ਬਠਿੰਡਾ ਥਰਮਲ ਪਲਾਂਟ ਦੀ ਮਸ਼ੀਨਰੀ ਵੇਚਣ ਦੀ ਤਿਆਰੀ
Published : Jul 17, 2020, 9:24 am IST
Updated : Jul 17, 2020, 9:24 am IST
SHARE ARTICLE
Thermal Plant
Thermal Plant

ਪਹਿਲਾਂ ਥਰਮਲ ਪਲਾਂਟ ਦੀ ਜ਼ਮੀਨ ਪੁੱਡਾ ਹਵਾਲੇ ਕੀਤੀ J ਥਰਮਲ ਢਾਹੁਣ ਲਈ ਸਰਕਾਰ ਨੇ ਜਾਰੀ ਕੀਤਾ ਟੈਂਡਰ

ਬਠਿੰਡਾ, 16 ਜੁਲਾਈ (ਸੁਖਜਿੰਦਰ ਮਾਨ) : ਦਹਾਕਿਆਂ ਤਕ ਬਠਿੰਡਾ ਦੇ ਟਿੱਬਿਆਂ ਨੂੰ ਰੰਗਭਾਗ ਲਾਉਣ ਵਾਲੇ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਨੂੰ ਸਰੀਰਕ ਤੌਰ 'ਤੇ ਖ਼ਤਮ ਕਰਨ ਲਈ ਸਰਕਾਰ ਨੇ ਤਿਆਰੀਆਂ ਵਿੱਢ ਦਿਤੀਆਂ ਹਨ। ਪਿਛਲੇ ਦਿਨੀਂ ਪੰਜਾਬ ਵਜ਼ਾਰਤ ਵਲੋਂ ਥਰਮਲ ਦੇ ਨਾਂ ਬੋਲਦੀ 1687 ਏਕੜ ਜ਼ਮੀਨ ਨੂੰ ਪੁੱਡਾ ਹਵਾਲੇ ਕਰਨ ਦੇ ਲਏ ਫ਼ੈਸਲੇ ਤੋਂ ਬਾਅਦ ਹੁਣ ਇਸ ਪਲਾਂਟ ਨੂੰ ਢਾਹੁਣ ਲਈ ਟੈਂਡਰ ਜਾਰੀ ਕਰ ਦਿਤਾ ਗਿਆ ਹੈ। ਇਸ ਲਈ 20 ਜੁਲਾਈ ਤਕ ਠੇਕੇਦਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜਿਸਤੋਂ ਬਾਅਦ 20 ਅਗੱਸਤ ਨੂੰ ਬੋਲੀ ਰੱਖੀ ਗਈ ਹੈ।

ਪਿਛਲੇ ਦਿਨੀਂ ਪਾਵਰਕਾਮ ਵਲੋਂ ਜਾਰੀ ਟੈਂਡਰ ਤਹਿਤ ਇਸ ਪਲਾਂਟ ਦੀ ਸਾਰੀ ਮਸ਼ੀਨਰੀ ਰਿਜ਼ਰਵ ਕੀਮਤ 132 ਕਰੋੜ ਰੱਖੀ ਗਈ ਹੈ। ਇਸ ਵਿਚ ਚਿਮਨੀਆਂ ਸਹਿਤ ਸਾਰਾ ਇਮਾਰਤੀ ਮਟੀਰੀਅਲ, ਮਸ਼ੀਨਰੀ, ਤਾਰਾਂ ਤੇ ਪਾਇਪ ਲਾਈਨ ਆਦਿ ਸਾਰਾ ਕੁੱਝ ਸ਼ਾਮਲ ਹੈ। ਗੌਰਤਲਬ ਹੈ ਕਿ ਮੌਜੂਦਾ ਸਰਕਾਰ ਨੇ ਇਕ ਜਨਵਰੀ 2018 ਤੋਂ ਇਸ ਥਰਮਲ ਪਲਾਂਟ ਨੂੰ ਪੱਕੇ ਤੌਰ 'ਤੇ ਬੰਦ ਕਰ ਦਿਤਾ ਸੀ। ਜਿਸਤੋਂ ਬਾਅਦ ਹੀ ਇਸਨੂੰ ਢਾਹੁਣ ਤੇ ਇਸਦੀ ਜ਼ਮੀਨ ਵੇਚਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਪ੍ਰੰਤੂ ਹੁਣ ਪਿਛਲੇ ਇਕ ਮਹੀਨੇ ਤੋਂ ਇਸਦੀ ਹੋਂਦ ਮਿਟਾਉਣ ਲਈ ਸਰਕਾਰ ਵਲੋਂ ਜੰਗੀ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਹਾਲਾਂਕਿ ਵਿਰੋਧੀ ਪਾਰਟੀਆਂ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ। ਇਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਾਬੇ ਨਾਨਕ ਦੀ 500ਵੀਂ ਜਨਮ ਸ਼ਤਾਬਦੀ ਮੌਕੇ ਸਾਲ 1969 'ਚ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ ਰਖਿਆ ਗਿਆ ਸੀ। ਜਿਸਤੋਂ ਬਾਅਦ 110-110 ਮੈਗਾਵਾਟ ਵਾਲੇ ਚਾਰ ਯੂਨਿਟਾਂ ਵਿਚੋਂ ਆਖ਼ਰੀ ਨੇ 1976 ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਕੁੱਝ ਸਾਲ ਪਹਿਲਾਂ ਇਸ ਪਲਾਂਟ ਦੇ ਨਵੀਨੀਕਰਨ ਉਪਰ ਵੀ ਕਰੀਬ 715 ਕਰੋੜ ਰੁਪਏ ਖ਼ਰਚਿਆਂ ਗਿਆ ਸੀ।

PhotoPhoto

ਜਿਸਤੋਂ ਬਾਅਦ ਇਸਦੀ ਮਿਆਦ 2030 ਤਕ ਵਧ ਗਈ ਸੀ। ਪ੍ਰੰਤੂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਤੇ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ ਇਸਦੀ ਚਿਮਨੀਆਂ ਵਿਚੋਂ ਸਦਾ ਲਈ ਧੂੰਆ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਹੈ। ਹਾਲਾਂਕਿ ਸਾਲ 2017 ਦੀਆਂ ਚੋਣਾਂ ਸਮੇਂ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਭਰੋਸਾ ਦਿਤਾ ਸੀ।  ਉਧਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਇਪੰਲਾਈਜ਼ ਫ਼ੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਇਸ ਮੁੱਦੇ 'ਤੇ ਸਰਕਾਰ ਬਹਿਸ ਕਰਨ ਤੋਂ ਵੀ ਭੱਜ ਰਹੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਵਾਲ ਪ੍ਰੋਗਰਾਮ ਤਹਿਤ ਉਨ੍ਹਾਂ ਇਸ ਮੁੱਦੇ 'ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬਹਿਸ ਕਰਵਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਕੋਈ ਜਵਾਬ ਨਹੀਂ ਦਿੱਤਾ। ਸ: ਸੰਧੂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਇਸੇ ਪਲਾਂਟ ਨੂੰ ਪਰਾਲੀ ਨੂੰ ਚਲਾਉਣ ਦਾ ਭਰੋਸਾ ਦਿਤਾ ਸੀ। ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਪੰਨੂ ਨੇ ਇਸ ਇਸ਼ਤਿਹਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ ਅਤੇ ਹੁਣ ਇਸਦਾ ਸਾਮਾਨ ਵੇਚ ਕੇ ਜ਼ਮੀਨ ਵੇਚਣ ਦੇ ਫ਼ੈਸਲੇ ਨੂੰ ਥਰਮਲ ਦੇ ਮੁਲਾਜ਼ਮ ਲਾਗੂ ਨਹੀਂ ਹੋਣ ਦੇਣਗੇ।

ਝੀਲਾਂ ਤੇ ਕੂਲਿੰਗ ਟਾਵਰ ਨੂੰ ਰਖਿਆ ਜਾਵੇਗਾ ਬਰਕਰਾਰ
ਬਠਿੰਡਾ: ਉਧਰ ਇਹ ਵੀ ਪਤਾ ਚੱਲਿਆ ਹੈ ਕਿ ਬਠਿੰਡਾ ਪੱਟੀ ਦੇ ਲੋਕਾਂ ਵਿਚ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਪਨਪ ਰਹੇ ਗੁੱਸੇ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਫ਼ਿਲਹਾਲ ਥਰਮਲ ਦੀਆਂ ਝੀਲਾਂ ਤੇ ਇਸਦੇ ਕੂਲਿੰਗ ਟਾਵਰਾਂ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ। ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਦਸਿਆ ਕਿ ਲਗਾਏ ਟੈਂਡਰ ਵਿਚ ਉਕਤ ਦੋਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement