
ਜੀ ਪੰਜਾਬ ਹਰਿਆਣਾ ਹਿਮਾਚਲ' ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਘਰ 'ਚ ਇਕ ਮਸ਼ਾਲ, ਨਸ਼ਾ ਮੁਕਤ ਪੰਜਾਬ ਦੀ ਮਸ਼ਾਲ ਲੋਕਾਾ ਨੇ ਹੱਥਾਾ 'ਚ ਲੈ ਕੇ ਨਸ਼ਿਆਂ...
ਧੂਰੀ, 'ਜੀ ਪੰਜਾਬ ਹਰਿਆਣਾ ਹਿਮਾਚਲ' ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਘਰ 'ਚ ਇਕ ਮਸ਼ਾਲ, ਨਸ਼ਾ ਮੁਕਤ ਪੰਜਾਬ ਦੀ ਮਸ਼ਾਲ ਲੋਕਾਾ ਨੇ ਹੱਥਾਾ 'ਚ ਲੈ ਕੇ ਨਸ਼ਿਆਂ ਵਿਰੁਧ ਅਕਾਸ਼ ਗੁੰਜਾਊ ਨਾਹਰੇ ਲਾਉਾਦਿਆਾ ਸੰਗਰੂਰ ਟੀਮ ਡਾ ਏ ਐਸ ਮਾਨ, ਮੋਹਨ ਸ਼ਰਮਾ, ਬਲਦੇਵ ਸਿੰਘ ਗੋਸਲ, ਪ੍ਰੋ ਸੰਤੋਖ ਕੌਰ ਨੇ ਕਿਹਾ ਕਿ ਅੱਜ ਨਸ਼ਿਆਂ ਦਾ ਪੰਜਾਬ 'ਚ ਹੜ੍ਹ ਆਇਆ ਹੋਇਆ, ਸਾਡਾ ਸਾਰਿਆਾ ਦਾ ਬੋਲਣ ਦਾ ਫ਼ਰਜ਼ ਹੈ,
ਜੇ ਅੱਜ ਨਾ ਬੋਲੇ, ਬੋਲਣ ਜੋਗੇ ਨੀ ਰਹਿਣਾ | ਅਸੀਂ ਅੱਜ ਕਿਸ ਸਥਿਤੀ 'ਤੇ ਪਹੁੰਚ ਗਏ ਹਾਂ ਕਿ ਪੰਜਾਬ ਵਿਚ ਜੀ ਪੰਜਾਬ ਟੀ ਵੀ ਚੈਨਲ 'ਤੇ ਸਮਾਜ ਸੇਵੀਆਾ ਨੂੰ ਚਿੱਟੇ ਵਿਰੁਧ 'ਮਰੋ ਜਾਂ ਵਿਰੋਧ ਕਰੋ' ਹਰ ਘਰ 'ਚ ਇਕ ਮਸ਼ਾਲ ਦਿਨ ਮਨਾਉਣੇ ਪੈ ਰਹੇ ਨੇ, ਕਿ ਜੇ ਘਰਾਾ 'ਚੋਂ ਨਿਕਲ ਕੇ ਸੜਕਾਾ 'ਤੇ ਨਹੀਂ ਆਉਣਾ ਤਾਾ ਮਰੀ ਚੱਲੋ ਤੇ ਹਨੇਰ ਗਰਦੀ ਇਹ ਕਿ ਹਰ ਰੋਜ਼ 3-4 ਨੌਜਵਾਨ ਮੁੰਡੇ ਚਿੱਟੇ ਦੇ ਨਸ਼ੇ ਨਾਲ ਮਰ ਰਹੇ ਨੇ,
Zee Punjab Haryana Himachal
ਪਰ ਅਜੇ ਵੀ ਵਕਤ ਹੈ ਸੰਭਲ ਜਾਈਏ ਅਜੇ ਪੰਜਾਬ ਸਿਉਾ ਮਰਿਆ ਨੀਂ ਜ਼ਖ਼ਮੀ ਹੋਇਆ ਹੈ | ਅੱਜ ਕੋਈ ਅੱਖ ਨੀਂ ਜਿਸ 'ਚ ਹੰਝੂ ਨਾ ਹੋਵੇ, ਮਾਵਾਂ ਦੇ ਕੀਰਨੇ ਝੱਲੇ ਨੀਂ ਜਾਾਦੇ, ਜਿੰਨ੍ਹਾਂ ਨੇ ਅੱਖਾਾ 'ਚ ਪੁੱਤ ਨੂੰ ਸਿਹਰੇ ਬੰਨੀ ਘੋੜੀ ਚੜਦਿਆਾ ਦੇਖਣਾ ਸੀ | ਟੀਮ ਸੰਗਰੂਰ ਦੀ ਅਗਵਾਈ 'ਚ ਲੋਕਾਾ ਨੇ ਨਸ਼ਿਆਾ ਵਿਰੁਧ ਅਕਾਸ਼ ਗੁੰਜਾਉ ਨਾਹਰੇ ਲਾਉਾਦਿਆਾ ਵੱਡੇ ਚੌਕ ਤੋਂ ਧੂਰੀ ਗੇਟ ਹੁਦਿਆਾ ਮਹਾਂਵੀਰ ਚੌਕ ਪਹੁੰਚ ਕੇ ਵਾਪਸੀ 'ਤੇ ਬੱਸ ਸਟੈਂਡ ਕੋਲ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਰੈਲੀ ਖ਼ਤਮ ਕੀਤੀ, ਐਮ ਐਲ ਏ ਹਰਪਾਲ ਸਿੰਘ ਚੀਮਾ,ਵਿਕਰਮ ਸਿੱਧੂ, ਰਿਪੂਦੱਮਨ ਢਿੱਲੋਂ, ਡਾ. ਅਨਵਰ ਭਸੌੜ, ਜਗਨ ਨਾਥ ਗੋਇਲ,
ਪਵਿੱਤਰ ਕੌਰ ਗਰੇਵਾਲ, ਅਮਰੀਕ ਗਾਗਾ, ਅਮਨਦੀਪ ਸਿਮੀ, ਸੁਰਿੰਦਰਪਾਲ ਸਿੰਘ ਸਿਦਕੀ ਨੇ ਨੌਜਵਾਨਾਂ ਨੂੰ ਪਿੰਡਾਂ 'ਚ, ਮੁਹੱਲਿਆਂ 'ਚ ਨਸ਼ਿਆਾ ਵਿਰੁਧ ਠੀਕਰੀ ਪਹਿਰੇ ਦੇਣ ਦੀ ਅਪੀਲ ਕੀਤੀ | ਸਰਕਾਰ ਤੋਂ ਰੈਡ ਕਰਾਸ ਵਲੋਂ ਨਸ਼ਾ ਛੁਡਾਉ ਕੇਂਦਰ ਖੋਲਣ ਦੀ ਮੰਗ ਕੀਤੀ | ਲੋਕਾਾ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਸ਼ੇ ਛੁਡਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ, ਪੰਚਾਇਤਾਂ ਨੂੰ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਮਤੇ ਪਾਉਣ ਦੀ ਅਪੀਲ ਕੀਤੀ |