲਾ ਦਿਤੀ ਅਤੇ ਪੂਰਾ ਇਕ ਸਾਲ ਬੀਤ ਗਿਆ, ਕੋਈ ਅਗਰੇਲੀ ਹਿਲਜੁਲ ਨਹੀਂ ਹੋਈ। 
ਹਿੰਦੀ ਦੇ ਅੰਕ ਵਿਚ ਪਹਿਲੇ ਪੰਜ ਸਫ਼ਿਆਂ ਵਿਚ ਹੀ 48 ਗ਼ਲਤੀਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਸ. ਧਵਨ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਂ ਦੇ ਹਿਜੇ ਵੀ ਗ਼ਲਤ ਹਨ, ਨਵੇਂ ਅੰਕ ਦਾ ਪ੍ਰਕਾਸ਼ਨ ਵਰ੍ਹਾ ਵੀ ਪੁਰਾਣਾ ਹੀ ਲਿਖ ਛਡਿਆ ਅਤੇ ਅਨੈਤਿਕ ਤੇ ਛਲਪੂਰਨ ਕਰਮ ਕਰਨ ਵਾਲੀ ਇਸ ਪੰਜਾਬੀ ਯੂਨੀਵਰਸਟੀ ਨੇ ਆਮ ਲੋਕਾਂ, ਵਿਦਿਆਰਥੀਆਂ ਤੇ ਖੋਜ ਕਰਨ ਵਾਲਿਆਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਚੁਪੀ ਧਾਰੀ ਹੋਈ ਹੈ। ਹਿੰਦੀ ਅੰਕ ਵਿਚ ਗ਼ਲਤੀਆਂ ਦੀ ਭਰਮਾਰ ਮਹਾਨ ਕੋਸ਼ ਦੇ

ਹਿੰਦੀ ਅੰਕ ਵਿਚ ਅਜੇ ਵੀ ਕਈ ਅਜਿਹੇ ਸਫ਼ੇ ਹਨ ਜਿਨ੍ਹਾਂ 'ਤੇ 10-10 ਅਤੇ 12-12 ਗ਼ਲਤੀਆਂ ਹਨ। ਸਫ਼ਾ ਨੰਬਰ 49 ਅਤੇ 110 ਉਤੇ ਲਗਭਗ 35 ਸ਼ਬਦਾਂ ਵਿਚ ਗੜਬੜੀ ਹੈ। ਮਹਾਂਕੋਸ਼ ਵਿਚ ਭਾਗਵਤ ਪੁਰਾਣ ਦੇ ਦਸਵੇਂ ਸਕੰਧ ਦੇ ਇਕ ਸ਼ਲੋਕ ਬਾਰੇ ਸ. ਧਵਨ ਨੇ ਦਸਿਆ ਕਿ ਯੂਨੀਵਰਸਟੀ ਵਲੋਂ ਛਾਪੇ ਤਿੰਨ ਅੰਕਾਂ ਵਿਚ ਇਸ ਸ਼ਲੋਕ ਦੀ ਵੱਖੋ-ਵਖਰੀ ਪੇਸ਼ਕਾਰੀ ਕੀਤੀ ਹੈ। ਕਿਤੇ ਸਿਰਫ਼ ਇਕ ਸਤਰ ਹੈ, ਕਿਤੇ ਪੂਰਾ ਸ਼ਲੋਕ ਹੈ, ਮੁਢਲੇ ਪੰਜਾਬੀ ਵਾਲੇ ਮਹਾਨ ਕੋਸ਼ ਵਿਚ ਇਹ ਸ਼ਲੋਕ ਹੀ ਨਹੀਂ ਦਿਤਾ ਹੋਇਆ।

ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਵਾਲੀਆਂ ਮਹਾਨ ਕੋਸ਼ ਦੀਆਂ ਤਿੰਨੋਂ ਅੰਕਾਂ ਵਿਚ ਹੋਈਆਂ ਤੇ ਕੀਤੀਆਂ ਅਣਗਿਣਤ ਬਜਰ ਗ਼ਲਤੀਆਂ ਨੂੰ ਠੀਕ ਕਰਨ, ਭਵਿੱਖ ਲਈ ਸੋਧਾਂ ਕਰਨ, 132 ਸਫ਼ਿਆਂ ਦੀਆਂ ਕੀਤੀਆਂ ਤਰਮੀਮਾਂ ਜਾਂ ਵਾਧਿਆਂ ਨੂੰ ਥਾਉਂ-ਥਾਈਂ ਐਡਜਸਟ ਕਰਨ ਲਈ ਵੱਖੋ-ਵਖਰੀਆਂ ਰੀਵਿਊ ਕਮੇਟੀਆਂ ਸਥਾਪਤ ਕਰਨ ਦੀ ਮੰਗ ਕਰਦਿਆਂ ਧਵਨ ਨੇ ਕਿਹਾ ਕਿ ਯੂਨੀਵਰਸਟੀ ਦੇ ਵੀਸੀ ਸ. ਘੁੰਮਣ, ਭਾਸ਼ਾ ਵਿਭਾਗ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਮੁੱਖ ਮੰਤਰੀ ਤੇ ਰਾਜਪਾਲ ਇਸ ਗੰਭਰ ਮੁੱਦੇ 'ਤੇ ਗ਼ੌਰ ਕਰਨ ਅਤੇ ਅਗਲੀ ਕਾਰਵਾਈ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement