ਵਿਧਾਨ ਸਭਾ ਸੈਸ਼ਨ 'ਤੇ ਕਰੋਨਾ ਦਾ ਸ਼ਾਇਆ : ਮੈਂਬਰਾਂ ਵਿਚਕਾਰ ਫ਼ਾਸਲਾ ਰੱਖਣ ਲਈ ਕੀਤੇ ਵਿਸ਼ੇਸ਼ ਪ੍ਰਬੰਧ!
Published : Aug 17, 2020, 7:37 pm IST
Updated : Aug 17, 2020, 7:37 pm IST
SHARE ARTICLE
Punjab Vidhan Sabha
Punjab Vidhan Sabha

ਸਪੀਕਰ ਨੇ ਲਿਆ ਨਵੇਂ ਪ੍ਰਬੰਧਾਂ ਦਾ ਜਾਇਜ਼ਾ

ਚੰਡੀਗੜ੍ਹ : ਸਾਰੇ ਮੁਲਕ ਵਿਚ ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਜਿਵੇਂ ਸੰਵਿਧਾਨਕ ਲੋੜਾਂ ਨੂੰ ਮੁੱਖ ਰਖ ਕੇ 6 ਮਹੀਨੇ ਦੇ ਪਾੜੇ ਨੂੰ ਪੂਰਨ ਦੀ ਸ਼ਰਤ ਮੁਤਾਬਕ ਸੰਸਦ ਦੇ ਦੋਨਾਂ ਸਦਨਾਂ ਦਾ ਇਜਲਾਸ ਅਗਲੇ ਮਹੀਨੇ ਸ਼ੁਰੂ ਕਰਨ ਦੀਆਂ ਤਿਆਰੀਆਂ ਚਲ ਰਹੀਆਂ ਹਨ ਉਵੇਂ ਹੀ ਪੰਜਾਬ ਵਿਧਾਨ ਸਭਾ ਦਾ ਇਜਲਾਸ ਅਗਲੇ ਸ਼ੁਕਰਵਾਰ 28 ਅਗੱਸਤ ਤੋਂ ਸ਼ੁਰੂ ਕਰਨ ਲਈ ਪ੍ਰਬੰਧਾਂ ਦਾ ਜਾਇਜ਼ਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਲਿਆ। ਪੰਜਾਬ ਵਿਧਾਨ ਸਭਾ ਦਾ ਪਿਛਲਾ ਇਜਲਾਸ ਚਾਰ ਮਾਰਚ ਨੂੰ ਖ਼ਤਮ ਹੋਇਆ ਸੀ ਅਤੇ ਤਿੰਨ ਸਤੰਬਰ ਤੋਂ ਪਹਿਲਾਂ ਪਹਿਲਾਂ ਅਗਲੇ ਸੈਸ਼ਨ ਦੀ ਪਹਿਲੀ ਬੈਠਕ ਬੁਲਾਉਣੀ ਜ਼ਰੂਰੀ ਹੈ।

Punjab Assembly Session February 2020Assembly Session

ਅੱਜ ਬਾਅਦ ਦੁਪਹਿਰ 3 ਵਜੇ ਵਿਡੀਉ ਰਾਹੀ ਹੋਈ ਮੰਤਰੀ ਮੰਡਲ ਦੀ ਬੈਠਕ ਨੇ ਫ਼ੈਸਲਾ ਲਿਆ ਕਿ ਮੌਜੂਦਾ ਵਿਧਾਨ ਸਭਾ ਦਾ 12ਵਾਂ ਸੈਸ਼ਨ 28 ਅਗੱਸਤ ਤੋਂ ਬੁਲਾਉਣ ਲਈ ਰਾਜਪਾਲ ਨੂੰ ਲਿਖਿਆ ਜਾਵੇ ਅਤੇ ਇਸ ਬਾਰੇ ਨੋਟੀਫ਼ਿਕੇਸ਼ਨ ਕਿ ਦੋ ਦਿਨ ਵਿਚ ਹੋ ਜਾਵੇਗੀ। ਵਿਧਾਨ ਸਭਾ ਸਕਤਰੇਤ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਮੰਤਰੀਆਂ ਤੇ ਹੋਰ ਮੈਂਬਰਾਂ ਸਮੇਤ ਹੋਰ ਅਹੁਦੇਦਾਰਾਂ, ਅਧਿਕਾਰੀਆਂ ਤੇ ਡਿਊਟੀ ਸਟਾਫ਼ ਤੇ ਸੁਰਖਿਆ ਅਮਲੇ ਦਰਮਿਆਨ ਦੂਰੀ ਕਾਇਮ ਰਖਣ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਸਪੀਕਰ ਰਾਣਾ ਕੇ.ਪੀ. ਸਿੰਘ ਲੈ ਚੁੱਕੇ ਹਨ।

Punjab Vidhan SabhaPunjab Vidhan Sabha

ਇਹ ਵੀ ਪਤਾ ਲੱਗਾ ਹੈ ਕਿ ਕੋਰੋਨਾ ਗ੍ਰਸਤ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ, ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਇਕ ਦੋ ਹੋਰ ਮੈਂਬਰ ਇਹ ਛੋਟਾ ਜਿਹਾ ਸੈਸ਼ਨ ਅਟੈਂਡ ਨਹੀਂ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਹਾਲ ਅੰਦਰ ਕੁਲ 100 ਬੈਂਚ ਹਨ ਜਿਨ੍ਹਾਂ ਉਪਰ ਇਕ-ਇਕ ਮੈਂਬਰ ਹੀ ਬੈਠੇਗਾ ਅਤੇ ਲੋੜ ਮੁਤਾਬਕ ਵਾਧੂ ਸੀਟਾਂ ਵਾਸਤੇ ਜਾਂ ਤਾਂ ਗੈਲਰੀਆਂ ਦੀ ਵਰਤੋਂ ਕੀਤੀ ਜਾਵੇਗੀ ਜਾਂ ਫਿਰ ਹੋਰ ਸੀਟਾਂ ਆਰਜ਼ੀ ਤੌਰ 'ਤੇ ਫਿਕਸ ਕਰ ਦਿਤੀਆਂ ਜਾਣਗੀਆਂ।

Rana KP Singh Rana KP Singh

ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛਡ ਚੁੱਕੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੀ ਨਵੀਂ ਸੀਟ ਬਤੌਰ ਆਜ਼ਾਦ ਵਿਧਾਇਕ ਬਾਰੇ ਵਿਧਾਨ ਸਭਾ ਅਧਿਕਾਰੀ ਨੇ ਦਸਿਆ ਕਿ ਹਾਊਸ ਅੰਦਰ ਅਕਾਲੀ ਦਲ ਦੇ ਵਿਧਾਨਕਾਰ ਗਰੁਪ ਨੇਤਾ ਸ਼ਰਨਜੀਤ ਢਿੱਲੋਂ ਨੇ ਅਜੇ ਤਕ ਇਸ ਬਾਰੇ ਕੋਈ ਲਿਖਤੀ ਜੁਆਬ ਨਹੀਂ ਦਿਤਾ ਅਤੇ ਰਿਕਾਰਡ ਮੁਤਾਬਕ ਪਰਮਿੰਦਰ ਢੀਂਡਸਾ ਅਜੇ ਵੀ ਪੁਰਾਣੀ ਪਾਰਟੀ ਵਿਚ ਹੀ ਹਨ।

Punjab Vidhan SabhaPunjab Vidhan Sabha

ਉਨ੍ਹਾਂ ਦਸਿਆ ਕਿ ਆਮ ਆਦਮੀ ਪਾਰਟੀ ਦੇ 4 ਵਿਧਾਇਕ ਸੁਖਪਾਲ ਖਹਿਰਾ, ਅਮਰਜੀਤ ਸੰਦੋਆ, ਬਲਦੇਵ ਜੈਤੋਂ ਅਤੇ ਨਾਜਰ ਮਾਨਸ਼ਾਹੀਆ ਜਿਨ੍ਹਾਂ ਦਾ ਮਾਮਲਾ ਅਜੇ ਸਪੀਕਰ ਪਾਸ ਲੰਬਿਤ ਪਿਆ ਹੈ ਉਹ ਵੀ ਵਿਰਧੀ ਧਿਰ ਆਪ ਵਾਲੇ ਗਰੁਪ ਵਿਚ ਹੀ ਬੈਠਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਅੱਜ ਮੰਤਰੀ ਮੰਡਲ ਦੀ ਬੈਠਕ ਨੇ ਇਹ ਫ਼ੈਸਲਾ ਲਿਆ ਹੈ ਕਿ 28 ਤਰੀਕ ਦੇ ਇਕ ਦਿਨਾ ਸੈਸ਼ਨ ਦੀਆਂ ਕੇਵਲ ਦੋ ਹੀ ਬੈਠਕਾਂ ਸਵੇਰੇ ਸ਼ਾਮ ਹੋਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement