ਰਕੇਸ਼ ਨਈਅਰ ਨੂੰ  ਟਰੱਸਟ ਦਾ ਚੇਅਰਮੈਨ ਲਗਾ ਰਾਣਾ ਕੇ.ਪੀ ਨੇ ਅਪਣੀ ਜਿੱਤ ਤੇ ਲਗਾਈ ਮੋਹਰ
Published : Jul 17, 2021, 7:31 am IST
Updated : Jul 17, 2021, 7:31 am IST
SHARE ARTICLE
image
image

ਰਕੇਸ਼ ਨਈਅਰ ਨੂੰ  ਟਰੱਸਟ ਦਾ ਚੇਅਰਮੈਨ ਲਗਾ ਰਾਣਾ ਕੇ.ਪੀ ਨੇ ਅਪਣੀ ਜਿੱਤ ਤੇ ਲਗਾਈ ਮੋਹਰ

ਤਾਜ਼ਪੋਸ਼ੀ ਸਮਾਗਮ ਦੀ ਹਾਜ਼ਰੀ ਨੇ ਬਦਲੇ ਸਿਆਸੀ ਸਮੀਕਰਨ

ਨੰਗਲ, 16 ਜ਼ੁਲਾਈ (ਕੁਲਵਿੰਦਰ ਭਾਟੀਆ) : ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋ ਰਕੇਸ਼ ਨਈਅਰ ਦੀ ਚੋਣ ਕਰਕੇ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸਥਾਨਕ ਵਿਧਾਇਕ ਵਲੋਂ ਆਪਣੀ ਰਾਜਨੀਤਕ ਸੂਝ ਬੂਝ ਦਾ ਹੀ ਸਬੂਤ ਨਹੀ ਦਿਤਾ ਸਗੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਪਣੀ ਜਿੱਤ ਦੀ ਪੱਕੀ ਮੋਹਰ ਵੀ ਲਗਾ ਲਈ ਹੈ | 
ਦੱਸਣਾ ਬਣਦਾ ਹੈ ਕਿ ਨਈਅਰ ਪ੍ਰਵਾਰ ਵਲੋਂ ਹਮੇਸ਼ਾਂ ਹੀ ਕਾਂਗਰਸ ਦੇ ਉਮੀਦਵਾਰਾਂ ਨੂੰ  ਜਿਤਾਉਣ ਵਿੱਚ ਅਪਣਾ ਅਹਿਮ ਰੋਲ ਅਦਾ ਕੀਤਾ ਹੈ ਅਤੇ ਸ਼ਾਇਦ ਇਹੀ ਕਾਰਨ ਸੀ ਕਿ ਰਾਣਾ ਕੰਵਰਪਾਲ ਸਿੰਘ ਵਲੋਂ ਆਪਣੇ ਭਾਸ਼ਣ ਵਿੱਚ ਕਿਹਾ ਗਿਆ ਕਿ ''ਇਲਾਕੇ ਅਤੇ ਮੈਨੂੰ ਨਈਅਰ ਪ੍ਰੀਵਾਰ ਦੀ ਬਹੁਤ ਦੇਣ ਹੈ ਅਤੇ ਨਈਅਰ ਸਾਹਿਬ ਨੂੰ  ਚੇਅਰਮੈਨ ਬ ਣਾਉਣਾ ਇਸ ਦਾ ਕਿਨਕਾ ਮਾਤਰ ਹੀ ਹੈ | '' 
ਨਈਅਰ ਪ੍ਰਵਾਰ ਸਿਰਫ਼ ਰਾਜਨੀਤਕ ਪੈਂਠ ਹੀ ਨਹੀ ਰੱਖਦੇ ਸਗੋ ਧਾਰਮਕ, ਸਮਾਜਕ ਅਤੇ ਸਾਹਿਤਕ ਸ਼ਖਸ਼ੀਅਤਾਂ ਵਜੋ ਵੀ ਉਨ੍ਹਾਂ ਨੂੰ  ਸਮਾਗਮਾਂ ਵਿਚ ਮਾਨਤਾਂ ਦਿਤੀ ਜਾਂਦੀ ਹੈ | ਇਹੀ ਕਾਰਨ ਸੀ ਕਿ ਜਿਥੇ ਕੱਲ ਸਮਾਗਮ ਵਿਚ ਗੁਰਦਵਾਰਾਂ ਕਮੇਟੀ ਅਤੇ ਮੰਦਰ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਉਥੇ ਹੀ ਸਟੇਜ਼ ਦਾ ਸੰਚਾਲਨ ਸਾਹਿਤਕ ਸ਼ਖਸ਼ੀਅਤ ਦਵਿੰਦਰ ਸ਼ਰਮਾਂ ਵਲੋਂ ਨਿਭਾਈ ਗਈ ਜੋ ਕਿ ਕਦੀ ਹੀ ਰਾਜਨੀਤਕ ਸਮਾਗਮਾਂ ਵਿਚ ਨਜ਼ਰੀ ਪੈਂਦੇ ਹਨ | ਇਲਾਕੇ ਦੇ ਲਗ਼ਭਗ਼ ਸਮੂਹ ਡਾਕਟਰਾਂ ਤੋਂ ਇਲਾਵਾਂ ਕਈ ਵਪਾਰ ਮੰਡਲਾਂ ਵਲੋਂ ਉਨ੍ਹਾਂ ਨੂੰ  ਸਨਮਾਨਤ ਕਰਨਾਂ ਇਸ ਗੱਲ ਦੀ ਹਾਮੀ ਭਰਦਾ ਸੀ ਕਿ ਹਰ ਵਰਗ ਰਕੇਸ਼ ਨਈਅਰ ਨਾਲ ਹੈ |  ਦੂਸਰੇ ਪਾਸੇ ਇਲਾਕੇ ਵਿੱਚ ਕਿਸੇ ਸਮੇਂ ਸਰਗਰਮ ਰਹੇ ਅਤੇ ਦਲਿਤ ਸਮਾਜ ਸਮਾਜ ਨੂੰ  ਸੇਧ ਦੇਣ ਵਾਲੇ ਡਾ. ਕੇ.ਆਰ ਆਰੀਆਂ ਵੀ ਇਸ ਸਮਾਗਮ ਵਿੱਚ ਸ਼ਾਮਲ ਰਹੇ |  ਕੱਲ ਦੇ ਸਮਾਗਮ ਵਿੱਚ ਕੁਝ ਅਜਿਹੇ ਭਾਜਪਾਈ ਵੀ ਹਾਜ਼ਰ ਰਹੇ ਜਿਨ੍ਹਾਂ ਦੀ ਚਰਚਾਂ ਹੈ ਕਿ ਉਹ ਰਕੇਸ਼ ਨਈਅਰ ਦੇ ਪ੍ਰਭਾਵ ਹੇਠ ਹਨ ਅਤੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਹ ਰਾਣਾ ਕੰਵਰਪਾਲ ਸਿੰਘ ਦੀ ਮਦਦ ਕਰ ਦੇਣ | ਕੁੁਲ ਮਿਲਾ ਕੇ ਰਕੇਸ਼ ਨਈਅਰ ਨੂੰ  ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾ ਜਰਨੈਲੀ ਦੇ ਕੇ ਰਾਣਾ ਕੰਵਰਪਾਲ ਸਿੰੰਘ ਵਲੋਂ ਉਨ੍ਹਾਂ ਘਰਾਂ ਨਾਲ ਵੀ ਸਾਂਝ ਪਾ ਲਈ ਜੋ ਕਦੇ ਸ਼ਾਇਦ ਉਨ੍ਹਾਂ ਨੂੰ  ਮਿਲੇ ਨਾ ਹੋਣ, ਪਰ ਇਨ੍ਹਾਂ ਚੋਣਾਂ ਵਿੱਚ ਰਾਣਾ ਦੇ  ਮਦਦਗਾਰ ਜਰੂਰ ਹੋਣਗੇ | 
ਫੋਟੋ ਰੋਪੜ-15-17 ਤੋਂ ਪ੍ਰਾਪਤ ਕਰੋ ਜੀ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement