
ਮਾਸਕ ਪਹਿਨਣ ਤੋਂ ਬਾਅਦ ਵਰਦੀ ਵਿਚ ਡਿਊਟੀ ਤੇ ਤੈਨਾਤ...
ਜਲੰਧਰ: ਪੁਲਿਸ ਕੋਰੋਨਾ ਵਾਇਰਸ ਨਾਲ ਸਭ ਤੋਂ ਅੱਗੇ ਰਹਿ ਕੇ ਜੰਗ ਲੜ ਰਹੀ ਹੈ। ਸਾਰੇ ਅਧਿਕਾਰੀ ਅਤੇ ਮੁਲਾਜ਼ਿਮ ਖਾਕੀ ਵਰਦੀ ਨਾਲ ਰੰਗ ਬਿਰੰਗੇ ਮਾਸਕ ਪਹਿਨ ਕੇ ਡਿਊਟੀ ਕਰ ਰਹੇ ਸਨ। ਖਾਕੀ ਨਾਲ ਰੰਗ ਬਿਰੰਗੇ ਮਾਸਕ ਮੁਕਤਸਰ ਦੇ ਡੀਐਸਪੀ ਪੀਪੀਐਸ ਹੇਮੰਤ ਸ਼ਰਮਾ ਨੂੰ ਚੰਗੇ ਨਹੀਂ ਲੱਗੇ। ਉਹਨਾਂ ਨੇ ਪੁਲਿਸ ਮੁਲਾਜ਼ਮਾਂ ਲਈ ਇਕ ਅਜਿਹਾ ਮਾਸਕ ਤਿਆਰ ਕਰਵਾਇਆ ਜਿਸ ਤੇ ਪੰਜਾਬ ਪੁਲਿਸ ਦਾ ਲੋਕੋ ਲਗਾਇਆ ਗਿਆ ਸੀ।
Punjab Police
ਮਾਸਕ ਪਹਿਨਣ ਤੋਂ ਬਾਅਦ ਵਰਦੀ ਵਿਚ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਦੇ ਰੰਗ ਬਿਰੰਗੇ ਮਾਸਕ ਉਤਰ ਗਏ ਅਤੇ ਉਹਨਾਂ ਦੀ ਪਹਿਚਾਨ ਵੀ ਅਲੱਗ ਹੋ ਗਈ। ਡੀਐਸਪੀ ਹੇਮੰਤ ਸ਼ਰਮਾ ਦਾ ਇਹ ਪ੍ਰਯੋਗ ਇੰਨਾ ਸਫ਼ਲ ਹੋਇਆ ਕਿ ਮੁਕਤਸਰ ਤੋਂ ਬਾਅਦ ਸੂਬੇ ਦੇ ਬਾਕੀ ਸ਼ਹਿਰਾਂ ਵਿਚ ਵੀ ਪੁਲਿਸ ਵਾਲਿਆਂ ਨੂੰ ਇਹੀ ਮਾਸਕ ਪਸੰਦ ਆਉਣ ਲੱਗਿਆ।
Punjab Police
ਜ਼ਿਲ੍ਹਿਆਂ ਵਿਚ 15 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਏ ਸਮਾਰੋਹ ਵਿਚ ਪਰੇਡ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੇ ਪੰਜਾਬ ਪੁਲਿਸ ਦੇ ਲੋਗੋ ਵਾਲੇ ਮਾਸਕ ਪਹਿਨੇ ਹੋਏ ਸਨ। ਮੁਕਤਸਰ ਦੇ ਡੀਐਸਪੀ ਹੇਮੰਤ ਸ਼ਰਮਾ ਨੇ ਦਸਿਆ ਕਿ ਉਹ ਸੀਐਮ ਦੀ ਸਿਕਿਊਰਿਟੀ ਵਿਚ ਸਨ। ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਸੀ ਤਾਂ ਸਾਰੇ ਮੁਲਾਜ਼ਿਮ ਇਸ ਦੇ ਖਿਲਾਫ ਸ਼ੁਰੂ ਹੋਈ ਜੰਗ ਵਿਚ ਸ਼ਾਮਲ ਹੋ ਗਏ ਸਨ।
Punjab Police
ਵਰਦੀ ਨਾਲ ਰੰਗ-ਬਿਰੰਗੇ ਮਾਸਕ ਚੰਗੇ ਨਹੀਂ ਲੱਗੇ ਤਾਂ ਕੁੱਝ ਅਜਿਹਾ ਕਰਨ ਦੀ ਸੋਚੀ ਜਿਸ ਨਾਲ ਮਾਸਕ ਵੀ ਪੰਜਾਬ ਪੁਲਿਸ ਦੀ ਵਰਦੀ ਦਾ ਹਿੱਸਾ ਹੀ ਲੱਗੇ। ਇਸ ਦੌਰਾਨ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਪੰਜਾਬ ਪੁਲਿਸ ਦਾ ਲੋਗੋ ਲਗਿਆ ਹੋਵੇ ਤੇ ਪਹਿਚਾਣ ਵੀ ਅਲੱਗ ਹੀ ਲੱਗੇਗੀ। ਉਹਨਾਂ ਨੇ ਉਸ ਸਮੇਂ ਪੰਜਾਬ ਪੁਲਿਸ ਦੇ ਲੋਗੋ ਵਾਲੇ ਮਾਸਕ ਬਣਾ ਕੇ ਸੀਐਮ ਡਿਊਟੀ ਵਿਚ ਤੈਨਾਤ ਮੁਲਾਜ਼ਿਮਾਂ ਨੂੰ ਵੰਡੇ ਤਾਂ ਉਹਨਾਂ ਨੂੰ ਚੰਗੇ ਲੱਗੇ।
Corona virus
ਇਸ ਤੋਂ ਬਾਅਦ ਉਹਨਾਂ ਨੂੰ ਡੀਐਸਪੀ ਮੁਕਤਸਰ ਬਣਾਇਆ ਗਿਆ ਤਾਂ ਉਹਨਾਂ ਨੇ ਉੱਥੇ ਕੁੱਝ ਸੰਸਥਾਵਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਲੋਗੋ ਅਪਣੇ ਵੱਲੋਂ ਉਪਲੱਬਧ ਕਰਵਾਏ ਗਏ ਅਤੇ ਮਾਸਕ ਬਣਵਾ ਕੇ ਅਪਣੇ ਸਾਰੇ ਮੁਲਾਜ਼ਿਮਾਂ ਵਿਚ ਵੰਡ ਦਿੱਤੇ। ਹੌਲੀ-ਹੌਲੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਪੁਲਿਸ ਮੁਲਾਜ਼ਿਮਾਂ ਦੇ ਮੂੰਹ ਤੇ ਲੋਗੋ ਲਗੇ ਮਾਸਕ ਨਜ਼ਰ ਆਉਣ ਲੱਗੇ।
Corona virus
ਪੰਜਾਬ ਪੁਲਿਸ ਨੂੰ ਲੋਗੋ ਵਾਲੇ ਮਾਸਕ ਦੇ ਕੇ ਅਲੱਗ ਪਹਿਚਾਣ ਦੇਣ ਵਾਲੇ ਮੁਕਤਸਰ ਦੇ ਡੀਐਸਪੀ ਹੇਮੰਤ ਸ਼ਰਮਾ ਨੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਤੋਂ ਬਤੌਰ ਏਐਸਆਈ ਅਪਣਾ ਪੁਲਿਸ ਕਰੀਅਰ ਸ਼ੁਰੂ ਕੀਤਾ ਸੀ।
ਡੀਐਸਪੀ ਹੇਮੰਤ ਸ਼ਰਮਾ ਨੇ ਕਿਹਾ ਕਿ ਉਹ ਖ਼ੁਦ ਕੋਰੋਨਾ ਖ਼ਿਲਾਫ਼ ਲੜਦੇ ਸਮੇਂ ਕੋਰੋਨਾ ਨਾਲ ਪੀੜਤ ਹੋ ਗਏ ਸਨ। ਜਦੋਂ ਉਹਨਾਂ ਦਾ ਟੈਸਟ 4 ਅਗਸਤ ਨੂੰ ਸਕਾਰਾਤਮਕ ਆਇਆ ਤਾਂ ਉਹ ਕੁਆਰੰਟੀਨ ਹੋ ਗਏ ਸਨ। ਪਰ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਜਲਦੀ ਹੀ ਕੋਰੋਨਾ ਨੂੰ ਫਿਰ ਤੋਂ ਹਰਾਉਣ ਲਈ ਮੈਦਾਨ ਵਿੱਚ ਕੁੱਦਣ ਲਈ ਤਿਆਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।