ਨਿਊਜ਼ੀਲੈਂਡ ਦੇ ਕਿਸਾਨ ਅਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੜਕਾਂ ’ਤੇ ਉਤਰੇ
Published : Jul 17, 2021, 12:19 am IST
Updated : Jul 17, 2021, 12:19 am IST
SHARE ARTICLE
image
image

ਨਿਊਜ਼ੀਲੈਂਡ ਦੇ ਕਿਸਾਨ ਅਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੜਕਾਂ ’ਤੇ ਉਤਰੇ

ਔਕਲੈਂਡ, 16 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਲੇਬਰ ਸਰਕਾਰ ਨੇ ਆਮ ਨੌਕਰੀਪੇਸ਼ਾ ਵਾਲਿਆਂ ਦੀਆਂ ਜੇਬਾਂ ਦੇ ਵਿਚ ਤਾਂ ਕੋਰੋਨਾ ਦੇ ਚਲਦਿਆਂ ਕੁੱਝ ਨਾ ਕੁੱਝ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਖੀਸਿਆਂ ਵਿਚ ਨਾ-ਮਾਤਰ ਹੀ ਕੱੁਝ ਗਿਆ। ਕਾਮਿਆਂ ਦੀ ਖ਼ਾਤਰ ਤਾਂ ਸਬਸਿਡੀਆਂ ਮਿਲ ਗਈਆਂ ਪਰ ਜਿਹੜੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਉਸ ਦੀ ਭਰਪਾਈ ਵਾਸਤੇ ਕੁੱਝ ਖ਼ਾਸ ਨਾ ਕੀਤਾ ਗਿਆ। ਕਿਸਾਨ ਪਹਿਲਾਂ ਹੀ ਕਾਮਿਆਂ ਦੀ ਘਾਟ ਕਾਰਨ ਪ੍ਰੇਸ਼ਾਨੀ ਵਿਚ ਚਲ ਰਹੇ ਸਨ ਅਤੇ ਉਪਰੋਂ ਸਰਕਾਰ ਦੀ ਸਖ਼ਤ ਹੁੰਦੀ ਜਾ ਰਹੀ ਨਿਯਮਾਂਵਾਲੀ ਵੀ ਉਨ੍ਹਾਂ ਦੇ ਸਿਰ ਉਤੇ ਪੈ ਰਹੀ ਸੀ। ਅਜਿਹੇ ਕੁੱਝ ਕਾਰਨਾਂ ਕਰ ਕੇ ਹੁਣ ਨਿਊਜ਼ੀਲੈਂਡ ਦੇ ਕਿਸਾਨਾਂ ਨੇ ਅੱਜ ਦੇਸ਼ ਦਾ ਸੱਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦਾ ਬੀੜਾ ਚੁਕਿਆ ਹੈ। 
ਨਿਊਜ਼ੀਲੈਂਡ ਦੇ 50-55 ਵੱਖ-ਵੱਖ ਥਾਵਾਂ ਉਤੇ ਕਿਸਾਨ ਅਪਣੇ ਵੱਡੇ-ਛੋਟੇ ਟਰੈਕਟਰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਸੜਕਾਂ ਜਿਨ੍ਹਾਂ ਵਿਚ ਮੋਟਰ ਵੇਅ, ਹਾਈਵੇਅ, ਐਕਸਪ੍ਰੈਸ ਵੇਅ ਅਤੇ ਸ਼ਹਿਰੀ ਸੜਕਾਂ ਵਲ ਨਿਕਲ ਗਏ ਹਨ। ਇਹ ਵਿਰੋਧ ਪ੍ਰਦਰਸ਼ਨ ਸਾਫ਼ ਪਾਣੀ, ਸਵਦੇਸ਼ੀ ਜੈਵਿਕ ਵਿਭਿੰਨਤਾ, ਵਾਹਨ ਅਤੇ ਵਾਤਾਵਰਣ ਬਦਲਾਅ ਨੂੰ ਲੈ ਕੇ ਬਣ ਰਹੇ ਨਿਯਮਾਂ ਦੇ ਸਬੰਧ ਵਿਚ ਕੀਤਾ ਗਿਆ। 
ਵੱਡੇ-ਵੱਡੇ ਟਰੈਕਟਰ, ਯੂਟ, ਕਿਸਾਨਾਂ ਦੇ ਕੁੱਤੇ ਅਤੇ ਹੋਰ ਵੱਡੇ ਵਾਹਨ ਅੱਜ ਔਕਲੈਂਡ ਸ਼ਹਿਰ ਦੀਆਂ ਸੜਕਾਂ ਉਤੇ ਲੰਮੀ ਕਤਾਰ ਵਿਚ ਘੁੰਮਦੇ ਨਜ਼ਰ ਆਏ। ਲੋਕਾਂ ਨੇ ਸੜਕਾਂ ਕੰਢੇ ਖੜ ਕੇ ਹਾਰਨ ਮਾਰ ਕੇ ਉਨ੍ਹਾਂ ਦਾ ਸਮਰਥਨ ਕੀਤਾ। ਕਿਸਾਨਾਂ ਨੇ ਅਪਣੇ ਟਰੈਕਟਰ ਉਤੇ ਦੇਸ਼ ਦਾ ਰਾਸ਼ਟਰੀ ਝੰਡਾ ਲਾਇਆ ਹੋਇਆ ਸੀ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement